ਇੱਥੇ ਪੰਡਿਤ ਭਗਤਾਂ ਦੀ ਕਰਾਉਂਦੇ ਹਨ ਮਾਤਾ ਨਾਲ ਗੱਲ, ਵਟਸਐਪ ''ਤੇ ਅਰਜ਼ੀ ਭੇਜਣ ਨਾਲ ਹਰ ਮਨੋਕਾਮਨਾ ਹੁੰਦੀ ਹੈ ਪੂਰੀ

04/29/2017 3:07:05 PM

ਭੋਪਾਲ— ਸ਼ਹਿਰ ਦੇ ਨਿਊ ਮਾਰਕਿਟ ਦੁਸਹਿਰਾ ਮੈਦਾਨ ਦੇ ਨੇੜੇ ਦੇਵੀ ਮਾਂ ਦਾ ਮੰਦਰ ਸ਼੍ਰੀ ਦੁਰਗਾ ਸੰਗੀ ਕਾਲੀ ਮੰਦਰ ਦੇ ਨਾਂ ਨਾਲ ਕਾਫੀ ਮਸ਼ਹੂਰ ਹੈ। ਮਾਤਾ ਜੀ ਦੇ ਭਗਤ ਦੂਰ-ਦੂਰ ਵੱਸੇ ਹੋਏ ਹਨ ਅਤੇ ਆਪਣੀ ਗੱਲ ਮਾਤਾ ਜੀ ਤੱਕ ਪਹੁੰਚਾਉਣ ਲਈ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਮੰਦਰ ''ਚ ਜੋ ਵੀ ਅਰਜ਼ੀ ਲਗਾਉਂਦਾ ਹੈ, ਉਸ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ। 
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਹਿਲੇ ਇਸ ਮੰਦਰ ''ਚ ਲੋਕ ਆਪਣੀਆਂ ਮੁਰਾਦਾਂ ਪੂਰੀਆਂ ਕਰਨ ਲਈ ਚਿੱਠੀਆਂ ਰਾਹੀ ਅਰਜ਼ੀ ਲਗਾਉਂਦੇ ਸਨ ਪਰ ਹੁਣ ਇਹ ਕੰਮ ਸੋਸ਼ਲ ਮੀਡੀਆ ਰਾਹੀ ਹੋਣ ਲੱਗ ਪਿਆ ਹੈ। ਦੂਰ-ਦੁਰੇਡੇ ਵਸੇ ਹੋਏ ਲੋਕ ਮੰਦਰ ਦੇ ਸੰਤ ਸ਼੍ਰੀ ਵੇਦਾਂਤ ਮਹਾਰਾਜ ਜਾਂ ਆਪਣੇ ਕਿਸੇ ਸਕੇ ਸੰਬੰਧੀ ਨੂੰ ਵਟਸਐਪ ''ਤੇ ਮੈਸੇਜ ਕਰ ਦਿੰਦੇ ਹਨ। ਲੋਕਾਂ ਦੀ ਅਰਜ਼ੀ ਵਾਲਾ ਮੈਸੇਜ ਮੰਦਰ ''ਚ ਮਾਤਾ ਜੀ ਦੇ ਸਾਹਮਣੇ ਪੜ੍ਹੇ ਜਾਂਦੇ ਹਨ।
ਸੋਸ਼ਲ ਮੀਡੀਆ ਰਾਹੀ ਜੁੜੇ ਹਨ ਭਗਤ
