ਭਾਰਤ ਤੋਂ ਇਲਾਵਾ ਇਹ ਦੇਸ਼ ਵੀ ਮਨਾਉਂਦੇ ਹਨ '15 ਅਗਸਤ' ਨੂੰ ਆਜ਼ਾਦੀ ਦਾ ਜਸ਼ਨ

08/13/2019 11:52:40 PM

ਨਵੀਂ ਦਿੱਲੀ - 2 ਦਿਨ ਬਾਅਦ ਦੇਸ਼ ਆਪਣੀ ਆਜ਼ਾਦੀ ਦੀ 73ਵੀਂ ਵਰ੍ਹੇਗੰਢ ਮਨਾਵੇਗਾ। ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਹੋਵੇਗਾ। ਅੰਗ੍ਰੇਜ਼ਾਂ ਦੀ 200 ਸਾਲ ਦੀ ਗੁਲਾਮੀ ਤੋਂ ਆਜ਼ਾਦ ਹੋਏ ਸਾਨੂੰ 72 ਸਾਲ ਪੂਰੇ ਹੋ ਜਾਣਗੇ। ਇਸ ਮੌਕੇ 'ਤੇ ਪੂਰੇ ਦੇਸ਼ 'ਚ ਪ੍ਰੋਗਰਾਮ ਹੋਣਗੇ ਪਰ ਕੀ ਜਸ਼ਨ ਮਨਾਉਣ ਵਾਲੇ ਸਿਰਫ ਅਸੀਂ ਹੋਵਾਂਗੇ। ਭਾਰਤ ਤੋਂ ਇਲਾਵਾ ਵੀ ਅਜਿਹੇ 5 ਦੇਸ਼ ਹਨ, ਜੋ 15 ਅਗਸਤ ਨੂੰ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਨ। ਭਾਰਤ ਵਾਂਗ ਇਨਾਂ 5 ਦੇਸ਼ਾਂ ਨੂੰ ਆਜ਼ਾਦੀ ਵੀ 15 ਅਗਸਤ ਨੂੰ ਹਾਸਲ ਹੋਈ ਸੀ। ਤੁਸੀਂ ਸ਼ਾਇਦ ਨਹੀਂ ਜਾਣਦੇ ਹੋਵੋਂ ਕਿ ਭਾਰਤ ਦੇ ਨਾਲ ਸਾਊਥ ਕੋਰੀਆ, ਨਾਰਥ ਕੋਰੀਆ, ਕਾਂਗੋ, ਬਹਿਰੀਨ ਅਤੇ ਲਿਕਟੇਂਸਟੀਨ ਨੇ 15 ਅਗਸਤ ਨੂੰ ਆਜ਼ਾਦੀ ਹਾਸਲ ਕੀਤੀ ਸੀ।

1. ਸਾਊਥ ਕੋਰੀਆ - ਸਾਊਥ ਕੋਰੀਆ 15 ਅਗਸਤ ਨੂੰ ਆਪਣੀ ਆਜ਼ਾਦੀ ਦਿਹਾੜਾ ਮਨਾਉਂਦਾ ਹੈ। 15 ਅਗਸਤ 1945 ਨੂੰ ਸਾਊਥ ਕੋਰੀਆ ਨੇ ਜਾਪਾਨ ਤੋਂ ਆਜ਼ਾਦੀ ਹਾਸਲ ਕੀਤੀ ਸੀ। ਯੂ. ਐੱਸ. ਅਤੇ ਸੋਵੀਅਤ ਫੋਰਸੇਸ ਨੇ ਕੋਰੀਆ ਨੂੰ ਜਾਪਾਨ ਦੇ ਕਬਜ਼ੇ ਤੋਂ ਬਾਹਰ ਕੱਢਿਆ ਸੀ। ਇਸ ਦਿਨ ਨੂੰ ਸਾਊਥ ਕੋਰੀਆ ਦੇ ਲੋਕ ਨੈਸ਼ਨਲ ਹਾਲੀਡੇਅ ਦੇ ਤੌਰ 'ਤੇ ਮਨਾਉਂਦੇ ਹਨ।



