ਪਸ਼ੂ ਦੀ ਲਾਸ਼ ਵੱਢ ਕੇ ਅੰਦਰ ਲੁਕਾਇਆ ਵੱਛਾ, BSF ਨੇ ਕੀਤਾ ਪਸ਼ੂਆਂ ਦੀ ਤਸਕਰੀ ਦਾ ਪਰਦਾਫਾਸ਼

06/29/2020 6:37:43 PM

ਕੋਲਕਾਤਾ- ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਨੇ ਪੱਛਮੀ ਬੰਗਾਲ 'ਚ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਪਸ਼ੂਆਂ ਦੀ ਬੇਰਹਿਮ ਤਸਕਰੀ ਦਾ ਪਰਦਾਫਾਸ਼ ਕੀਤਾ ਹੈ। ਜਿਸ 'ਚ ਇਕ ਪਸ਼ੂ ਦੀ ਲਾਸ਼ ਨੂੰ ਕੱਟ ਕੇ ਉਸ 'ਚ ਇਕ ਜਿਉਂਦੇ ਵੱਛੇ ਨੂੰ ਲੁਕਾ ਦਿੱਤਾ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਨਦੀ 'ਚ ਗਸ਼ਤ ਦੌਰਾਨ ਫੋਰਸ ਨੇ ਮਾਲਦਾ ਜ਼ਿਲ੍ਹੇ 'ਚ ਮਹਾਨੰਦਾ ਨਦੀ 'ਚ ਐਤਵਾਰ ਨੂੰ ਇਕ ਪਸ਼ੂ ਦੀ ਲਾਸ਼ ਰੁੜਦੀ ਹੋਈ ਦੇਖੀ। ਇਸ ਦੀ ਜਾਂਚ ਕਰਨ 'ਤੇ ਇਸ ਦੇ ਅੰਦਰੋਂ ਇਕ ਜਿਉਂਦਾ ਵੱਛਾ ਬੰਨ੍ਹਿਆ ਮਿਲਿਆ। ਬੀ.ਐੱਸ.ਐੱਫ. ਨੇ ਕਿਹਾ,''ਇਕ ਪਸ਼ੂ ਦੀ ਲਾਸ਼ ਬਰਾਮਦ ਹੋਈ, ਜਿਸ ਨੂੰ ਕੱਟ ਕੇ ਖੋਲ੍ਹਿਆ ਗਿਆ ਸੀ ਅਤੇ ਇਸ ਦੇ ਅੰਦਰ ਰੱਸੀਆਂ ਨਾਲ ਲੱਤਾਂ ਨੂੰ ਬੰਨ੍ਹ ਕੇ ਇਕ ਵੱਛੇ ਨੂੰ ਲੁਕਾ ਕੇ ਰੱਖਿਆ ਗਿਆ ਸੀ। ਵੱਛੇ ਦੀਆਂ ਅੱਖਾਂ ਨੂੰ ਇਕ ਕੱਪੜੇ ਨਾਲ ਢੱਕ ਕੇ ਰੱਖਿਆ ਗਿਆ ਸੀ।''

ਉਸ ਨੇ ਕਿਹਾ,''ਪਸ਼ੂ ਦੀ ਲਾਸ਼ ਨੂੰ ਕੇਲੇ ਦੇ ਤਨੇ ਨਾਲ ਬੰਨ੍ਹਿਆ ਗਿਆ ਸੀ ਤਾਂ ਕਿ ਇਹ ਤੈਰਦਾ ਰਹੇ। ਵੱਛੇ ਦੀ ਨੱਕ ਮ੍ਰਿਤ ਮਵੇਸ਼ੀ ਦੀ ਕੱਟੀ ਖਾਲ ਦੇ ਇਕ ਹਿੱਸੇ ਤੋਂ ਦਿਖਾਈ ਦੇ ਰਹੀਸੀ।'' ਫੋਰਸ ਨੇ ਕਿਹਾ ਕਿ ਵੱਛਾ ਮੁਸ਼ਕਲ ਨਾਲ ਸਾਹ ਹੀ ਲੈ ਪਾ ਰਿਹਾ ਸੀ। ਉਸ ਨੇ ਕਿਹਾ,''ਪਸ਼ੂ ਤਸਕਰਾਂ ਨੇ ਇਸ ਸਰਹੱਦ 'ਤੇ ਮਵੇਸ਼ੀਆਂ ਦੀ ਤਸਕਰੀ ਲਈ ਬਹੁਤ ਹੀ ਬੇਰਹਿਮ ਤਰੀਕੇ ਲੱਭ ਲਏ ਹਨ।'' ਪਸ਼ੂ ਤਸਕਰੀ ਦੇ ਇਸ ਤਰੀਕੇ ਦਾ ਪਰਦਾਫਾਸ਼ ਇਸ ਖੇਤਰ 'ਚ ਸਰਹੱਦ ਦੀ ਰੱਖਿਆ 'ਚ ਤਾਇਨਾਤ ਫੋਰਸ ਦੀ 44ਵੀਂ ਬਟਾਲੀਅਨ ਨੇ ਕੀਤਾ।


DIsha

Content Editor

Related News