ਸਖ਼ਤ ਸੁਰੱਖਿਆ ਵਿਚਕਾਰ ਮੁੜ ਸ਼ੁਰੂ ਹੋਈ ਯਾਤਰਾ, ਸ਼ਰਧਾਲੂਆਂ ਦਾ ਇਕ ਹੋਰ ਜੱਥਾ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਰਵਾਨਾ

07/13/2023 11:14:42 AM

ਜੰਮੂ- ਪਿਛਲੇ ਕਈ ਦਿਨਾਂ ਤੋਂ ਮੋਹਲੇਧਾਰ ਮੀਂਹ ਅਤੇ ਢਿਗਾਂ ਡਿੱਗਣ ਦੇ ਚਲਦੇ ਬੰਦ ਕੀਤੀ ਗਈ ਅਮਰਨਾਥ ਯਾਤਰਾ ਹੁਣ ਇਕ ਵਾਰ ਫਿਰ ਸ਼ੁਰੂ ਹੋ ਗਈ ਹੈ ਅਤੇ ਹੁਣ ਤਕ ਦਾ ਸਭ ਤੋਂ ਵੱਡਾ 9,200 ਤੋਂ ਵੱਧ ਸ਼ਰਧਾਲੂਆਂ ਦਾ ਇਕ ਨਵਾਂ ਜੱਥਾ ਦੱਖਣੀ ਕਸ਼ਮੀਰ ਹਿਮਾਲਿਆ 'ਚ ਸਥਿਤ ਅਮਰਨਾਥ ਗੁਫਾ ਲਈ ਵੀਰਵਾਰ ਤੜਕੇ ਇਥੇ ਬੇਸ ਕੈਂਪ ਤੋਂ ਰਵਾਨਾ ਹੋਇਆ।

 

ਜਿਥੇ 6,035 ਤੀਰਥਯਾਤਰੀ 194 ਵਾਹਨਾਂ ਦੇ ਕਾਫਿਲੇ 'ਚ ਪਹਿਲਗਾਮ ਲਈ ਰਵਾਨਾ ਹੋਏ, ਉਥੇ ਹੀ 112 ਵਾਹਨਾਂ ਦਾ ਇਕ ਹੋਰ ਕਾਫਿਲਾ 3,206 ਤੀਰਥਯਾਤਰੀਆਂ ਨੂੰ ਲੈ ਕੇ ਸਵੇਰੇ 3.30 ਵਜੇ ਬਾਲਟਾਲ ਬੇਸ ਕੈਂਪ ਲਈ ਰਵਾਨਾ ਹੋਇਆ।

ਇਸਦੇ ਨਾਲ ਹੀ 30 ਜੂਨ ਤੋਂ ਹੁਣ ਤਕ ਕੁਲ 65,544 ਤੀਰਥਯਾਤਰੀ ਜੰਮੂ ਬੇਸ ਕੈਂਪ ਤੋਂ ਘਾਟੀ ਲਈ ਰਵਾਨਾ ਹੋ ਚੁੱਕੇ ਹਨ। 1 ਜੁਲਾਈ ਤੋਂ ਹੁਣ ਤਕ ਕੁਲ 1,46,508 ਤੀਰਥਯਾਤਰੀਆਂ ਨੇ ਅਮਰਨਾਥ ਗੁਫਾ 'ਚ ਪ੍ਰਾਥਨਾ ਕੀਤੀ ਹੈ। 3,888 ਮੀਟਰ ਉੱਚੇ ਗੁਫਾ ਮੰਦਰ ਦੀ 62 ਦਿਨਾ ਸਾਲਾਨਾ ਤੀਰਥ ਯਾਤਰਾ 1 ਜੁਲਾਈ ਨੂੰ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ ਤੋਂ ਸ਼ੁਰੂ ਹੋਈ। ਇਹ ਯਾਤਰਾ 31 ਅਗਸਤ ਨੂੰ ਖ਼ਤਮ ਹੋਣ ਵਾਲੀ ਹੈ।

Rakesh

This news is Content Editor Rakesh