ਅਨੁਰਾਗ ਠਾਕੁਰ ਨੇ ਹਮੀਰਪੁਰ ''ਚ ਮਨਾਈ ਦੀਵਾਲੀ

10/27/2019 12:58:02 PM

ਹਮੀਰਪੁਰ—ਭਾਰਤੀ ਜਨਤਾ ਪਾਰਟੀ ਦੇ ਫੈਸਲੇ ਮੁਤਾਬਕ ਹਮੀਰਪੁਰ ਦੇ ਸੰਸਦ ਮੈਂਬਰ ਅਤੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਵੀ ਆਪਣੇ ਗ੍ਰਹਿ ਜ਼ਿਲੇ 'ਚ ਦੀਵਾਲੀ ਮਨਾਈ। ਇਸ ਮੌਕੇ 'ਤੇ ਅਨੁਰਾਗ ਠਾਕੁਰ ਨੇ ਹਮੀਰਪੁਰ ਬਾਜ਼ਾਰ 'ਚ ਦੁਕਾਨਦਾਰਾਂ ਅਤੇ ਲੋਕਾਂ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ 'ਤੇ ਉਨ੍ਹਾਂ ਨਾਲ ਵਿਧਾਇਕ ਨਰਿੰਦਰ ਠਾਕੁਰ ਵੀ ਮੌਜੂਦ ਸੀ।

ਉਨ੍ਹਾਂ ਨੇ ਕਿਹਾ ਹੈ ਕਿ 'ਆਯੂਸ਼ਮਾਨ ਭਾਰਤ ਯੋਜਨਾ' ਤਹਿਤ ਲਾਭਪਾਤਰੀ ਪਰਿਵਾਰਾਂ ਨਾਲ ਮਿਲਣ ਦੀ ਯੋਜਨਾ ਬਣੀ ਸੀ, ਜਿਸ ਦੇ ਤਹਿਤ ਅੱਜ ਦੀਵਾਲੀ 'ਤੇ ਅਜਿਹੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ। ਉਨ੍ਹਾਂ ਨੇ 'ਭਾਰਤ ਰਤਨ ਐਵਾਰਡ' ਲਈ ਵੀਰ ਸਾਵਰਕਰ 'ਤੇ ਕਾਂਗਰਸ ਦੀ ਟਿੱਪਣੀਆਂ 'ਤੇ ਕਿਹਾ ਹੈ ਕਿ ਕਾਂਗਰਸ ਇੱਕ ਪਰਿਵਾਰ ਤੋਂ ਕਦੀ ਬਾਹਰ ਨਹੀਂ ਗਈ ਹੈ। ਕਾਂਗਰਸ ਆਪਣੇ ਵੱਡੇ ਨੇਤਾਵਾਂ ਨੂੰ ਵੀ ਭਾਰਤ ਰਤਨ ਦੇਣ ਦਾ ਵੀ ਵਿਰੋਧ ਕਰਦੀ ਰਹੀ ਹੈ।

Iqbalkaur

This news is Content Editor Iqbalkaur