ਫੌਜ ਮੁਖੀ ਜਨਰਲ ਨਰਵਾਣੇ ਨੇ ਉਤ‍ਰਾਖੰਡ 'ਚ ਕੀਤਾ ਚੀਨ ਬਾਰਡਰ ਦਾ ਦੌਰਾ

11/11/2020 8:04:33 PM

ਨਵੀਂ ਦਿੱਲੀ - ਇੰਡੀਅਨ ਆਰਮੀ ਚੀਫ ਜਨਰਲ ਮਨੋਜ ਮੁਕੁੰਦ ਨਰਵਾਣੇ ਅਗਲੇ ਕੁੱਝ ਦਿਨਾਂ ਉਤਰਾਖੰਡ ਦੌਰੇ 'ਤੇ ਹਨ। ਉਨ੍ਹਾਂ ਨੇ ਇੱਥੇ ਚੀਨ ਬਾਰਡਰ ਦਾ ਦੌਰਾ ਕੀਤਾ ਅਤੇ ਲੜਾਈ ਨਾਲ ਜੁੜੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਤਰਾਖੰਡ ਉਹ ਸੂਬਾ ਹੈ ਜਿੱਥੇ ਨਾ ਸਿਰਫ ਚੀਨ ਸਗੋਂ ਨੇਪਾਲ ਦਾ ਵੀ ਬਾਰਡਰ ਹੈ। ਕੁੱਝ ਮਹੀਨਾ ਪਹਿਲਾਂ ਹੀ ਉਤਰਾਖੰਡ ਸਰਕਾਰ ਵੱਲੋਂ ਚੀਨ ਬਾਰਡਰ ਤੱਕ ਜਾਣ ਵਾਲੀ ਤਿੰਨ ਮਹੱਤ‍ਵਪੂਰਣ ਸੜਕਾਂ ਲਈ ਗੰਗੋਤਰੀ ਨੈਸ਼ਨਲ ਪਾਰਕ 'ਚ 70 ਹੈਕ‍ਟੇਅਰ ਦੀ ਫਾਰੇਸ‍ਟ ਲੈਂਡ ਦੀ ਮਨਜ਼ੂਰੀ ਦਿੱਤੀ ਗਈ ਹੈ।

ਆਰਮੀ ਚੀਫ ਨੇ ਕੀਤਾ ਹਵਾਈ ਸਰਵੇ
ਆਰਮੀ ਚੀਫ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਬੁੱਧਵਾਰ ਨੂੰ ਮਾਣਾ ਨਾਲ ਲੱਗੀ ਅਤੇ ਉਸ ਤੋਂ ਅੱਗੇ ਭਾਰਤ ਚੀਨ ਸਰਹੱਦ 'ਤੇ ਫੌਜ ਦੀਆਂ ਚੌਕੀਆਂ ਦਾ ਹਵਾਈ ਜਾਂਚ ਕੀਤਾ। ਸਵੇਰੇ ਲੱਗਭੱਗ 11.50 'ਤੇ ਆਰਮੀ ਚੀਫ ਦਾ ਏਅਰਕ੍ਰਾਫਟ ਬਦਰੀਨਾਥ ਮਾਣਾ 'ਚ ਫੌਜ ਦੇ ਹੈਲੀਪੈਡ 'ਤੇ ਉਤਰਨ ਵਾਲਾ ਸੀ। ਇਸਦੇ ਲਈ ਹੈਲੀਪੈਡ 'ਤੇ ਪੂਰੀ ਤਿਆਰੀਆਂ ਕੀਤੀਆਂ ਗਈਆਂ ਸਨ ਪਰ ਆਰਮੀ ਚੀਫ ਦੇ ਜਹਾਜ਼ ਨੇ ਇੱਥੇ ਲੈਂਡਿੰਗ ਨਹੀਂ ਕੀਤੀ ਅਤੇ ਮਾਣਾ ਪਿੰਡ ਦੇ ਅੱਗੇ ਚੀਨ ਸਰਹੱਦ ਦੀਆਂ ਚੌਕੀਆਂ ਦਾ ਹਵਾਈ ਜਾਂਚ ਕੀਤਾ। ਇੱਥੋਂ ਲੱਗੀ ਸਰਹੱਦ ਚੌਕੀਆਂ ਦੇ ਜਾਂਚ ਤੋਂ ਬਾਅਦ ਅੰਬੀ ਚੀਫ ਜਨਰਲ ਨਰਵਾਣੇ ਨੇ ਨੀਤੀ ਮਲਾਰੀ ਅਤੇ ਫਾਰਵਰਡ ਪੋਸ‍ਟ ਰਿਮਖਿਮ ਦਾ ਵੀ ਹਵਾਈ ਜਾਂਚ ਕੀਤਾ।

ਇਸ ਤੋਂ ਬਾਅਦ ਉਹ ਬ੍ਰਿਗੇਡ ਹੈਡਕੁਆਟਰ ਜੋਸ਼ੀਮਠ ਪੁੱਜੇ। ਦੂਜੇ ਪਾਸੇ ਪੂਰਬੀ ਲੱਦਾਖ 'ਚ ਲਾਈਨ ਆਫ ਐਕ‍ਚੁਅਲ (ਐਲ.ਏ.ਸੀ.) 'ਤੇ ਛੇ ਮਹੀਨਾ ਤੋਂ ਜਾਰੀ ਟਕਰਾਅ ਦੇ ਖ਼ਤ‍ਮ ਹੋਣ ਦੇ ਲੱਛਣ ਨਜ਼ਰ ਆਉਣ ਲੱਗੇ ਹਨ। ਭਾਰਤ ਅਤੇ ਚੀਨ ਵਿਚਾਲੇ 6 ਨਵੰਬਰ ਨੂੰ 8ਵੇਂ ਦੌਰ ਦੀ ਕੋਰ ਕਮਾਂਡਰ ਗੱਲਬਾਤ ਹੋਈ ਸੀ। ਚੁਸ਼ੁਲ 'ਚ ਹੋਈ ਇਸ ਗੱਲਬਾਤ 'ਚ ਦੋਨਾਂ ਦੇਸ਼ ਇਸ ਗੱਲ 'ਤੇ ਰਜਾਮੰਦ ਹੋਏ ਕਿ ਹਨ ਪੈਂਗੋਂਗ ਤ‍ਸੋ ਤੋਂ ਫੌਜਾਂ ਨੂੰ ਤਿੰਨ ਪੜਾਅ 'ਚ ਹਟਾਇਆ ਜਾਵੇਗਾ। ਪੂਰਬੀ ਲੱਦਾਖ 'ਚ ਇਸ ਸਮੇਂ ਭਿਆਨਕ ਸਰਦੀਆਂ ਸ਼ੁਰੂ ਹੋ ਚੁੱਕੀਆਂ ਹਨ ਪਰ ਦੋਨਾਂ ਹੀ ਦੇਸ਼ਾਂ ਦੀਆਂ ਫੌਜਾਂ ਪਿੱਛੇ ਹੱਟਣ ਨੂੰ ਰਾਜੀ ਨਹੀਂ ਹੈ।
 

Inder Prajapati

This news is Content Editor Inder Prajapati