ਅਨੁਰਾਗ ਠਾਕੁਰ ਨੇ ਰੱਖਿਆ ਮੰਤਰੀ ਨੂੰ ਲਿਖਿਆ ਪੱਤਰ, ਆਰਮੀ ਟ੍ਰੇਨਿੰਗ ਕਮਾਂਡ ਨੂੰ ਲੈ ਕੇ ਕੀਤੀ ਇਹ ਮੰਗ

06/22/2019 5:38:16 PM

ਸ਼ਿਮਲਾ—ਕੇਂਦਰ ਸਰਕਾਰ 'ਚ ਵਿੱਤ ਅਤੇ ਕਾਰਪੋਰੇਟ ਮਾਮਲਿਆਂ 'ਚ ਸੂਬਾ ਮੰਤਰੀ ਅਤੇ ਹਮੀਰਪੁਰ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਆਰਮੀ ਟ੍ਰੇਨਿੰਗ ਕਮਾਂਡ ਦੇ ਦਫਤਰ ਨੂੰ ਸ਼ਿਮਲਾ ਤੋਂ ਬਾਹਰ ਮੇਰਠ ਟਰਾਂਸਫਰ ਨਾ ਕਰਨ ਲਈ ਬੇਨਤੀ ਕੀਤੀ ਹੈ। ਰਾਜਨਾਥ ਸਿੰਘ ਨੂੰ ਭੇਜੇ ਗਏ ਪੱਤਰ 'ਚ ਅਨੁਰਾਗ ਠਾਕੁਰ ਨੇ ਲਿਖਿਆ ਹੈ ਕਿ ਹਿਮਾਚਲ ਨੂੰ ਪਿਛਲੇ ਕਈ ਸਾਲਾਂ ਤੋਂ ਭਾਰਤੀ ਫੌਜ ਲਈ ਇੱਕ ਰਣਨੀਤਿਕ ਸਥਾਨ ਹੋਣ ਦਾ ਮਾਣ ਪ੍ਰਾਪਤ ਹੈ।

ਦੱਸਿਆ ਜਾਂਦਾ ਹੈ ਕਿ ਸ਼ਿਮਲੇ 'ਚ ਸਾਲ 1993 ਤੋਂ ਆਰਮੀ ਟ੍ਰੇਨਿੰਗ ਕਮਾਂਡ ਦਾ ਦਫਤਰ ਸਥਾਪਿਤ ਹੈ, ਜਿਸ ਨੂੰ ਹੁਣ ਬਾਹਰ ਟਰਾਂਸਫਰ ਕੀਤਾ ਜਾ ਰਿਹਾ ਹੈ। ਅਚਾਨਕ ਇਸ ਬਦਲਾਅ ਤੋਂ ਸਾਰੇ ਰੈਂਕ ਦੇ ਅਧਿਕਾਰੀਆਂ ਅਤੇ ਵੱਡੀ ਗਿਣਤੀ 'ਚ ਸਰਵਿਸ ਕਰਨ ਵਾਲੇ ਕਰਮਚਾਰੀ ਪ੍ਰਭਾਵਿਤ ਹੋਣਗੇ।ਸ਼ਿਮਲਾ ਕੰਮਕਾਜ਼ ਲਈ ਇੱਕ ਅਨੁਕੂਲ ਜਗ੍ਹਾਂ ਹੈ ਅਤੇ ਫੋਰਲੇਨ ਹਾਈਵੇਅ ਦੇ ਨਾਲ ਏਅਰਪੋਰਟ ਦੀ ਸਹੂਲਤ ਹੋਣ ਕਾਰਨ ਕੁਨੈਕਟਵਿਟੀ ਦੇ ਲਿਹਾਜ਼ ਨਾਲ ਵੀ ਉੱਤਮ ਸਥਾਨ ਹੈ। ਇਹ ਆਰਮੀ ਟ੍ਰੇਨਿੰਗ ਕਮਾਂਡ ਦਫਤਰ ਸ਼ਿਮਲਾ 'ਚ ਸਥਿਤ ਹੋਣ ਕਾਰਨ ਇੱਥੋ ਦੇ ਨਿਵਾਸੀਆਂ ਨੂੰ ਰੋਜ਼ਗਾਰ ਮਿਲਦਾ ਹੈ ਅਤੇ ਜਵਾਨਾਂ ਨੂੰ ਆਉਣ-ਜਾਣ 'ਚ ਸੌਖਾਲਾ ਰਹਿੰਦਾ ਹੈ।

ਅਜਿਹੇ 'ਚ ਜੇਕਰ ਇਹ ਆਰਮੀ ਟ੍ਰੇਨਿੰਗ ਕਮਾਂਡ ਦਾ ਦਫਤਰ ਸ਼ਿਮਲਾ ਤੋਂ ਟਰਾਂਸਫਰ ਹੁੰਦਾ ਹੈ ਅਤੇ ਇਸ ਤੋਂ ਇੱਥੇ ਸਥਾਨਿਕ ਰੋਜ਼ਗਾਰ ਪ੍ਰਭਾਵਿਤ ਹੋਣਗੇ ਅਤੇ ਜਵਾਨਾਂ ਨੂੰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਵੇਗਾ। ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਸ਼ਿਮਲਾ ਤੋਂ ਆਰਮੀ ਟ੍ਰੇਨਿੰਗ ਕਮਾਂਡ ਦੇ ਦਫਤਰ ਨੂੰ ਟਰਾਂਸਫਰ ਕਰਨ ਦੇ ਫੈਸਲੇ 'ਤੇ ਇੱਕ ਵਾਰ ਫਿਰ ਤੋਂ ਵਿਚਾਰ ਕੀਤਾ ਜਾਵੇ।

Iqbalkaur

This news is Content Editor Iqbalkaur