KBC ਸ਼ੋਅ ’ਚ ਹਿਮਾਚਲ ਦੇ ਅਨਿਲ ਨੇ ਜਿੱਤੇ 6.40 ਲੱਖ ਰੁਪਏ, ਬਿੱਗ-ਬੀ ਨੂੰ ਦੱਸਿਆ ਕਿਵੇਂ ‘ਚਾਹ’ ਨੇ ਬਦਲੀ ਜ਼ਿੰਦਗੀ

11/11/2021 12:06:06 PM

ਮੰਡੀ (ਅਨਿਲ)— ਅਮਿਤਾਭ ਬੱਚਨ ਦੇ ਕੌਣ ਬਣੇਗਾ ਕਰੋੜਪਤੀ (ਕੇ. ਬੀ. ਸੀ.) ਦੇ ਮੰਚ ’ਤੇ ਹਿਮਾਚਲ ਦੇ ਮੰਡੀ ਵਾਸੀ ਅਨਿਲ ਗੁਪਤਾ ਨੇ ਆਪਣੀ ਦਮਦਾਰ ਹਾਜ਼ਰੀ ਦਰਜ ਕਰਵਾਈ ਹੈ। 54 ਸਾਲਾ ਅਨਿਲ ਨੇ 6.40 ਲੱਖ ਰੁਪਏ ਜਿੱਤੇ ਹਨ। ਅਨਿਲ ਗੁਪਤਾ ਨੇ 6.40 ਲੱਖ ਰੁਪਏ ਦੇ ਸਵਾਲ ਲਈ ਆਪਣੀ ਆਖ਼ਰੀ ਲਾਈਫ਼ਲਾਈਨ ਦਾ ਇਸਤੇਮਾਲ ਕੀਤਾ, ਜੋ ਕਿ ਦਿੱਗਜ਼ ਅਭਿਨੇਤਾ ਬਲਰਾਜ ਸਾਹਨੀ ਨਾਲ ਜੁੜਿਆ ਸੀ। ਹਾਲਾਂਕਿ ਉਨ੍ਹਾਂ ਨੇ ਗੇਮ ਸ਼ੋਅ ਛੱਡਣ ਦਾ ਫ਼ੈਸਲਾ ਕੀਤਾ ਕਿਉਂਕਿ ਉਹ 12.5 ਲੱਖ ਰੁਪਏ ਦੇ ਸਵਾਲ ਦੇ ਜਵਾਬ ਬਾਰੇ ਨਿਸ਼ਚਿਤ ਨਹੀਂ ਸਨ। 

ਇਹ ਵੀ ਪੜ੍ਹੋ : ਭੋਪਾਲ ਹਸਪਤਾਲ ਅਗਨੀਕਾਂਡ: ਮਾਵਾਂ ਦੀਆਂ ਕੁੱਖਾਂ ਹੋਈਆਂ ਸੁੰਨੀਆਂ, ਬੱਚਿਆਂ ਦੀਆਂ ਕਿਲਕਾਰੀਆਂ ਦੀ ਥਾਂ ‘ਚੀਕ’ ਰਿਹੈ ਮਾਤਮ

ਦੱਸ ਦੇਈਏ ਕਿ ਸ਼ਿਮਲਾ ’ਚ ਜਨਮੇ ਅਤੇ ਮੰਡੀ ’ਚ ਪਲੇ-ਵਧੇ ਅਨਿਲ ਹਿਮਾਚਲ ਪ੍ਰਦੇਸ਼ ਵਿਚ ਕੇਬਲ ਆਪਰੇਟਰ ਹਨ। ਉਨ੍ਹਾਂ ਨੇ ਬੈਚਲਰ ਆਫ਼ ਇੰਜੀਨੀਅਰਿੰਗ ’ਚ ਡਿਗਰੀ ਹਾਸਲ ਕੀਤੀ ਹੈ। ਇਹ ਦੂਜਾ ਮੌਕਾ ਸੀ ਕਿ ਜਦੋਂ ਮੰਡੀ ਤੋਂ ਕੋਈ ਵਿਅਕਤੀ ਮਹਾਨਾਇਕ ਅਮਿਤਾਭ ਬੱਚਨ ਦੇ ਸਾਹਮਣੇ ਬੈਠ ਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਸੀ। ਇਸ ਤੋਂ ਪਹਿਲਾਂ ਵੀ ਮੰਡੀ ਦੇ ਵਕੀਲ ਸ਼ਿਆਮ ਕੁਮਾਰ ਸ਼ਰਮਾ ਕੇ. ਬੀ. ਸੀ. ਦੇ ਮੰਚ ’ਤੇ ਆਪਣੀ ਹਾਜ਼ਰੀ ਦਰਜ ਕਰਵਾ ਚੁੱਕੇ ਹਨ। 

