ਹਲਕੀ ਟੈਂਕ ਰੋਧੀ ਗਾਈਡੇਡ ਮਿਜ਼ਾਈਲ ਦਾ ਸਫਲ ਪਰੀਖਣ

03/14/2019 6:23:45 PM

ਨਵੀਂ ਦਿੱਲੀ (ਵਾਰਤਾ)— ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਦੇਸ਼ ਵਿਚ ਹੀ ਵਿਕਸਿਤ ਹਲਕੀ ਟੈਂਕ ਰੋਧੀ ਗਾਈਡੇਡ ਮਿਜ਼ਾਈਲ ਦਾ ਲਗਾਤਾਰ ਦੂਜੀ ਵਾਰ ਸਫਲ ਪਰੀਖਣ ਕੀਤਾ ਹੈ। ਇਹ ਮਿਜ਼ਾਈਲ ਹਲਕੀ ਹੈ ਅਤੇ ਇਸ ਨੂੰ ਆਸਾਨੀ ਨਾਲ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਮਿਜ਼ਾਈਲ ਅਤਿਆਧੁਨਿਕ ਅਤੇ ਕਈ ਉੱਨਤ ਤਕਨੀਕਾਂ ਨਾਲ ਲੈੱਸ ਹੈ, ਜਿਸ ਨਾਲ ਫੌਜ ਦੀ ਸਮਰੱਥਾ ਵਧੇਗੀ।


 

ਇਹ ਮਿਜ਼ਾਈਲ ਛੋਟੇ ਖੇਤਰਾਂ ਵਿਚ ਵੀ ਦੁਸ਼ਮਣ 'ਤੇ ਸਟੀਕ ਵਾਰ ਕਰ ਸਕੇਗੀ। ਮਿਜ਼ਾਈਲ ਦਾ ਅੱਜ ਰਾਜਸਥਾਨ ਦੇ ਰੇਗਿਸਤਾਨ ਖੇਤਰ ਵਿਚ ਸਫਲ ਪਰੀਖਣ ਕੀਤਾ ਗਿਆ। ਡੀ. ਆਰ. ਡੀ. ਓ. ਨੇ ਬੁੱਧਵਾਰ ਨੂੰ ਵੀ ਇਸ ਮਿਜ਼ਾਈਲ ਦਾ ਸਫਲ ਪਰੀਖਣ ਕੀਤਾ ਸੀ। ਦੋਹਾਂ ਹੀ ਪਰੀਖਣਾਂ 'ਚ ਮਿਜ਼ਾਈਲ ਨੇ ਸਟੀਕ ਨਿਸ਼ਾਨਾ ਸਾਧਿਆ ਅਤੇ ਤੈਅ ਟੀਚਿਆਂ ਤਕ ਪਹੁੰਚਣ 'ਚ ਕੋਈ ਚੂਕ ਨਹੀਂ ਕੀਤੀ।

 


Tanu

Content Editor

Related News