ਚਰਚਾ ਦਾ ਵਿਸ਼ਾ ਬਣਿਆ ਅਨੁਰਾਗ ਅਤੇ CM ਜੈਰਾਮ ਦਾ ਹੱਥ ਮਿਲਾਉਣਾ (ਵੀਡੀਓ)

01/19/2020 12:33:14 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਸਪੀਕਰ ਅਤੇ ਸਿਰਮੌਰ ਦੇ ਨਾਹਨ ਤੋਂ ਵਿਧਾਇਕ ਡਾ. ਰਾਜੀਵ ਬਿੰਦਲ ਨੂੰ ਸ਼ਨੀਵਾਰ ਰਸਮੀ ਤੌਰ 'ਤੇ ਭਾਜਪਾ ਦੇ ਮੁਖੀ ਚੁਣ ਲਿਆ ਗਿਆ ਹੈ। ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਚੋਣ ਸੁਪਰਵਾਈਜ਼ਰ ਸੁਨੀਲ ਦੇਵਧਰ ਨੇ ਇੱਥੇ ਆਯੋਜਿਤ ਇਕ ਸਮਾਰੋਹ 'ਚ ਮੁੱਖ ਮੰਤਰੀ ਜੈਰਾਮ ਦੀ ਮੌਜੂਦਗੀ 'ਚ ਉਨ੍ਹਾਂ ਦੇ ਭਾਜਪਾ ਸੂਬਾ ਪ੍ਰਧਾਨ ਬਣਨ ਦਾ ਐਲਾਨ ਕੀਤਾ ਗਿਆ। ਇਸ ਸਮਾਰੋਹ ਦੌਰਾਨ ਸਟੇਜ 'ਤੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਅਤੇ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਹੱਥ ਮਿਲਾਉਣ ਦਾ ਘਟਨਾਕ੍ਰਮ ਛਾਇਆ ਰਿਹਾ।

ਦਰਅਸਲ ਅਨੁਰਾਗ ਠਾਕੁਰ ਜਦੋਂ ਮੰਚ 'ਤੇ ਆਏ ਤਾਂ ਉਹ ਪਹਿਲਾਂ ਭਾਜਪਾ ਸੂਬਾ ਮੁਖੀ ਮੰਗਲ ਪਾਂਡੇ ਨੂੰ ਮਿਲੇ ਪਰ ਉੱਥੇ ਹੀ ਉਨ੍ਹਾਂ ਨਾਲ ਹੱਥ ਮਿਲਾਉਣ ਲਈ ਆਪਣਾ ਹੱਥ ਅੱਗੇ ਕਰ ਕੇ ਖੜ੍ਹੇ ਜੈਰਾਮ ਨੂੰ ਮਿਲਣ ਦੇ ਬਜਾਏ ਤੀਜੇ ਨੰਬਰ 'ਤੇ ਡਾ.ਰਾਜੀਵ ਬਿੰਦਲ ਦੇ ਗਲੇ ਲੱਗ ਗਏ। ਬਿੰਦਲ ਦੇ ਨਾਲ ਗਰਮਜੋਸ਼ੀ ਨਾਲ ਮਿਲਣ ਅਤੇ ਫੋਟੋ ਖਿਚਵਾਉਣ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਹੱਥ ਮਿਲਾਇਆ ਹਾਲਾਂਕਿ ਮੀਡੀਆ 'ਚ ਇਸ ਗੱਲ ਨੂੰ ਲੈ ਕੇ ਚਰਚਾ ਦਾ ਬਾਜ਼ਾਰ ਗਰਮ ਹੋ ਗਿਆ। ਦੂਜੇ ਪਾਸੇ ਕਾਂਗਰਸ ਨੇਤਾ ਰਾਜਿੰਦਰ ਰਾਣਾ ਨੇ ਵੀ ਇਸ 'ਤੇ ਤਰੁੰਤ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਇਹ ਟ੍ਰੇਲਰ ਹੈ ਅਤੇ ਅੱਗੇ ਦੀ ਪਿਕਚਰ ਦਿਖਾਈ ਜਾਵੇਗੀ।

 

Iqbalkaur

This news is Content Editor Iqbalkaur