1984 ਸਿੱਖ ਵਿਰੋਧੀ ਦੰਗੇ : ਦੋਸ਼ੀ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਉਣ ਦਾ ਨਿਰਦੇਸ਼

05/20/2020 5:03:29 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਹਾਈ ਕੋਰਟ ਨੇ ਜੇਲ ਅਧਿਕਾਰੀਆਂ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਇਕ ਦੋਸ਼ੀ ਨੂੰ ਮੈਡੀਕਲ ਜਾਂਚ ਲਈ 3 ਦਿਨ ਦੇ ਅੰਦਰ ਆਈ. ਐੱਲ. ਬੀ. ਐੱਸ. ਹਸਪਤਾਲ ਲੈ ਕੇ ਜਾਣ ਲਈ ਕਿਹਾ ਹੈ। ਉਸ ਨੂੰ ਲਿਵਰ ਅਤੇ ਕਿਡਨੀ ਦਾ ਟਰਾਂਸਪਲਾਂਟੇਸ਼ਨ ਕਰਾਉਣਾ ਹੈ। ਜਸਟਿਸ ਮਨਮੋਹਨ ਅਤੇ ਜਸਟਿਸ ਸੰਜੀਵ ਨਰੂਲਾ ਦੀ ਬੈਂਚ ਨੇ ਵੀਡੀਓ ਕਾਨਫਰੰਸ ਜ਼ਰੀਏ ਮਾਮਲੇ ਦੀ ਸੁਣਵਾਈ ਕਰਦੇ ਹੋਏ ਦਿੱਲੀ ਸਰਕਾਰ ਅਤੇ ਵਿਸ਼ੇਸ਼ ਜਾਂਚ ਦਲ ਨੂੰ ਵੀ ਦੋਸ਼ੀ ਨਰੇਸ਼ ਸਹਿਰਾਵਤ ਦੀ ਪਟੀਸ਼ਨ 'ਤੇ 25 ਮਈ ਤੱਕ ਸਥਿਤੀ ਦੀ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ। ਸਹਿਰਾਵਤ ਨੇ ਪਟੀਸ਼ਨ 'ਚ ਮੈਡੀਕਲ ਆਧਾਰ 'ਤੇ ਆਪਣੀ ਸਜ਼ਾ 3 ਮਹੀਨੇ ਲਈ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ।

PunjabKesari

ਅਦਾਲਤ ਨੇ ਦੰਗਾ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਹਿਰਾਵਤ ਦੀ ਪਟੀਸ਼ਨ 'ਤੇ ਨਿਰਦੇਸ਼ ਦਿੱਤਾ ਹੈ, ਜਿਸ ਨੇ ਆਪਣੇ ਲਿਵਰ ਅਤੇ ਕਿਡਲੀ ਟਰਾਂਸਪਲਾਂਟੇਸ਼ਨ ਲਈ ਤਿੰਨ ਮਹੀਨੇ ਦੀ ਮੋਹਲਤ ਮੰਗੀ ਹੈ। ਕੋਰਟ ਨੇ ਕਿਹਾ ਕਿ ਜੇਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਯਕੀਨੀ ਕਰੇ ਕਿ ਪਟੀਸ਼ਨਕਰਤਾ (ਸਹਿਰਾਵਤ) ਨੂੰ  ਅਗਲੇ ਤਿੰਨ ਦਿਨ ਵਿਚ ਜਾਂਚ ਅਤੇ ਇਲਾਜ ਲਈ ਆਈ. ਐੱਲ. ਬੀ. ਐੱਸ. ਹਸਪਤਾਲ ਲਿਜਾਇਆ ਜਾਵੇਗਾ। ਇਸ ਤੋਂ ਬਾਅਦ ਕੋਰਟ ਨੇ ਮਾਮਲੇ ਦੀ ਸੁਣਵਾਈ 26 ਮਈ ਤੱਕ ਮੁਲਤਵੀ ਕਰ ਦਿੱਤੀ। ਗ੍ਰਹਿ ਮੰਤਰਾਲਾ ਨੇ ਦੰਗਾ ਮਾਮਲਿਆਂ ਦੀ ਫਿਰ ਤੋਂ ਜਾਂਚ ਲਈ ਇਕ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਸੀ।

PunjabKesari

ਦੱਸਣਯੋਗ ਹੈ ਕਿ ਹੇਠਲੀ ਅਦਾਲਤ ਨੇ 1984 ਦੇ ਦੰਗਿਆਂ ਦੌਰਾਨ ਨਵੀਂ ਦਿੱਲੀ 'ਚ ਦੋ ਲੋਕਾਂ ਦੀ ਹੱਤਿਆ ਨਾਲ ਸਬੰਧਤ ਮਾਮਲੇ ਵਿਚ ਯਸ਼ਪਾਲ ਸਿੰਘ ਨੂੰ ਮੌਤ ਦੀ ਸਜ਼ਾ ਅਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਐੱਸ. ਆਈ. ਟੀ. ਵਲੋਂ ਮੁੜ ਤੋਂ ਜਾਂਚ ਕਰਨ ਤੋਂ ਬਾਅਦ ਇਨ੍ਹਾਂ ਮਾਮਲਿਆਂ 'ਚ ਇਹ ਪਹਿਲੀ ਸਜ਼ਾ ਸੀ। ਸਹਿਰਾਵਤ ਨੇ ਆਪਣੀ ਦੋਸ਼ ਸਿੱਧੀ ਅਤੇ ਸਜ਼ਾ ਵਿਰੁੱਧ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜੋ ਕਿ ਅਜੇ ਪੈਂਡਿੰਗ ਹੈ। ਇਸ ਤਰ੍ਹਾਂ ਯਸ਼ਪਾਲ ਸਿੰਘ ਨੇ ਵੀ ਆਪਣੀ ਮੌਤ ਦੀ ਸਜ਼ਾ ਵਿਰੁੱਧ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਉਹ ਵੀ ਅਜੇ ਪੈਂਡਿੰਗ ਹੈ।


Tanu

Content Editor

Related News