ਫ਼ੌਜ ਦਾ ਵੱਡਾ ਖ਼ੁਲਾਸਾ, ਭਾਰਤ ''ਚ ਘੁਸਪੈਠ ਕਰਨ ਦੀ ਫਿਰਾਕ ''ਚ ਹਨ 300 ਅੱਤਵਾਦੀ

11/10/2020 12:12:26 PM

ਸ਼੍ਰੀਨਗਰ- ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਅੱਤਵਾਦੀਆਂ ਵਲੋਂ ਘੁਸਪੈਠ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਕੰਟਰੋਲ ਰੇਖਾ 'ਤੇ ਇਸ ਸਮੇਂ 250-300 ਤੋਂ ਵੱਧ ਅੱਤਵਾਦੀ ਭਾਰਤ 'ਚ ਘੁਸਪੈਠ ਦੀ ਫਿਰਾਕ 'ਚ ਹਨ। ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਐਡੀਸ਼ਨਲ ਡਾਇਰੈਕਟਰ ਜਨਰਲ ਸੁਰੇਂਦਰ ਪਵਾਰ ਨੇ ਸੋਮਵਾਰ ਨੂੰ ਦੱਸਿਆ ਕਿ ਕੰਟਰੋਲ ਰੇਖਾ 'ਤੇ 300 ਤੋਂ ਵੱਧ ਅੱਤਵਾਦੀ ਘੁਸਪੈਠ ਲਈ ਲਾਂਚ ਪੈਡ 'ਤੇ ਮੌਜੂਦ ਹਨ। ਪਵਾਰ ਅਨੁਸਾਰ ਇਸ ਸਾਲ 2020 'ਚ ਹੁਣ ਤੱਕ ਸਿਰਫ਼ 25-30 ਅੱਤਵਾਦੀ ਹੀ ਘੁਸਪੈਠ ਕਰ ਸਕੇ ਹਨ। ਜਦੋਂ ਕਿ ਪਿਛਲੇ ਸਾਲ ਇਹ ਗਿਣਤੀ 135 ਤੋਂ 140 ਦਰਮਿਆਨ ਸੀ। ਬੀ.ਐੱਸ.ਐੱਫ. ਅਧਿਕਾਰੀ ਨੇ ਕਿਹਾ ਕਿ ਕੰਟਰੋਲ ਰੇਖਾ 'ਤੇ ਲਗਭਗ 250-300 ਅੱਤਵਾਦੀ ਘੁਸਪੈਠ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ,''ਸਾਡੀ ਘੁਸਪੈਠ ਰੋਧੀ ਗਰਿੱਡ ਕਾਫ਼ੀ ਮਜ਼ਬੂਤ ਹੈ ਅਤੇ ਇਸ ਦੀਆਂ ਸਮਰੱਥਾਵਾਂ 'ਚ ਸੁਧਾਰ ਇਕ ਨਿਯਮਿਤ ਕਵਾਇਦ ਹੈ।''

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਸ਼ੋਪੀਆਂ ਜ਼ਿਲ੍ਹੇ 'ਚ ਮੁਕਾਬਲਾ, ਸੁਰੱਖਿਆ ਦਸਤਿਆਂ ਨੇ 2 ਅੱਤਵਾਦੀ ਕੀਤੇ ਢੇਰ

