ਚੋਣ ਭ੍ਰਿਸ਼ਟਾਚਾਰ ਖਤਮ ਕਰਨ ਲਈ ਵੱਡੇ ਪੱਧਰ 'ਤੇ ਸੁਧਾਰਾਂ ਦੀ ਲੋੜ: ਅੰਨਾ ਹਜ਼ਾਰੇ

04/20/2019 6:04:04 PM

ਰਾਲੇਗਣ ਸਿੱਧੀ- ਭ੍ਰਿਸ਼ਟਾਚਾਰ ਵਿਰੁੱਧ ਅੰਦਲੋਨ ਚਲਾਉਣ ਵਾਲੇ ਸਮਾਜਿਕ ਵਰਕਰ ਅੰਨਾ ਹਜ਼ਾਰੇ ਨੇ ਦੇਸ਼ 'ਚ ਚੋਣ ਸਬੰਧੀ ਭ੍ਰਿਸ਼ਟਾਚਾਰ ਖਤਮ ਕਰਨ ਅਤੇ ਪ੍ਰਣਾਲੀ ਦੀ ਸਫਾਈ ਲਈ ਵਿਆਪਕ ਪੱਧਰ 'ਤੇ ਚੋਣ ਸੁਧਾਰਾਂ ਦਾ ਸੱਦਾ ਦਿੱਤਾ ਹੈ। ਹੁਣ 81 ਸਾਲ ਦੇ ਹੋ ਚੁੱਕੇ ਅੰਨਾ ਹਜ਼ਾਰੇ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਵੋਟਰਾਂ 'ਚ ਜਾਗਰੂਕਤਾ ਦੀ ਕਮੀ ਹੈ ਅਤੇ ਸਿਆਸੀ ਪਾਰਟੀਆਂ ਦੇ ਮੰਤਵ ਕਿਸੇ ਵੀ ਢੰਗ ਨਾਲ ਚੋਣਾਂ ਜਿੱਤਣਾ ਹੁੰਦਾ ਹੈ। ਇਸੇ ਕਾਰਨ ਸਿਆਸਤ ਹੇਠਲੇ ਪੱਧਰ 'ਤੇ ਆ ਜਾਂਦੀ ਹੈ। ਜੇਕਰ ਅਜਿਹੀ ਸਥਿਤੀ ਜਾਰੀ ਰਹੀ ਤਾਂ ਦੇਸ਼ ਦਾ ਭਵਿੱਖ ਚੰਗਾ ਨਹੀਂ ਹੋਵੇਗਾ।

ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲੇ 'ਚ ਸਥਿਤ ਆਪਣੇ ਪਿੰਡ 'ਚੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵੋਟਰ ਲੋਕਤੰਤਰ ਦੇ ਖੰਭਾਂ 'ਚੋਂ ਇਕ ਹੈ। ਚੋਣਾਂ ਦੌਰਾਨ ਵੱਖ-ਵੱਖ ਥਾਵਾਂ ਤੋਂ ਨਕਦੀ ਜਬਤ ਕੀਤੇ ਜਾਣ ਦੀਆਂ ਜੋ ਖਬਰਾਂ ਆ ਰਹੀਆਂ ਹਨ, ਇਸਨੂੰ ਦੇਖਦਿਆ ਕਿਸੇ ਨੂੰ ਵੀ ਹੈਰਾਨੀ ਹੋ ਸਕਦੀ ਹੈ ਕਿ ਵੋਟਰ ਵੋਟ ਪਾਉਣ ਲਈ ਰੁਪਏ ਕਿਉਂ ਲੈਂਦਾ ਹੈ।ਉਨ੍ਹਾਂ ਨੇ ਕਿਹਾ ਕਿ ਸੰਸਦ ਅਤੇ ਵਿਧਾਨ ਸਭਾਵਾਂ ਦੀ ਪਵਿੱਤਰਤਾ ਖਤਰੇ 'ਚ ਪੈ ਗਈ ਹੈ।ਮੈਂ ਭਾਰਤ ਦੇ ਸੰਵਿਧਾਨ 'ਚ ਭਰੋਸਾ ਰੱਖਦਾ ਹਾਂ ਪਰ ਇਸ 'ਚ ਚੋਣ ਨਿਸ਼ਾਨ ਅਤੇ ਸਿਆਸੀ ਪਾਰਟੀਆਂ ਬਾਰੇ ਕੋਈ ਜਿਕਰ ਨਹੀਂ। 

ਇਸ ਤੋਂ ਇਲਾਵਾ ਗਾਂਧੀਵਾਦੀ ਅੰਨ੍ਹਾ ਹਜ਼ਾਰੇ ਨੇ ਕਿਹਾ ਹੈ ਕਿ ਵੋਟ ਮੰਗਣ ਲਈ ਸ਼ਹੀਦਾਂ ਦੇ ਬਲੀਦਾਨ ਦੀ ਵਰਤੋਂ ਕਰਨਾ ਦੁੱਖ ਦੀ ਗੱਲ ਹੈ। ਉਨ੍ਹਾਂ ਨੇ ਦੱਸਿਆ , ''ਜਦੋਂ ਸੱਤਾ 'ਚ ਆਉਣ ਲਈ ਕੁਝ ਵੀ ਕਰਨ ਦਾ ਰੁਝਾਨ ਹੁੰਦਾ ਹੈ ਤਾਂ ਇਸ ਤਰ੍ਹਾਂ ਦੀ ਕੁਝ ਵੀ ਦੁਰਵਰਤੋਂ ਦੇਖਣ ਨੂੰ ਮਿਲਦੀ ਹੈ।'' 

ਹਜ਼ਾਰੇ ਨੇ ਕਿਹਾ ਹੈ ਕਿ,''ਪਰ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਇਸ ਤੋਂ ਭ੍ਰਿਸ਼ਟ ਸਰਗਰਮੀਆਂ 'ਤੇ ਰੋਕ ਲੱਗੇਗੀ।'' ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ 23 ਅਪ੍ਰੈਲ ਨੂੰ ਅਹਿਮਦਨਗਰ 'ਚ ਵੋਟਿੰਗ ਹੋਵੇਗੀ। ਅੰਤ 'ਚ ਉਨ੍ਹਾਂ ਨੇ ਕਿਹਾ, '' ਮੈਂ ਸਹੀ ਉਮੀਦਵਾਰ ਨੂੰ ਵੋਟ ਦੇਵਾਂਗਾ ਜਾਂ ਨੋਟਾ ਦਾ ਬਟਨ ਪ੍ਰੈੱਸ ਕਰਾਂਗਾ।

Iqbalkaur

This news is Content Editor Iqbalkaur