ਅਰਜ਼ੀ ਵਾਲੀ ਮਾਤਾ ਦੇ ਨਾਂ ਨਾਲ ਪ੍ਰਸਿੱਧ ਮੰਦਰ ਦੇ ਬਾਰੇ ''ਚ ਇੱਥੋਂ ਦੇ ਮੁੱਖ ਪੁਜਾਰੀ ਸੰਤ ਵੇਦਾਂਤ ਮਹਾਰਾਜ ਨੇ ਦੱਸਿÎਆ ਕਿ ਇਸ ਮੰਦਰ ''ਚ ਕਈ ਸਾਲਾਂ ਤੋਂ ਲੋਕ ਆਪਣੇ ਮਨ ਦੀ ਮੁਰਾਦ ਪੂਰੀ ਕਰਨ ਲਈ ਅਰਜ਼ੀ ਲਗਾਉਣ ਆਉਂਦੇ ਹਨ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ''ਚ ਵੱਸੇ ਲੋਕ ਦੂਰੀ ਅਤੇ ਮਜ਼ਬੂਰੀਆਂ ਦੇ ਕਾਰਨ ਮੰਦਰ ਨਹੀਂ ਆ ਪਾਉਂਦੇ ਪਰ ਉਨ੍ਹਾਂ ਦੀ ਸ਼ਰਧਾ ਘੱਟ ਨਹੀਂ ਹੋਈ ਹੈ। ਇਸ ਕਾਰਨ ਸੈਕੜਾਂ ਭਗਤ ਸੋਸ਼ਲ ਮੀਡੀਆ ਰਾਹੀ ਮਾਤਾ ਜੀ ਨਾਲ ਜੁੜੇ ਰਹਿੰਦੇ ਹਨ। ਭਗਤ ਸ਼ਰਧਾ ਤੋਂ ਜੋ ਕੁਝ ਵੀ ਮਾਤਾ ਤੋਂ ਮੰਗਦੇ ਹਨ ਉਸ ਨੂੰ ਜ਼ਰੂਰ ਮਿਲਦਾ ਹੈ।
ਤਿੰਨ ਸਾਲ ਪਹਿਲੇ ਹੋਈ ਸੀ ਇਸ ਦੀ ਸ਼ੁਰੂਆਤ
ਪੰਡਿਤ ਜੀ ਸੰਤ ਵੇਦਾਂਤ ਮਹਾਰਾਜ ਨੇ ਦੱਸਿਆ ਕੀ ਪਹਿਲੀ ਵਾਰ 3 ਸਾਲ ਪਹਿਲੇ ਅਰਜੁਨ ਸ਼੍ਰੀਵਾਸਤਵ ਨਾਂ ਦੇ ਵਿਅਕਤੀ ਨੇ ਮਾਤਾ ਜੀ ਨਾਲ ਵਟਸਐਪ ''ਤੇ ਅਰਜ਼ੀ ਲਗਾਈ ਸੀ। ਪਹਿਲੇ ਸਾਨੂੰ ਹੈਰਾਨੀ ਹੋਈ ਪਰ ਫਿਰ ਕਈ ਲੋਕਾਂ ਨੇ ਇਸ ਤਰ੍ਹਾਂ ਨਾਲ ਅਰਜ਼ੀ ਲਗਾਉਣੀ ਸ਼ੁਰੂ ਕਰ ਦਿੱਤੀ। ਕੋਈ ਹਸਪਤਾਲ ਤੋਂ ਤਾਂ ਕੋਈ ਆਪਣੇ ਦਫਤਰ ਅਤੇ ਕਈ ਘਰੋਂ ਹੀ ਮੋਬਾਈਲ ''ਤੇ ਅਰਜ਼ੀ ਲਗਾ ਦਿੰਦੇ ਹਨ। ਹੁਣ ਇਹ ਸਿਲਸਿਲਾ ਹਜ਼ਾਰਾਂ ਲੋਕਾਂ ਤੱਕ ਪਹੁੰਚ ਚੁੱਕਿਆ ਹੈ। ਭਗਤ ਜਗ੍ਹਾ-ਜਗ੍ਹਾ ਤੋਂ ਮਾਤਾ ਦੁਰਗਾ, ਮਾਂ ਕਾਲੀ ਅਤੇ ਸ਼੍ਰੀ ਅਰਜ਼ੀ ਵਾਲੇ ਪਵਨ ਪੁੱਤਰ ਹਨੁਮਾਨ ਦੇ ਕੋਲ ਆਪਣੀ ਅਰਜ਼ੀ ਪੁਹੰਚਾ ਰਹੇ ਹਨ। ਮੰਦਰ ਇੰਨਾ ਸਿੱਧ ਹੈ ਕਿ ਮਹਾਰਾਜ ਵਲੋਂ ਅਰਜ਼ੀ ਪੜਦੇ ਹੀ ਉਸ ਦਾ ਅਸਰ ਦਿਖਾਉਣ ਲੱਗਦਾ ਹੈ।