ਅਨੁਰਾਗ ਠਾਕੁਰ ਨੇ ਐਂਟੀ ਡੋਪਿੰਗ ਟੈਸਟਿੰਗ ਦੀਆਂ 6 ਸੰਦਰਭ ਸਮੱਗਰੀਆਂ ਦੀ ਕੀਤੀ ਘੁੰਡ-ਚੁਕਾਈ

04/01/2022 12:58:13 PM

ਨਵੀਂ ਦਿੱਲੀ– ਕੇਂਦਰੀ ਖੇਡ-ਯੁਵਾ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਵੀਰਵਾਰ ਨੂੰ ਇਥੇ ਰਾਸ਼ਟਰੀ ਡੋਪ ਟੈਸਟਿੰਗ ਪ੍ਰਯੋਗਸ਼ਾਲਾ (ਐੱਨ. ਡੀ. ਟੀ. ਐੱਲ.) ਦੀਆਂ 6 ਨਵੀਆਂ ਸੰਦਰਭ ਸਮੱਗਰੀਆਂ ਦੀ ਘੁੰਡ-ਚੁਕਾਈ ਕੀਤੀ। ਐੱਨ. ਡੀ. ਟੀ. ਐੱਲ. ਨੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੁਕੇਸ਼ਨ ਐਂਡ ਰਿਸਰਚ (ਐੱਨ. ਆਈ. ਪੀ. ਈ. ਆਰ.)-ਗੁਹਾਟੀ ਅਤੇ ਸੀ. ਐੱਸ. ਆਈ. ਆਰ.-ਇੰਡੀਅਨ ਇੰਸਟੀਚਿਊਟ ਆਫ ਇੰਡੀਗ੍ਰੇਟਿਵ ਮੈਡੀਸਿਨ (ਆਈ. ਆਈ. ਆਈ. ਐੱਮ.) ਜੰਮੂ ਦੇ ਸਹਿਯੋਗ ਨਾਲ ਇਨ੍ਹਾਂ ਸੰਦਰਭ ਸ ਮੱਗਰੀਆਂ ਨੂੰ ਤਿਆਰ ਕੀਤਾ ਹੈ। ਐੱਨ. ਡੀ. ਟੀ. ਐੱਲ. ਦੀ 15ਵੀਂ ਗਵਰਨਿੰਗ ਬਾਡੀ ਦੀ ਬੈਠਕ ਦੌਰਾਨ ਠਾਕੁਰ ਨੇ ਇਨ੍ਹਾਂ ਸੰਦਰਭ ਸਮੱਗਰੀਆਂ ਦੀ ਘੁੰਡ-ਚੁਕਾਈ ਕਰਦੇ ਹੋਏ ਉਮੀਦ ਪ੍ਰਗਟਾਈ ਕਿ ਭਵਿੱਖ ਵਿਚ ਪੂਰੇ ਡੋਪਿੰਡ ਰੋਕੂ ਭਾਈਚਾਰੇ ਨੂੰ ਉਨ੍ਹਾਂ ਦੀਆਂ ਪ੍ਰੀਖਣ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਵਿਚ ਇਸ ਨਾਲ ਮਦਦ ਮਿਲੇਗੀ ਅਤੇ ਦੁਨੀਆ ਭਰ ਵਿਚ ਖੇਡ ਨੀਤੀ ਵਿਚ ਨਿਰਪੱਖ ਖੇਡ ਨੂੰ ਉਤਸ਼ਾਹ ਦੇਣ ਲਈ ਉਨ੍ਹਾਂ ਦਰਮਿਆਨ ਆਪਸੀ ਸਹਿਯੋਗ ਦੇ ਯੁਗ ਦੀ ਸ਼ੁਰੂਆਤ ਹੋਵੇਗੀ। 

ਐੱਨ. ਡੀ. ਟੀ. ਐੱਲ. ਨੇ ਇਸ ਮੌਕੇ 3 ਸਾਲ ਲਈ ਦੋਵਾਂ ਰਾਸ਼ਟਰੀ ਵਿਗਿਆਨਿਕ ਸੰਗਠਨਾਂ ਦੇ ਨਾਲ ਸਮਝੌਤਾ ਮੈਮੋਰੰਡਮ (ਐੱਮ. ਓ. ਯੂ.) ’ਤੇ ਹਸਤਾਖਰ ਕੀਤੇ ਹਨ। ਇਨ੍ਹਾਂ ਸਮਝੌਤਿਆਂ ਦਾ ਮਕਸਦ ਦੁਨੀਆ ਭਰ ਵਿਚ ਡੋਪ ਟੈਸਟਿੰਗ ਪ੍ਰਯੋਗਸ਼ਾਲਾਵਾਂ ਵਲੋਂ ਵਰਤੀਆਂ ਜਾਣ ਵਾਲੀਆਂ ਕੁਝ ਦਵਾਈਆਂ ਅਤੇ ਉਨ੍ਹਾਂ ਦੇ ਮੈਟਾਬੋਲਾਈਟਸ ਦੇ ਸੰਸ਼ਲੇਸ਼ਣ ਅਤੇ ਲੱਛਣ ਵਰਣਨ ਦੇ ਖੇਤਰਾਂ ਵਿਚ ਖੋਜ ਅਤੇ ਵਿਕਾਸ ਸਰਗਰਮੀਆਂ ਵਿਚ ਅਨੁਸ਼ਾਸਨਾਤਮਕ ਨਜ਼ਰੀਏ ਨੂੰ ਪੂਰਾ ਕਰਨਾ ਹੈ। ਸ਼ੁਰੂ ਕੀਤੀਆਂ ਗਈਆਂ ਇਨ੍ਹਾਂ 6 ਸੰਦਰਭ ਸਮੱਗਰੀਆਂ ਵਿਚੋਂ 3-3 ਨੂੰ ਐੱਨ. ਆਈ. ਪੀ. ਈ. ਆਰ-ਗੁਹਾਟੀ ਅਤੇ ਸੀ. ਐੱਸ. ਆਈ. ਆਰ.-ਆਈ. ਆਈ. ਆਈ. ਐੱਮ. ਏ. ਜੰਮੂ ਦੇ ਸਹਿਯੋਗ ਨਾਲ ਸੰਸ਼ਲੇਸ਼ਿਤ ਕੀਤਾ ਗਿਆ ਸੀ। ਐੱਨ. ਡੀ. ਟੀ. ਐੱਲ. ਅਤੇ ਐੱਨ. ਆਈ. ਪੀ. ਈ. ਆਰ.-ਗੁਹਾਟੀ ਦੇ ਵਿਗਿਆਨਿਕ ਪਹਿਲਾਂ ਵੀ 2021 ਵਿਚ 2 ਦੁਰਲੱਭ ਸੰਦਰਭ ਸਮੱਗਰੀਆਂ ਦੇ ਸੰਸ਼ਲੇਸ਼ਣ ਵਿਚ ਸਫਲ ਹੋ ਚੁੱਕੇ ਹਨ, ਜਿਨ੍ਹਾਂ ਨੂੰ ਐੱਨ. ਡੀ. ਟੀ. ਐੱਲ.-ਇੰਡੀਆ ਵਲੋਂ ਵਾਡਾ-ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਦੇ ਨਾਲ ਸਾਂਝਾ ਕੀਤਾ ਗਿਆ ਸੀ।

DIsha

This news is Content Editor DIsha