ਚੀਨ ਨਾਲ ਤਣਾਅ ਦਰਮਿਆਨ ਫ਼ੌਜ ਮੁਖੀ ਪੁੱਜੇ ਲੱਦਾਖ, ਤਿਆਰੀਆਂ ਦਾ ਲੈਣਗੇ ਜਾਇਜ਼ਾ

09/03/2020 12:55:59 PM

ਨਵੀਂ ਦਿੱਲੀ/ਲੱਦਾਖ— ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਚੀਨ ਨਾਲ ਚੱਲ ਰਹੇ ਤਣਾਅ ਦਰਮਿਆਨ ਫ਼ੌਜੀ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਅੱਜ ਯਾਨੀ ਕਿ ਵੀਰਵਾਰ ਨੂੰ ਦੋ ਦਿਨਾਂ ਲੱਦਾਖ ਦੌਰੇ 'ਤੇ ਪੁੱਜੇ ਹਨ। ਫ਼ੌਜੀ ਮੁਖੀ ਅਚਾਨਕ ਹੀ ਦੋ ਦਿਨਾਂ ਲੱਦਾਖ ਦੌਰੇ 'ਤੇ ਪਹੁੰਚ ਗਏ ਹਨ। ਅਧਿਕਾਰਤ ਸੂਤਰਾਂ ਮੁਤਾਬਕ ਪੈਂਗੋਂਗ ਝੀਲ ਇਲਾਕੇ ਵਿਚ ਚੀਨ ਦੀ ਨਾਪਾਕ ਹਰਕਤ ਨੂੰ ਭਾਰਤ ਦੇ ਮੁਸਤੈਦ ਜਵਾਨਾਂ ਨੇ ਅਸਫਲ ਕਰਦੇ ਹੋਏ ਉਸ ਇਲਾਕੇ ਦੀ ਉੱਚਾਈ ਵਾਲੇ ਖੇਤਰ ਵਿਚ ਆਪਣੀ ਪੈਠ ਮਜ਼ਬੂਤ ਕਰ ਲਈ ਹੈ। ਸੁਰੱਖਿਆ ਸਥਿਤੀ ਦੀ ਵਿਆਪਕ ਸਮੀਖਿਆ ਕਰਨ ਦੇ ਮਕਸਦ ਨਾਲ ਫ਼ੌਜ ਮੁਖੀ ਦਾ ਇਹ ਦੌਰਾ ਹੋ ਰਿਹਾ ਹੈ। 

ਇਕ ਸੂਤਰ ਨੇ ਦੱਸਿਆ ਕਿ ਲੱਦਾਖ ਖੇਤਰ ਵਿਚ ਤਿਆਰੀਆਂ ਦੀ ਸਮੀਖਿਆ ਲਈ ਚੀਫ ਆਫ਼ ਆਰਮੀ ਲੱਦਾਖ ਆਏ ਹਨ। ਸੂਤਰਾਂ ਮੁਤਾਬਕ ਟਾਪ ਕਮਾਂਡਰ ਪੂਰਬੀ ਲੱਦਾਖ ਵਿਚ ਮੌਜੂਦਾ ਸਥਿਤੀ ਬਾਰੇ ਫ਼ੌਜ ਮੁਖੀ ਨੂੰ ਦੱਸਣਗੇ। ਦੋ ਦਿਨਾਂ ਦੌਰੇ ਦੌਰਾਨ ਨਰਵਾਣੇ ਫ਼ੌਜ ਦੇ ਕਈ ਵੱਡੇ ਅਧਿਕਾਰੀਆਂ ਨਾਲ ਵੀ ਰਣਨੀਤਕ ਹਾਲਾਤ 'ਤੇ ਚਰਚਾ ਕਰ ਸਕਦੇ ਹਨ। ਦੱਸ ਦੇਈਏ ਕਿ ਚੀਨ ਅਤੇ ਭਾਰਤ ਵਿਚਾਲੇ ਕਈ ਦੌਰ ਦੀ ਫ਼ੌਜੀ ਗੱਲਬਾਤ ਤੋਂ ਬਾਅਦ ਵੀ ਸਥਿਤੀ ਵਿਚ ਕੋਈ ਬਦਲਾਅ ਨਹੀਂ ਆਇਆ ਹੈ। ਕਈ ਇਲਾਕਿਆਂ ਵਿਚ ਦੋਹਾਂ ਦੇਸ਼ਾਂ ਦੀ ਫ਼ੌਜ ਇਕ-ਦੂਜੇ 'ਤੇ ਫਾਇਰਿੰਗ ਰੇਂਜ ਵਿਚ ਹੈ। द

ਦੱਸ ਦੇਈਏ ਕਿ ਪੈਂਗੋਂਗ ਝੀਲ ਇਲਾਕੇ ਵਿਚ ਉਸ ਸਮੇਂ ਤਣਾਅ ਵੱਧ ਗਿਆ ਸੀ, ਜਦੋਂ ਚੀਨ ਨੇ ਝੀਲ ਦੇ ਦੱਖਣੀ ਤੱਟ ਵਿਚ ਕੁਝ ਇਲਾਕਿਆਂ 'ਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਜਿਸ ਤੋਂ ਬਾਅਦ ਭਾਰਤ ਨੇ ਸੰਵੇਦਨਸ਼ੀਲ ਖੇਤਰ 'ਚ ਵਾਧੂ ਫ਼ੌਜੀ ਅਤੇ ਹਥਿਆਰ ਭੇਜੇ। ਭਾਰਤੀ ਫ਼ੌਜ ਨੇ ਸੋਮਵਾਰ ਨੂੰ ਕਿਹਾ ਕਿ ਚੀਨੀ ਫ਼ੌਜ ਨੇ 29 ਅਤੇ 30 ਅਗਸਤ ਦੀ ਦਰਮਿਆਨੀ ਰਾਤ ਨੂੰ ਪੈਂਗੋਂਗ ਝੀਲ ਦੇ ਦੱਖਣੀ ਤੱਟ 'ਤੇ ਭਾਰਤੀ ਫ਼ੌਜ ਨੂੰ ਉਕਸਾਉਣ ਵਾਲੀਆਂ ਫ਼ੌਜੀ ਗਤੀਵਿਧੀਆਂ ਕੀਤੀਆਂ ਪਰ ਭਾਰਤੀ ਫ਼ੌਜ ਨੇ ਉਨ੍ਹਾਂ ਖਦੇੜ ਦਿੱਤਾ। ਦੱਸਿਆ ਜਾ ਰਿਹਾ ਹੈ ਫ਼ੌਜ ਮੁਖੀ ਨਰਵਾਣੇ ਪੈਂਗੋਂਗ ਇਲਾਕੇ 'ਚ ਚੀਨ ਦੀ ਹਰਕਤ ਦੀ ਜਾਣਕਾਰੀ ਲੈਣਗੇ ਅਤੇ ਚੀਨੀ ਜਵਾਨਾਂ ਨੂੰ ਪਿੱਛੇ ਖਦੇੜਨ ਵਾਲੇ ਭਾਰਤ ਦੇ ਵੀਰ ਜਵਾਨਾਂ ਨਾਲ ਮੁਲਾਕਾਤ ਵੀ ਕਰਨਗੇ। ਲੱਦਾਖ 'ਚ ਭਾਰਤੀ ਫ਼ੌਜ ਅਤੇ ਹਵਾਈ ਫ਼ੌਜ ਪੂਰੀ ਤਰ੍ਹਾਂ ਮੁਸਤੈਦ ਹੈ।


Tanu

Content Editor

Related News