PunjabKesari

‘ਚਾਹ’ ਨੇ ਬਦਲੀ ਜ਼ਿੰਦਗੀ
ਅਮਿਤਾਭ ਬੱਚਨ ਨਾਲ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕੁਝ ਖ਼ਾਸ ਪਲਾਂ ਬਾਰੇ ਵੀ ਗੱਲਬਾਤ ਕੀਤੀ। ਇਸ ਦੇ ਨਾਲ ਹੀ ਇਕ ਟੀ ਸਟਾਲ ਨੂੰ ਲੈ ਕੇ ਵੀ ਚਰਚਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਟੀ ਸਟਾਲ ਦੀ ਵਜ੍ਹਾ ਨਾਲ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ। ਅਨਿਲ ਗੁਪਤਾ ਤੋਂ ਜਦੋਂ ਅਮਿਤਾਭ ਬੱਚਨ ਨੇ ਪੁੱਛਿਆ ਕਿ ਤੁਸੀਂ ਦਿਨ ’ਚ 15-20 ਕੱਪ ਚਾਹ ਪੀ ਜਾਂਦੇ ਹੋ? ਕੀ ਇਹ ਸੱਚ ਹੈ ਤਾਂ ਇਸ ਦੇ ਜਵਾਬ ਵਿਚ ਅਨਿਲ ਨੇ ਕਿਹਾ ਕਿ ਮੇਰੀ ਲਾਈਫ਼ ’ਚ ਜੋ ਕੁਝ ਵੀ ਹੋਇਆ ਉਹ ਚਾਹ ਦੀ ਦੁਕਾਨ ਤੋਂ ਹੀ ਹੋਇਆ ਹੈ।

ਇਹ ਵੀ ਪੜ੍ਹੋ : ‘ਬਾਬੇ ਨਾਨਕ’ ਦੇ ਗੁਰ ਪੁਰਬ ਸਬੰਧੀ ਗੁਰਦੁਆਰਾ ਬੰਗਲਾ ਸਾਹਿਬ ’ਚ ਭਲਕੇ ਤੋਂ ਲੱਗੇਗੀ ‘ਪੁਸਤਕ ਪ੍ਰਦਰਸ਼ਨੀ’

ਆਪਣੇ ਸ਼ਹਿਰ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਡੇ ਸ਼ਹਿਰ ਵਿਚ ਛੁੰਨਾ-ਮੁੰਨਾ ਟੀ ਸਟਾਲ ਮਸ਼ਹੂਰ ਹੈ। ਜਿੱਥੇ ਸਾਰੇ ਦੋਸਤ ਇਕੱਠੇ ਹੋ ਕੇ ਚਾਹ ਪੀਂਦੇ ਹਨ ਅਤੇ ਗੱਪਾਂ ਮਾਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਦੋਸਤ ਟੀ ਸਟਾਲ ਤੋਂ ਚਾਹ ਪੀਣ ਤੋਂ ਬਾਅਦ ਹੀ ਖੇਡਣ ਜਾਂਦੇ ਸਨ, ਉੱਥੇ ਹੀ ਉਨ੍ਹਾਂ ਦੀ ਧਰਮ ਪਤਨੀ ਪੂਨਮ ਨਾਲ ਮੁਲਾਕਾਤ ਵੀ ਚਾਹ ਦੀ ਕੈਂਟੀਨ ’ਚ ਹੀ ਹੋਈ ਹੈ। ਇਸ ’ਤੇ ਅਮਿਤਾਭ ਬੱਚਨ ਨੇ ਕਿਹਾ ਕਿ ਚਾਹ ਨਾਲ ਤੁਹਾਡਾ ਪੇਸ਼ੇਵਰ ਅਤੇ ਪਰਿਵਾਰਕ ਰਿਸ਼ਤਾ ਹੈ। ਉਂਝ ਵੀ ਪਹਾੜੀ ਇਲਾਕਿਆਂ ’ਚ ਚਾਹ ਪੀਣ ਦਾ ਜ਼ਿਆਦਾ ਰਿਵਾਜ਼ ਹੈ। 