ਪਵਾਰ ਨੇ ਦੱਸਿਆ,''ਸਾਨੂੰ ਲਗਭਗ 15 ਦਿਨ ਪਹਿਲਾਂ ਸੂਚਨਾ ਮਿਲੀ ਸਿਕ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼ ਕਰਨਗੇ। ਇਸ ਲਈ ਸਾਡੀ ਗਸ਼ਤੀ ਟੀਮ ਨੇ ਖੇਤਰ 'ਚ ਰਾਤ ਦੇ ਸਮੇਂ ਪਹਿਰੇਦਾਰੀ ਕੀਤੀ। ਐਤਵਾਰ ਨੂੰ ਰਾਤ ਲਗਭਗ 1 ਵਜੇ ਗਸ਼ਤੀ ਟੀਮ ਨੂੰ ਕੁਝ ਸ਼ੱਕੀ ਅੱਤਵਾਦੀ ਗਤੀਵਿਧੀਆਂ ਦਿੱਸੀਆਂ ਅਤੇ ਉਸ ਨੇ ਅੱਤਵਾਦੀਆਂ ਨੂੰ ਚੁਣੌਤੀ ਦਿੱਤੀ। ਅੱਤਵਾਦੀਆਂ ਨੇ ਗੋਲੀਬਾਰੀ ਕਰ ਦਿੱਤੀ, ਜਿਸ ਨਾਲ ਕਾਂਸਟੇਬਲ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਉਹ ਬਹਾਦਰੀ ਨਾਲ ਲੜੇ ਅਤੇ ਸ਼ਹੀਦ ਹੋਣ ਤੋਂ ਪਹਿਲਾਂ ਇਕ ਅੱਤਵਾਦੀ ਨੂੰ ਮਾਰ ਸੁੱਟਿਆ। ਉਨ੍ਹਾਂ ਨੇ ਕਿਹਾ ਕਿ 2 ਹੋਰ ਅੱਤਵਾਦੀ ਹਾਦਸੇ ਵਾਲੀ ਜਗ੍ਹਾ ਤੋਂ ਦੌੜ ਗਏ ਅਤੇ ਬੀ.ਐੱਸ.ਐੱਫ. ਨੇ ਇਸ ਦੀ ਸੂਚਨਾ ਆਪਣੀਆਂ ਹੋਰ ਚੌਕੀਆਂ ਅਤੇ ਫ਼ੌਜ ਨੂੰ ਦਿੱਤੀ। ਪਵਾਰ ਨੇ ਕਿਹਾ,''ਐਤਵਾਰ ਸਵੇਰ ਹੁੰਦੇ ਹੀ ਫੌਜ ਅਤੇ ਬੀ.ਐੱਸ.ਐੱਫ. ਨੇ ਸਾਂਝੀ ਮੁਹਿੰਮ ਸ਼ੁਰੂ ਕੀਤੀ, ਜਿਸ 'ਚ 2 ਅੱਤਵਾਦੀ ਢੇਰ ਕਰ ਦਿੱਤੇ ਗਏ। ਇਸ ਦੌਰਾਨ ਕੈਪਟਨ ਆਸ਼ੂਤੋਸ਼ ਕੁਮਾਰ ਅਤੇ 2 ਹੋਰ ਫੌਜੀ ਸ਼ਹੀਦ ਹੋ ਗਏ। ਅੱਤਵਾਦੀਆਂ ਦੀ ਘੁਸਪੈਠ ਅਸਫ਼ਲ ਕਰਦੇ ਹੋਏ ਇਕ ਅਧਿਕਾਰੀ ਸਮੇਤ ਤਿੰਨ ਫੌਜ ਕਰਮੀ ਅਤੇ ਬੀ.ਐੱਸ.ਐੱਫ. ਦਾ ਇਕ ਕਾਂਸਟੇਬਲ ਸ਼ਹੀਦ ਹੋ ਗਿਆ ਸੀ। ਸੁਰੇਂਦਰ ਪਵਾਰ ਨੇ ਕਿਹਾ,''ਮੁਹਿੰਮ ਹਾਲੇ ਵੀ ਜਾਰੀ ਹੈ। ਅਸੀਂ ਖ਼ੁਦ ਨੂੰ ਇਸ ਬਾਰੇ ਸੰਤੁਸ਼ਟ ਕਰਨਾ ਚਾਹਾਂਗੇ ਕਿ ਉੱਥੇ ਕੋਈ ਅੱਤਵਾਦੀ ਨਹੀਂ ਹੈ।'' ਉਹ ਸ਼ਹਿਰ ਦੇ ਬਾਹਰੀ ਇਲਾਕੇ 'ਚ ਬੀ.ਐੱਸ.ਐੱਫ. ਐੱਸ.ਟੀ.ਸੀ., ਹੁਮਹਾਮਾ 'ਚ ਕਾਂਸਟੇਬਲ ਸੁਦੀਰ ਸਰਕਾਰ ਸ਼ਰਧਾਂਜਲੀ ਭੇਟ ਕਰਨ ਦੇ ਪ੍ਰੋਗਰਾਮ ਤੋਂ ਵੱਖ ਕਰ ਰਹੇ ਸਨ। ਪਵਾਰ ਨੇ ਕਿਹਾ ਕਿ ਇਹ ਘੁਸਪੈਠ ਦੀ ਕੋਸ਼ਿਸ਼ ਸੀ, ਨਾ ਕਿ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ (ਬੈਟ) ਦਾ ਹਮਲਾ।

ਇਹ ਵੀ ਪੜ੍ਹੋ : 6 ਸਾਲ ਦੇ ਬੱਚੇ ਦੀ ਰਹੀ ਹੈ ਵਾਹੋ-ਵਾਹੀ, ਗਿਨੀਜ਼ ਵਰਲਡ ਰਿਕਾਰਡ 'ਚ ਨਾਂ ਹੋਇਆ ਦਰਜ

DIsha

This news is Content Editor DIsha