ਟਵਿੱਟਰ ਨੂੰ ਛੱਡ ਕੇ ਗੂਗਲ, ਫੇਸਬੁੱਕ, ਵ੍ਹਟਸਐਪ ਨੇ ਆਈ.ਟੀ. ਮੰਤਰਾਲਾ ਨਾਲ ਬਿਓਰਾ ਸਾਂਝਾ ਕੀਤਾ

05/29/2021 4:03:16 AM

ਨਵੀਂ ਦਿੱਲੀ - ਸੋਸ਼ਲ ਮੀਡੀਆ ਪਲੇਟਫਾਰਮ ’ਤੇ ਭਾਰਤੀ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਸਰਕਾਰ ਅਤੇ ਟਵਿੱਟਰ ’ਚ ਤਨਾਤਨੀ ਹੋਰ ਵਧਦੀ ਜਾ ਰਹੀ ਹੈ।

ਟਵਿੱਟਰ ਨੂੰ ਛੱਡ ਕੇ ਗੂਗਲ, ਫੇਸਬੁੱਕ,ਵ੍ਹਟਸਐਪ ਨੇ ਆਈ. ਟੀ. ਮੰਤਰਾਲਾ ਨਾਲ ਬਿਓਰਾ ਸਾਂਝਾ ਕੀਤਾ ਹੈ। ਹੁਣ ਤੱਕ ਸਾਰੇ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮ ਵੱਲੋਂ ਨਿਯਮਾਂ ਅਨੁਸਾਰ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ ਪਰ ਟਵਿੱਟਰ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ।

ਸੂਤਰਾਂ ਅਨੁਸਾਰ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ, ਸ਼ੇਅਰਚੈਟ, ਟੈਲੀਗ੍ਰਾਮ, ਲਿੰਕਡਇਨ, ਗੂਗਲ, ਫੇਸਬੁੱਕ, ਵ੍ਹਟਸਐਪ ਆਦਿ ਨੇ ਨਵੇਂ ਨਿਯਮਾਂ ਦੀ ਲੋੜ ਦੇ ਅਨੁਸਾਰ ਮੰਤਰਾਲਾ ਨੂੰ ਆਪਣਾ ਬਿਓਰਾ ਦਿੱਤਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati