ਚੀਫ ਆਫ ਸਟਾਫ ਕਮੇਟੀ ਦੇ ਪ੍ਰਧਾਨ ਹੋਣਗੇ ਜਨਰਲ ਬਿਪਿਨ ਰਾਵਤ

09/26/2019 7:56:45 PM

ਨਵੀਂ ਦਿੱਲੀ — ਫੌਜ ਮੁੱਖੀ ਜਨਰਲ ਬਿਪਿਨ ਰਾਵਤ, ਇਸ ਮਹੀਨੇ ਰਿਟਾਇਰ ਹੋ ਰਹੇ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਬੀ ਐੱਸ. ਧਨੋਆ ਤੋਂ ਚੀਫ ਆਫ ਸਟਾਫ ਕਮੇਟੀ ਦੇ ਪ੍ਰਧਾਨ ਦਾ ਚਾਰਜ ਸ਼ੁੱਕਰਵਾਰ ਨੂੰ ਹਾਸਲ ਕਰ ਸਕਦੇ ਹਨ।
ਚੀਫ ਆਫ ਸਟਾਫ ਕਮੇਟੀ 'ਚ ਫੌਜ, ਨੇਵੀ ਫੌਜ ਅਤੇ ਹਵਾਈ ਫੌਜ ਦੇ ਮੁਖੀ ਸ਼ਾਮਲ ਹਨ ਅਤੇ ਇਸ ਦੇ ਸਭ ਤੋਂ ਸੀਨੀਅਰ ਮੈਂਬਰ ਨੂੰ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ। ਰੱਖਿਆ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, 'ਹਵਾਈ ਫੌਜ ਮੁਖੀ ਸੀ.ਓ.ਐੱਸ.ਸੀ. ਦੇ ਪ੍ਰਮੁੱਖ ਦਾ ਚਾਰਜ ਸ਼ੁੱਕਰਵਾਰ ਨੂੰ ਫੌਜ ਮੁਖੀ ਨੂੰ ਸੌਂਪਣਗੇ।

Inder Prajapati

This news is Content Editor Inder Prajapati