ਰਿਸ਼ਤਿਆਂ ਦੀ ਕਲੰਕ ਗਾਥਾ; 8 ਬੱਚਿਆਂ ਦਾ ਬਾਪ ਸੀ ‘ਅੰਜਨ ਦਾਸ’, ਮਾਂ-ਪੁੱਤ ਨੇ ਕਤਲ ਮਗਰੋਂ ਕੀਤੇ 10 ਟੁਕੜੇ

11/29/2022 3:39:40 PM

ਨਵੀਂ ਦਿੱਲੀ- ਪੂਰਬੀ ਦਿੱਲੀ ਦੇ ਪਾਂਡਵ ਨਗਰ ਇਲਾਕੇ ਦੀ ਸਨਸਨੀਖੇਜ਼ ਵਾਰਦਾਤ ਤੋਂ ਹਰ ਕੋਈ ਹੈਰਾਨ ਹੈ। ਇਸ ਵਾਰਦਾਤ ਨੂੰ ਇਕ ਔਰਤ ਅਤੇ ਉਸ ਦੇ ਪੁੱਤਰ ਵੱਲੋਂ ਅੰਜ਼ਾਮ ਦਿੱਤਾ। ਸ਼ਰਧਾ ਕਤਲਕਾਂਡ ਵਾਂਗ ਹੀ ਔਰਤ ਵੱਲੋਂ ਆਪਣੇ ਪੁੱਤਰ ਨਾਲ ਮਿਲ ਕੇ ਆਪਣੇ ਪਤੀ ਅੰਜਨ ਦਾਸ ਦਾ ਕਤਲ ਕਰ ਕੇ ਲਾਸ਼ ਦੇ 10 ਟੁਕੜੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਦੋਸ਼ੀ ਔਰਤ ਪੂਨਮ ਅਤੇ ਉਸ ਦੇ ਪੁੱਤਰ ਦੀਪਕ ਨੂੰ ਪੁਲਸ ਨੇ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ। 

ਇਹ ਵੀ ਪੜ੍ਹੋ-  ਪੁੱਤ ਬਣਿਆ ਕਪੁੱਤ, ਮਾਂ ਨਾਲ ਮਿਲ ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ, ਫਰਿੱਜ 'ਚ ਰੱਖੇ ਲਾਸ਼ ਦੇ ਟੁਕੜੇ

ਫਰਿੱਜ ’ਚ ਰੱਖੇ ਸਨ ਲਾਸ਼ ਦੇ ਟੁਕੜੇ

ਮੁੰਬਈ ਦੇ ਸ਼ਰਧਾ ਵਾਲਕਰ ਕਤਲਕਾਂਡ ਅਤੇ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਅੰਜਨ ਦਾਸ ਕਤਲਕਾਂਡ ’ਚ ਕਈ ਸਮਾਨਤਾਵਾਂ ਹਨ। ਗ੍ਰਿਫ਼ਤਾਰ ਪਤਨੀ ਪੂਨਮ ਦੀ ਮੰਨੀਏ ਤਾਂ ਅੰਜਨ ਦਾਨ ਦਾ ਕਤਲ 30 ਮਈ ਦੀ ਰਾਤ ਨੂੰ ਕੀਤਾ ਗਿਆ। ਕਤਲ ਮਗਰੋਂ ਲਾਸ਼ ਦੇ 10 ਟੁਕੜੇ ਕੀਤੇ ਅਤੇ ਉਨ੍ਹਾਂ ਨੂੰ ਫਰਿੱਜ ’ਚ ਰੱਖਿਆ। ਫਿਰ ਪਲਾਸਟਿਕ ਦੀਆਂ ਥੈਲੀਆਂ ’ਚ ਲਾਸ਼ ਦੇ ਟੁਕੜੇ ਭਰੇ ਅਤੇ ਕੁਝ ਦਿਨਾਂ ਤੱਕ ਵੱਖ-ਵੱਖ ਥਾਵਾਂ ’ਤੇ ਸੁੱਟਿਆ ਗਿਆ।

8 ਬੱਚਿਆਂ ਦਾ ਪਿਤਾ ਸੀ ਅੰਜਨ ਦਾਸ, ਗੈਰ-ਔਰਤਾਂ ਨਾਲ ਰੱਖਦਾ ਸੀ ਸਬੰਧ

ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਅੰਜਨ ਦਾਸ ਕਾਫੀ ਲੰਬੇ ਸਮੇਂ ਤੋਂ ਦਿੱਲੀ ’ਚ ਰਹਿ ਰਿਹਾ ਸੀ। ਡੀ. ਸੀ. ਪੀ. ਅਮਿਤ ਗੋਇਲ ਨੇ ਦੱਸਿਆ ਕਿ 5 ਜੂਨ ਨੂੰ ਰਾਮਲੀਲਾ ਮੈਦਾਨ ’ਚ ਅੰਜਨ ਦੇ ਸਰੀਰ ਦੇ ਕਈ ਟੁਕੜੇ ਮਿਲੇ ਸਨ, ਜੋ ਕਿ 5 ਦਿਨ ਤੱਕ ਬਰਾਮਦ ਹੋਏ। ਕਿਸੇ ਦਿਨ ਪੈਰ ਤਾਂ ਕਿਸੇ ਦਿਨ ਕੋਈ ਹੋਰ ਹਿੱਸਾ, ਸਿਰ ਜ਼ਮੀਨ ਦੇ ਅੰਦਰ ਮਿਲਿਆ।

