ਮੇਘਾਲਿਆਂ ''ਚ ਕੋਰੋਨਾ ਦੇ ਇਕ ਹੋਰ ਮਾਮਲੇ ਦੀ ਪੁਸ਼ਟੀ, ਵਧੀ ਪੀੜ੍ਹਤਾਂ ਦੀ ਗਿਣਤੀ

05/09/2020 7:02:26 PM

ਸ਼ਿਲਾਂਗ-ਮੇਘਾਲਿਆਂ ਦੇ ਮੁੱਖ ਮੰਤਰੀ ਕੋਨਰਾਡ ਕੇ.ਸੰਗਮਾ ਨੇ ਅੱਜ ਭਾਵ ਸ਼ਨੀਵਾਰ ਨੂੰ ਦੱਸਿਆ ਹੈ ਕਿ ਮੇਘਾਲਿਆ 'ਚ ਇਕ ਹੋਰ ਕੋਰੋਨਾਵਾਇਰਸ ਮਾਮਲੇ ਦੀ ਪੁਸ਼ਟੀ ਹੋਈ ਹੈ। ਕੋਰੋਨਾ ਦੇ 13 ਮਾਮਲਿਆਂ 'ਚੋਂ ਹੁਣ ਸਿਰਫ 2 ਮਰੀਜ਼ਾ ਦਾ ਇਲਾਜ ਚੱਲ ਰਿਹਾ ਹੈ, ਜਿਸ 'ਚ ਸ਼ਿਲਾਂਗ 'ਚ ਸਾਹਮਣੇ ਆਇਆ ਤਾਜ਼ਾ ਮਾਮਲਾ ਵੀ ਸ਼ਾਮਲ ਹੈ। 

ਮੁੱਖ ਮੰਤਰੀ ਨੇ ਟਵੀਟ ਕੀਤਾ, "ਮਾੜੀ ਕਿਸਮਤ ਨਾਲ ਸਾਡੇ ਇੱਥੇ ਸ਼ਿਲਾਂਗ 'ਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਹ ਵਿਅਕਤੀ ਦੇ ਸਾਰੇ ਸ਼ੁਰੂਆਤੀ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਪ੍ਰਕਿਰਿਆ 'ਚ ਇਸ ਨਵੇਂ ਮਾਮਲੇ ਦਾ ਪਤਾ ਲੱਗਿਆ ਹੈ। ਵਿਅਕਤੀ ਸੁਰੱਖਿਅਤ ਅਤੇ ਠੀਕ ਹੈ ਅਤੇ ਉਸ 'ਚ ਕੋਈ ਵੀ ਲੱਛਣ ਨਹੀਂ ਦਿਸ ਰਿਹਾ ਹੈ।"

ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਵਿਅਕਤੀ ਦੀ ਪਹਿਲਾਂ ਵੀ ਦੋ ਵਾਰ ਜਾਂਚ ਕੀਤੀ ਗਈ ਹੈ ਪਰ ਉਸ 'ਚ ਇਨਫੈਕਸ਼ਨ ਦਾ ਕੋਈ ਲੱਛਣ ਨਹੀਂ ਮਿਲਿਆ ਹੈ। ਮੇਘਾਲਿਆਂ 'ਚ ਹੁਣ ਤੱਕ ਇਕ ਮੌਤ ਸਮੇਤ ਕੋਰੋਨਾਵਾਇਰਸ ਦੇ 13 ਮਾਮਲੇ ਸਾਹਮਣੇ ਆਏ ਹਨ। 10 ਵਿਅਕਤੀ ਠੀਕ ਹੋ ਚੁੱਕੇ ਹਨ। ਸੂਬੇ 'ਚ ਪਹਿਲਾ ਕੋਰੋਨਾਵਾਇਰਸ ਦਾ ਮਾਮਲਾ 13 ਅਪ੍ਰੈਲ ਨੂੰ ਸਾਹਮਣੇ ਆਇਆ ਸੀ।

Iqbalkaur

This news is Content Editor Iqbalkaur