ਐਂਟੀਲੀਆ ਕੇਸ ''ਚ NIA ਨੇ ਬਰਾਮਦ ਦੀ ਇੱਕ ਹੋਰ ਕਾਰ, PPE ਕਿੱਟ ਵਾਲੇ ਸ਼ਖਸ ਦਾ ਵੀ ਹੋਇਆ ਖੁਲਾਸਾ

03/17/2021 1:37:53 AM

ਨਵੀਂ ਦਿੱਲੀ - ਐਂਟੀਲੀਆ ਦੇ ਕੋਲ ਵਿਸਫੋਟਕ ਮਾਮਲੇ ਵਿੱਚ ਐੱਨ.ਆਈ.ਏ. ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਐੱਨ.ਆਈ.ਏ. ਨੇ ਮੰਗਲਵਾਰ ਦੇਰ ਰਾਤ ਮਰਸੀਡੀਜ਼ ਕਾਰ ਨੂੰ ਬਰਾਮਦ ਕਰ ਲਿਆ ਹੈ। ਕਾਰ ਦੇ ਅੰਦਰੋਂ ਐਂਟੀਲੀਆ ਦੇ ਬਾਹਰ ਮਿਲੀ ਸਕਾਰਪਿਓ ਕਾਰ ਦੀ ਅਸਲੀ ਨੰਬਰ ਪਲੇਟ ਬਲੈਕ ਮਰਸੀਡੀਜ ਕਾਰ ਤੋਂ ਬਰਾਮਦ ਕੀਤੀ ਗਈ ਹੈ। ਕਾਲੀ ਕਾਰ ਮੁੰਬਈ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਦੇ ਕੋਲ ਪਾਰਕਿੰਗ ਵਿੱਚ ਖੜੀ ਸੀ। ਜਿਸ ਨੂੰ ਐੱਨ.ਆਈ.ਏ. ਨੇ ਕਬਜ਼ੇ ਵਿੱਚ ਲੈ ਲਿਆ ਹੈ।

ਇਹ ਵੀ ਪੜ੍ਹੋ- RBI ਨੇ SBI ਬੈਂਕ 'ਤੇ ਲਗਾਇਆ 2 ਕਰੋਡ਼ ਰੁਪਏ ਦਾ ਜ਼ੁਰਮਾਨਾ

ਐਂਟੀਲੀਆ ਮਾਮਲੇ ਦੀ ਜਾਂਚ ਵਿੱਚ ਜੁਟੀ ਐੱਨ.ਆਈ.ਏ. ਟੀਮ ਸਬੂਤਾਂ ਦੀ ਤਲਾਸ਼ ਕਰ ਰਹੀ ਹੈ। ਇਸ ਕੜੀ ਵਿੱਚ ਐੱਨ.ਆਈ.ਏ. ਨੇ ਬਲੈਕ ਮਰਸੀਡੀਜ਼ ਬਰਾਮਦ ਕੀਤੀ ਹੈ, ਜਿਸ ਨੂੰ ਇੱਕ ਅਹਿਮ ਪ੍ਰਮਾਣ ਮੰਨਿਆ ਜਾ ਰਿਹਾ ਹੈ। ਬਲੈਕ ਮਰਸੀਡੀਜ਼ ਕਾਰ ਦੀ ਤਲਾਸ਼ੀ ਵਿੱਚ ਹੀ ਸਕਾਰਪਿਓ ਦੀ ਅਸਲੀ ਨੰਬਰ ਪਲੇਟ ਵੀ ਐੱਨ.ਆਈ.ਏ. ਦੇ ਹੱਥ ਲੱਗ ਗਈ ਹੈ। ਇਸ ਤੋਂ ਇਲਾਵਾ ਉਸ ਮਰਸੀਡੀਜ਼ ਕਾਰ ਤੋਂ ਕਈ ਨੰਬਰ ਪਲੇਟਾਂ ਬਰਾਮਦ ਹੋਈਆਂ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News