ਇਹ ਵੀ ਪੜ੍ਹੋ- ਪੰਜਾਬ ਦੇ ਨਾਲ ਹੁਣ ਦਿੱਲੀ ’ਚ ਹੰਸਰਾਜ ਹੰਸ ਨੂੰ ਮਿਲੇਗੀ ‘ਜ਼ੈੱਡ’ ਸ਼੍ਰੇਣੀ ਦੀ ਸਕਿਓਰਿਟੀ

ਧੀ ਅਤੇ ਨੂੰਹ ’ਤੇ ਗਲਤ ਸੀ ਅੰਜਨ ਦੀ ਨਜ਼ਰ

ਪੁਲਸ ਮੁਤਾਬਕ ਇਸ ਗੰਭੀਰ ਅਪਰਾਧ ਦਾ ਕਾਰਨ ਇਹ ਤੱਥ ਸੀ ਕਿ ਅੰਜਨ ਦਾਸ ਆਪਣੀ ਮਤਰੇਈ ਧੀ ਅਤੇ ਮਤਰੇਏ ਪੁੱਤਰ ਦੀਪਕ ਦੀ ਪਤਨੀ ’ਤੇ ਗਲਤ ਨਜ਼ਰ ਰੱਖਦਾ ਸੀ। ਪਾਣੀ ਸਿਰ ਉਪਰੋਂ ਲੰਘ ਗਿਆ ਤਾਂ ਮਾਂ-ਪੁੱਤ ਨੇ ਇਸ ਨੂੰ ਮਾਰਨ ਦਾ ਫ਼ੈਸਲਾ ਕੀਤਾ। ਪੂਰੀ ਸਾਜਿਸ਼ ਤਹਿਤ 30 ਮਈ ਨੂੰ ਦੋਹਾਂ ਨੇ ਨੀਂਦ ਦੀ ਦਵਾਈ ਪਾ ਕੇ ਉਸ ਨੂੰ ਸ਼ਰਾਬ ਪਿਲਾਈ। ਬੇਹੋਸ਼ ਹੋਣ ’ਤੇ ਦੀਪਕ ਨੇ ਉਸ ਦਾ ਗਲ਼ ਘੁੱਟ ਦਿੱਤਾ ਅਤੇ ਫਿਰ ਅਗਲੇ ਦੇ ਲਾਸ਼ ਦੇ 10 ਟੁਕੜੇ ਕਰ ਦਿੱਤੇ। ਪੁਲਸ ਦਾ ਕਹਿਣਾ ਹੈ ਕਿ ਉਹ ਪੂਨਮ ਦੀ ਕਮਾਈ ਬਿਹਾਰ ’ਚ ਆਪਣੀ ਦੂਜੀ ਪਤਨੀ ਅਤੇ 8 ਬੱਚਿਆਂ ਨੂੰ ਵੀ ਭੇਜ ਰਿਹਾ ਸੀ। ਪੂਨਮ ਇਲਾਕੇ ਵਿਚ ਘਰੇਲੂ ਨੌਕਰਾਣੀ ਵਜੋਂ ਕੰਮ ਕਰਦੀ ਸੀ। 

