ਪੰਜਾਬ ਸਰਕਾਰ ਦੇ ਦੁੱਧ ਦੇ ਦੰਦ ਵੀ ਨਹੀਂ ਟੁੱਟੇ, ਇਹ ‘ਬੱਚਾ ਪਾਰਟੀ’ ਹੈ: ਅਨਿਲ ਵਿਜ

04/02/2022 2:13:48 PM

ਚੰਡੀਗੜ੍ਹ- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸ਼ਨੀਵਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਵਿਜ ਨੇ ਕਿਹਾ ਕਿ ਪੰਜਾਬ ’ਚ ਜੋ ਸਰਕਾਰ ਆਈ ਹੈ ਇਹ ‘ਬੱਚਾ ਪਾਰਟੀ’ ਹੈ। ਇਨ੍ਹਾਂ ਨੂੰ ਮੁੱਦਿਆਂ ਦੀ ਪੂਰੀ ਜਾਣਕਾਰੀ ਨਹੀਂ ਹੈ। ਚੰਡੀਗੜ੍ਹ ਦਾ ਮੁੱਦਾ ਹੈ ਪਰ ਉਹ ਇਕੱਲਾ ਮੁੱਦਾ ਨਹੀਂ ਹੈ, ਉਸ ਨਾਲ ਸਤਲੁਜ-ਯਮੁਨਾ ਲਿੰਕ (SYL) ਦਾ ਪਾਣੀ ਦਾ ਮੁੱਦਾ ਹੈ। ਹਿੰਦੀ ਭਾਸ਼ੀ ਖੇਤਰ ਦੇ ਮੁੱਦੇ ਹਨ ਤਾਂ ਇਨ੍ਹਾਂ ਦਾ ਫੈਸਲਾ ਹੋਵੇਗਾ ਕਿਸੇ ਇਕ ਦਾ ਨਹੀਂ। 

ਇਹ ਵੀ ਪੜ੍ਹੋ : ਵਿਧਾਨ ਸਭਾ 'ਚ ਭਗਵੰਤ ਮਾਨ ਨੇ ਬਿਨਾਂ ਨਾਂ ਲਏ ਨਵਜੋਤ ਸਿੱਧੂ 'ਤੇ ਲਈ ਚੁਟਕੀ

ਵਿਜੇ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਦੁੱਧ ਦੇ ਦੰਦ ਵੀ ਨਹੀਂ ਟੁੱਟੇ ਹਨ। ਇਸ ਪਾਰਟੀ ਦਾ ਜਨਮ ਧੋਖੇ ਨਾਲ ਹੋਇਆ ਹੈ। ਅੰਨਾ ਹਜ਼ਾਰੇ ਦੇ ਅੰਦੋਲਨ ’ਚ ਕਿਤੇ ਵੀ ਇਹ ਏਜੰਡਾ ਨਹੀਂ ਸੀ ਕਿ ਸਿਆਸੀ ਪਾਰਟੀ ਬਣਾਈ ਜਾਵੇਗੀ। 

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਚੰਡੀਗੜ੍ਹ ਮੁੱਦੇ 'ਤੇ ਸਰਬ ਸੰਮਤੀ ਨਾਲ ਮਤਾ ਪਾਸ, PM ਮੋਦੀ ਨੂੰ ਮਿਲਣਗੇ ਭਗਵੰਤ ਮਾਨ

ਕੇਂਦਰ ਨੇ ਲਾਗੂ ਕੀਤੇ ਸਿਵਲ ਸੇਵਾ ਨਿਮਯ-
ਦੱਸ ਦੇਈਏ ਕਿ ਹਾਲ ਹੀ ’ਚ ਕੇਂਦਰ ਸਰਕਾਰ ਨੇ ਬਾਹਰ ਦੇ ਅਧਿਕਾਰੀਆਂ ਨੂੰ ਚੰਡੀਗੜ੍ਹ ’ਚ ਤਾਇਨਾਤ ਕੀਤਾ ਹੈ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਕਰਮਚਾਰੀਆਂ ਲਈ ਕੇਂਦਰੀ ਸਿਵਲ ਸੇਵਾ ਨਿਯਮ ਲਾਗੂ ਕੀਤੇ, ਜੋ ਪਹਿਲਾਂ ’ਚ ਬਣੀ ਸਹਿਮਤੀ ਦੇ ਬਿਲਕੁਲ ਖਿਲਾਫ ਹੈ। ਚੰਡੀਗੜ੍ਹ ਸ਼ਹਿਰ ਨੂੰ ਪੰਜਾਬ ਦੀ ਰਾਜਧਾਨੀ ਦੇ ਤੌਰ ’ਤੇ ਬਣਾਇਆ ਗਿਆ। ਜਦੋਂ ਵੀ ਕਿਸੇ ਸੂਬੇ ਨੂੰ ਵੰਡਿਆ ਗਿਆ ਤਾਂ ਰਾਜਧਾਨੀ ਮੂਲ ਸੂਬੇ ਕੋਲ ਰਹੀ ਹੈ। ਇਸ ਲਈ ਪੰਜਾਬ, ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਪੰਜਾਬ ਨੂੰ ਦੇਣ ਲਈ ਆਪਣਾ ਦਾਅਵਾ ਪੇਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਨਰਾਤਿਆਂ ਦੀ ਦਿੱਤੀ ਵਧਾਈ, ਕਿਹਾ- ਸ਼ਕਤੀ ਦੀ ਪੂਜਾ ਹਰ ਕਿਸੇ ਦੀ ਜ਼ਿੰਦਗੀ ’ਚ ਨਵੀਂ ਊਰਜਾ ਭਰੇ

ਨੋਟ- ਅਨਿਲ ਵਿਜ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

Tanu

This news is Content Editor Tanu