ਪੁਰਸ਼ ਮਿੱਤਰ ਨੂੰ ਮਿਲਣ ਪਾਕਿ ਗਈ ਅੰਜੂ 20 ਅਗਸਤ ਨੂੰ ਪਰਤੇਗੀ ਭਾਰਤ, ਸਾਹਮਣੇ ਆਇਆ Love Story ਦਾ ਸੱਚ!

07/24/2023 5:00:45 PM

ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਇਕ ਦੂਰ-ਦੁਰਾਡੇ ਪਿੰਡ 'ਚ ਫੇਸਬੁੱਕ ਰਾਹੀਂ ਬਣੇ ਆਪਣੇ ਪੁਰਸ਼ ਮਿੱਤਰ ਨੂੰ ਮਿਲਣ ਆਈ ਭਾਰਤੀ ਵਿਆਹੁਤਾ ਅੰਜੂ 20 ਅਗਸਤ ਨੂੰ ਆਪਣੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਘਰ ਪਰਤ ਜਾਵੇਗੀ। ਇਹ ਜਾਣਕਾਰੀ ਸੋਮਵਾਰ ਨੂੰ ਅੰਜੂ ਦੇ ਪਾਕਿਸਤਾਨੀ ਦੋਸਤ ਨਸਰੁੱਲਾ ਨੇ ਦਿੱਤੀ, ਜਿਸ ਨੂੰ ਉਹ ਇੱਥੇ ਮਿਲਣ ਆਈ ਹੈ। ਇਸ ਦੇ ਨਾਲ ਹੀ ਨਸਰੁੱਲਾ ਨੇ ਅੰਜੂ ਨਾਲ ਪ੍ਰੇਮ ਸਬੰਧਾਂ ਦੇ ਦਾਅਵਿਆਂ ਨੂੰ ਵੀ ਰੱਦ ਕਰ ਦਿੱਤਾ। ਨਸਰੁੱਲਾ (29) ਨੇ ਕਿਹਾ ਕਿ ਉਸ ਦੀ 34 ਸਾਲਾ ਅੰਜੂ ਨਾਲ ਵਿਆਹ ਕਰਨ ਦੀ ਕੋਈ ਯੋਜਨਾ ਨਹੀਂ ਹੈ। ਅੰਜੂ ਦਾ ਜਨਮ ਉੱਤਰ ਪ੍ਰਦੇਸ਼ ਦੇ ਪਿੰਡ ਕੈਲੋਰ ਵਿੱਚ ਹੋਇਆ ਸੀ ਅਤੇ ਉਹ ਰਾਜਸਥਾਨ ਦੇ ਅਲਵਰ ਵਿੱਚ ਰਹਿੰਦੀ ਹੈ। ਨਸਰੁੱਲਾ ਅਤੇ ਅੰਜੂ ਦੀ ਦੋਸਤੀ 2019 ਵਿੱਚ ਫੇਸਬੁੱਕ ਰਾਹੀਂ ਹੋਈ ਸੀ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪੁੱਤ ਦੇ Birthday ਵਾਲੇ ਦਿਨ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

ਪੇਸ਼ਾਵਰ ਤੋਂ ਕਰੀਬ 300 ਕਿਲੋਮੀਟਰ ਦੂਰ ਕੁਲਸ਼ੋ ਪਿੰਡ ਤੋਂ ਇਕ ਨਿਊਜ਼ ਏਜੰਸੀ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਨਸਰੁੱਲਾ ਨੇ ਕਿਹਾ, "ਅੰਜੂ ਪਾਕਿਸਤਾਨ ਆਈ ਹੋਈ ਹੈ ਅਤੇ ਸਾਡਾ ਵਿਆਹ ਕਰਨ ਦੀ ਕੋਈ ਯੋਜਨਾ ਨਹੀਂ ਹੈ। ਉਹ 20 ਅਗਸਤ ਨੂੰ ਵੀਜ਼ੇ ਦੀ ਮਿਆਦ ਖ਼ਤਮ ਹੋਣ 'ਤੇ ਆਪਣੇ ਦੇਸ਼ ਪਰਤ ਜਾਵੇਗੀ। ਅੰਜੂ ਮੇਰੇ ਘਰ ਵਿਚ ਪਰਿਵਾਰ ਦੀਆਂ ਹੋਰ ਔਰਤਾਂ ਨਾਲ ਦੂਜੇ ਕਮਰੇ ਵਿਚ ਰਹਿੰਦੀ ਹੈ।" ਅੰਜੂ ਵੈਧ ਵੀਜ਼ੇ 'ਤੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਕਬਾਇਲੀ ਜ਼ਿਲ੍ਹੇ ਉੱਪਰੀ ਦੀਰ 'ਚ ਨਸਰੁੱਲਾ ਨੂੰ ਮਿਲਣ ਆਈ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲਾ ਵੱਲੋਂ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੂੰ ਭੇਜੇ ਗਏ ਅਧਿਕਾਰਤ ਦਸਤਾਵੇਜ਼ ਦੇ ਮੁਤਾਬਕ ਦਫ਼ਤਰ ਨੇ ਸੂਚਿਤ ਕੀਤਾ ਹੈ ਕਿ ਉਸ ਨੇ ਅੰਜੂ ਨੂੰ ਸਿਰਫ਼ ਉੱਪਰੀ ਦੀਰ ਜ਼ਿਲ੍ਹੇ ਲਈ 30 ਦਿਨਾਂ ਦਾ ਵੀਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਨਸਰੁੱਲਾ ਸ਼ੇਰਿੰਗਲ ਸਥਿਤ ਯੂਨੀਵਰਸਿਟੀ ਤੋਂ ਵਿਗਿਆਨ ਵਿਚ ਗ੍ਰੈਜੂਏਟ ਹੈ ਅਤੇ 5 ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੈ। ਉਸਨੇ ਸਥਾਨਕ ਅਧਿਕਾਰੀਆਂ ਨੂੰ ਦਿੱਤੇ ਹਲਫਨਾਮੇ ਵਿੱਚ ਕਿਹਾ ਕਿ ਉਨ੍ਹਾਂ ਦੀ ਦੋਸਤੀ ਵਿੱਚ ਪਿਆਰ ਦਾ ਕੋਈ ਕੋਣ ਨਹੀਂ ਹੈ ਅਤੇ ਅੰਜੂ 20 ਅਗਸਤ ਨੂੰ ਭਾਰਤ ਵਾਪਸ ਪਰਤ ਜਾਵੇਗੀ। ਹਲਫ਼ਨਾਮੇ ਅਨੁਸਾਰ ਉਹ ਉੱਪਰੀ ਦੀਰ ਜ਼ਿਲ੍ਹੇ ਤੋਂ ਬਾਹਰ ਵੀ ਨਹੀਂ ਜਾਵੇਗੀ।