2. ਨਾਰਥ ਕੋਰੀਆ - ਸਾਊਥ ਕੋਰੀਆ ਦੀ ਤਰ੍ਹਾਂ ਨਾਰਥ ਕੋਰੀਆ ਵੀ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਤੌਰ 'ਤੇ ਮਨਾਉਂਦਾ ਹੈ। ਦੋਵੇਂ ਦੇਸ਼ 15 ਅਗਸਤ 1945 ਨੂੰ ਜਾਪਾਨ ਦੇ ਕਬਜ਼ੇ ਤੋਂ ਮੁਕਤ ਹੋਏ ਸਨ। ਨਾਰਥ ਕੋਰੀਆ ਵੀ 15 ਅਗਸਤ ਨੂੰ ਨੈਸ਼ਨਲ ਹਾਲੀਡੇਅ ਦੇ ਤੌਰ 'ਤੇ ਮਨਾਉਂਦਾ ਹੈ। ਛੁੱਟੀ ਦਾ ਦਿਨ ਹੋਣ ਕਾਰਨ ਇਸ ਦਿਨ ਇਥੇ ਵਿਆਹ ਕਰਨ ਦੀ ਪਰੰਪਰਾ ਚੱਲ ਪਈ ਹੈ।



3. ਬਹਿਰੀਨ - 15 ਅਗਸਤ 1971 ਨੂੰ ਬਹਿਰੀਨ ਨੇ ਬ੍ਰਿਟੇਨ ਤੋਂ ਆਜ਼ਾਦੀ ਹਾਸਲ ਕੀਤੀ ਸੀ। ਹਾਲਾਂਕਿ ਬ੍ਰਿਟਿਸ਼ ਫੌਜਾਂ 1960 ਦੇ ਦਹਾਕੇ ਤੋਂ ਹੀ ਬਹਿਰੀਨ ਛੱਡਣ ਲੱਗੀਆਂ ਸਨ। 15 ਅਗਸਤ ਨੂੰ ਬਹਿਰੀਨ ਅਤੇ ਬ੍ਰਿਟੇਨ ਵਿਚਾਲੇ ਇਕ ਟ੍ਰੀਟੀ ਹੋਈ ਸੀ, ਜਿਸ ਤੋਂ ਬਾਅਦ ਬਹਿਰੀਨ ਨੇ ਆਜ਼ਾਦ ਦੇਸ਼ ਦੇ ਤੌਰ 'ਤੇ ਬ੍ਰਿਟੇਨ ਦੇ ਨਾਲ ਆਪਣੇ ਸਬੰਧ ਰੱਖੇ। ਹਾਲਾਂਕਿ ਬਹਿਰੀਨ ਆਪਣਾ ਨੈਸ਼ਨਲ ਹਾਲੀਡੇਅ 16 ਦਸੰਬਰ ਨੂੰ ਮਨਾਉਂਦਾ ਹੈ। ਇਸ ਦਿਨ ਬਹਿਰੀਨ ਦੇ ਸ਼ਾਸ਼ਕ ਇਸਾ ਬਿਨ ਸਲਮਾਨ ਅਲ ਖਲੀਫਾ ਨੇ ਬਹਿਰੀਨ ਦੀ ਗੱਦੀ ਹਾਸਲ ਕੀਤੀ ਸੀ।



4. ਕਾਂਗੋ - 15 ਅਗਸਤ 1960 ਨੂੰ ਅਫਰੀਕਾ ਦਾ ਇਹ ਦੇਸ਼ ਫਰਾਂਸ ਦੀ ਚੁੰਗਲ ਤੋਂ ਆਜ਼ਾਦ ਹੋਇਆ ਸੀ। ਉਸ ਤੋਂ ਬਾਅਦ ਰਿਪਬਲਿਕਨ ਆਫ ਕਾਂਗੋ ਬਣਿਆ। 1880 ਤੋਂ ਕਾਂਗੋ 'ਤੇ ਫਰਾਂਸ ਦਾ ਕਬਜ਼ਾ ਸੀ। ਇਸ ਨੂੰ ਫ੍ਰੇਂਚ ਕਾਂਗੋ ਦੇ ਤੌਰ 'ਤੇ ਜਾਣਿਆ ਜਾਂਦਾ ਸੀ। ਉਸ ਤੋਂ ਬਾਅਦ 1903 'ਚ ਇਹ ਮਿਡਲ ਕਾਂਗੋ ਬਣਿਆ।



5. ਲਿਕਟੇਂਸਟੀਨ - ਲਿਕਟੇਂਸਟੀਨ ਨੇ 15 ਅਗਸਤ 1886 ਨੂੰ ਜਰਮਨੀ ਤੋਂ ਆਜ਼ਾਦੀ ਹਾਸਲ ਕੀਤੀ ਸੀ। 1940 ਤੋਂ ਇਹ ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਤੌਰ 'ਤੇ ਮਨਾ ਰਿਹਾ ਹੈ। ਇਹ ਦੁਨੀਆ ਦੇ ਸਭ ਤੋਂ ਛੋਟੇ ਦੇਸ਼ਾਂ 'ਚੋਂ ਇਕ ਹੈ।

Khushdeep Jassi

This news is Content Editor Khushdeep Jassi