ਰਾਮਲੀਲਾ ਮੈਦਾਨ ਦੀਆਂ ਝਾੜੀਆਂ ’ਚ ਮਿਲੇ ਲਾਸ਼ ਦੇ ਟੁਕੜੇ

ਦਿੱਲੀ ਪੁਲਸ ਨੇ ਸੋਮਵਾਰ ਨੂੰ ਅੰਜਨ ਦਾਸ ਕਤਲਕਾਂਡ ਦਾ ਖ਼ੁਲਾਸਾ ਕੀਤਾ। ਦਿੱਲੀ ਪੁਲਸ ਮੁਤਾਬਕ 5 ਜੂਨ 2022 ਨੂੰ ਪਾਂਡਵ ਨਗਰ ਥਾਣਾ ਨੂੰ ਰਾਮਲੀਲਾ ਮੈਦਾਨ ’ਚ ਮਨੁੱਖੀ ਸਰੀਰ ਦੇ ਟੁਕੜੇ ਮਿਲਣ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੂੰ ਸੁੰਨਸਾਨ ਝਾੜੀਆਂ ਦੇ ਕਿਨਾਰੇ ਪਲਾਸਟਿਕ ਦੀ ਥੈਲੀ ਅਤੇ ਮਨੁੱਖੀ ਅੰਗ ਪਏ ਮਿਲੇ। ਫਿਰ ਅੰਜਨ ਦਾ ਪੈਰ ਸੜੀ-ਗਲੀ ਹਾਲਤ ’ਚ ਮਿਲਿਆ। ਇਸ ਦੇ ਨਾਲ ਹੀ ਇਕ ਸਫੈਦ ਰੰਗ ਦੇ ਪਾਲੀਥੀਨ ਵਿਚ ਮਨੁੱਖੀ ਸਰੀਰ ਦਾ ਇਕ ਹੋਰ ਅੰਗ ਮਿਲਿਆ।

ਇਹ ਵੀ ਪੜ੍ਹੋ- ਭੈਣ ਦੇ ਪ੍ਰੇਮੀ ਨੂੰ ਕੁਹਾੜੀ ਨਾਲ ਵੱਢ ਸੜਕ ਕਿਨਾਰੇ ਸੁੱਟੀ ਲਾਸ਼, ਕੁੜੀ ਬੋਲੀ- ਮੇਰੀਆਂ ਅੱਖਾਂ ਸਾਹਮਣੇ ਹੋਇਆ ਕਤਲ

ਪਤੀ-ਪਤਨੀ ’ਚ ਹੁੰਦਾ ਸੀ ਝਗੜਾ

ਪਤਨੀ ਪੂਨਮ ਅਤੇ ਮਤਰੇਏ ਪੁੱਤਰ ਦੀਪਕ ਗ੍ਰਿਫ਼ਤਾਰ ਹੋਏ ਤਾਂ ਅੰਜਨ ਦਾਸ ਕਤਲਕਾਂਡ ਦਾ ਖ਼ੁਲਾਸਾ ਹੋਇਆ। ਪੁਲਸ ਮੁਤਾਬਕ ਪੂਨਮ ਨੇ 2017 ਵਿਚ ਅੰਜਨ ਦਾਸ ਨਾਲ ਦੂਜਾ ਵਿਆਹ ਕਰਵਾਇਆ ਸੀ। ਉਸ ਦੇ ਪਹਿਲੇ ਪਤੀ ਦਾ ਨਾਂ ਕੁੱਲੂ ਸੀ, ਜਿਸ ਤੋਂ ਦੋਹਾਂ ਦੇ ਦੀਪਕ ਨਾਂ ਦਾ ਪੁੱਤਰ ਹੋਇਆ, ਜੋ ਕਤਲ ਦਾ ਦੋਸ਼ੀ ਹੈ। ਇਸ ਦੇ ਨਾਲ ਹੀ ਪੂਨਮ ਦੀ ਇਕ ਧੀ ਵੀ ਹੈ। ਕੁੱਲੂ ਦੀ ਮੌਤ ਮਗਰੋਂ ਅੰਜਨ ਦਾਸ ਉਸ ਦਾ ਸਹਾਰਾ ਬਣਿਆ।

ਅੰਜਨ ਦੇ 8 ਬੱਚਿਆਂ ਤੋਂ ਅੰਜਾਨ ਸੀ ਪੂਨਮ

ਅੰਜਨ ਦਾਸ ਦੇ ਬਿਹਾਰ ਵਿਚ ਪਤਨੀ ਤੋਂ 8 ਬੱਚੇ ਹਨ। ਅੰਜਨ ਦਾਸ ਨੇ ਪੂਨਮ ਦੇ ਗਹਿਣੇ ਵੇਚ ਕੇ ਬਿਹਾਰ ਵਿਚ ਪੈਸੇ ਭੇਜ ਦਿੱਤੇ ਸਨ ਪਰ ਇਸ ਗੱਲ ਦੀ ਭਿਣਕ ਪੂਨਮ ਨੂੰ ਨਹੀਂ ਲੱਗਣ ਦਿੱਤੀ। ਉਹ ਪੂਰੀ ਤਰ੍ਹਾਂ ਨਾਲ ਪੂਨਮ ’ਤੇ ਨਿਰਭਰ ਸੀ। ਉਹ ਸ਼ਰਾਬ ਵੀ ਪੀਂਦਾ ਸੀ ਅਤੇ ਕੰਮਕਾਜ ਵੀ ਨਹੀਂ ਕਰਦਾ ਸੀ। ਇਸ ਕਾਰਨ ਦੋਹਾਂ ਵਿਚਾਲੇ ਝਗੜਾ ਹੁੰਦਾ ਰਹਿੰਦਾ ਸੀ।


 

Tanu

This news is Content Editor Tanu