ਇਹ ਵੀ ਪੜ੍ਹੋ: ਕੈਨੇਡਾ 'ਚ ਕਤਲ ਕੀਤੇ ਗਏ ਪੰਜਾਬੀ ਗੱਭਰੂ ਦੀ ਮ੍ਰਿਤਕ ਦੇਹ 27 ਜੁਲਾਈ ਨੂੰ ਲਿਆਂਦੀ ਜਾਵੇਗੀ ਭਾਰਤ

ਜ਼ਿਲ੍ਹਾ ਪੁਲਿਸ ਅਧਿਕਾਰੀ ਮੁਸ਼ਤਾਕ ਨੇ ਕਿਹਾ, "ਵੀਜ਼ਾ ਦਸਤਾਵੇਜ਼ਾਂ ਦੇ ਅਨੁਸਾਰ, ਉਹ 20 ਅਗਸਤ ਨੂੰ ਵਾਪਸ ਪਰਤ ਜਾਵੇਗਾ।" ਮੁਸ਼ਤਾਕ ਨੇ ਐਤਵਾਰ ਨੂੰ ਅੰਜੂ ਤੋਂ ਉਸ ਦੇ ਦਫਤਰ ਵਿਚ ਪੁੱਛਗਿੱਛ ਕੀਤੀ ਅਤੇ ਉਸ ਦੇ ਦਸਤਾਵੇਜ਼ਾਂ ਦੀ ਜਾਂਚ ਦੇ ਆਧਾਰ 'ਤੇ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਜਾਰੀ ਕੀਤਾ ਗਿਆ। ਨਸਰੁੱਲਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕੀਤੀ ਹੈ ਅਤੇ ਅੰਜੂ ਉਸ ਦੇ ਪਰਿਵਾਰ ਨਾਲ ਸੁਰੱਖਿਅਤ ਹੈ। ਪਸ਼ਤੂਨ ਬਹੁਲ ਪਿੰਡ ਦੇ ਲੋਕ ਚਾਹੁੰਦੇ ਹਨ ਕਿ ਅੰਜੂ ਸੁਰੱਖਿਅਤ ਭਾਰਤ ਪਰਤ ਜਾਵੇ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਇਸ ਘਟਨਾ ਨਾਲ ਉਨ੍ਹਾਂ ਦੇ ਭਾਈਚਾਰੇ ਦੀ ਬਦਨਾਮੀ ਹੋਵੇ। ਰਾਜਸਥਾਨ ਦੇ ਰਹਿਣ ਵਾਲੇ ਅੰਜੂ ਦੇ ਪਤੀ ਅਰਵਿੰਦ ਨੇ ਉਮੀਦ ਜਤਾਈ ਹੈ ਕਿ ਉਸ ਦੀ ਪਤਨੀ ਜਲਦੀ ਵਾਪਸ ਆ ਜਾਵੇਗੀ। ਅੰਜੂ ਦੀ 15 ਸਾਲ ਦੀ ਬੇਟੀ ਅਤੇ 6 ਸਾਲ ਦਾ ਬੇਟਾ ਹੈ।

ਇਹ ਵੀ ਪੜ੍ਹੋ: ਪੁੱਤਰ ਦੀ ਲਾਸ਼ ਦਫਨਾਉਣ 'ਤੇ ਭੜਕਿਆ ਫ਼ੌਜੀ, ਪਤਨੀ ਸਮੇਤ 13 ਲੋਕਾਂ ਦਾ ਕੀਤਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 

cherry

This news is Content Editor cherry