ਇਹ ਵੀ ਪੜ੍ਹੋ : ਯਤੀਮ ਬੱਚੀਆਂ ਦਾ ਭਵਿੱਖ ਸੰਵਾਰਨ ਵਾਲੀ ਜਲੰਧਰ ਦੀ ਪ੍ਰਕਾਸ਼ ਕੌਰ ਨੂੰ ਮਿਲਿਆ ਪਦਮ ਸ਼੍ਰੀ ਐਵਾਰਡ

PunjabKesari

ਮੁੱਖ ਮੰਤਰੀ ਜੈਰਾਮ ਦੀ ਪਸੰਦ ਰਹੀ ਟੀ ਸਟਾਲ
ਛੁੰਨਾ-ਮੁੰਨਾ ਟੀ ਸਟਾਲ ਮੰਡੀ ਵਰਗੇ ਸੱਭਿਆਚਾਰਕ ਸ਼ਹਿਰ ਦਾ ਬਰਾਂਡ ਰਿਹਾ ਹੈ। 80 ਦੇ ਦੌਰ ਵਿਚ ਮੁੱਖ ਡਾਕਘਰ ਰੋਡ ’ਤੇ ਛੁੰਨਾ-ਮੁੰਨਾ ਟੀ ਸਟਾਲ ਦੇ ਅੰਦਰ ਅਤੇ ਬਾਹਰ ਚਾਹ ਪੀਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਸੀ। ਇਸ ਤੋਂ ਬਾਅਦ ਛੁੰਨਾ-ਮੁੰਨਾ ਟੀ ਸਟਾਲ ਕਾਲਜ ਕੈਂਟੀਨ ਵਿਚ ਟਰਾਂਸਫਰ ਹੋ ਗਿਆ ਅਤੇ ਇਸ ਤੋਂ ਬਾਅਦ ਕਾਲਜ ਦੇ ਵਿਦਿਆਰਥੀਆਂ ਦਾ ਪਸੰਦੀਦਾ ਥਾਂ ਬਣ ਗਿਆ। ਉਸ ਦੌਰਾਨ ਮੁੱਖ ਮੰਤਰੀ ਜੈਰਾਮ ਠਾਕੁਰ ਜਦੋਂ ਮੰਡੀ ਕਾਲਜ ਵਿਚ ਪੜ੍ਹਾਉਣ ਆਏ ਤਾਂ ਉਹ ਵੀ ਆਪਣਾ ਜ਼ਿਆਦਾਤਰ ਸਮਾਂ ਛੁੰਨਾ-ਮੁੰਨਾ ਟੀ ਸਟਾਲ ਦੇ ਇੱਥੇ ਚਾਹ ਅਤੇ ਸਮੋਸੇ ਖਾਂਦੇ ਹੋਏ ਬਿਤਾਉਂਦੇ ਸਨ।

ਇਹ ਵੀ ਪੜ੍ਹੋ : ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਵਾਲੇ 'ਮੁਹੰਮਦ' ਨੂੰ ਮਿਲਿਆ ਪਦਮ ਸ਼੍ਰੀ, ਲੋਕ ਪਿਆਰ ਨਾਲ ਕਹਿੰਦੇ ਨੇ 'ਸ਼ਰੀਫ ਚਾਚਾ'

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News