ਮਾਂ ਨੇ ਸ਼ਰਾਬ ਪੀਣ ਕਰ ਕੇ ਝਿੜਕਿਆ ਤਾਂ 17 ਸਾਲਾ ਮੁੰਡੇ ਨੇ ਫਾਹਾ ਲਗਾ ਕੀਤੀ ਖ਼ੁਦਕੁਸ਼ੀ

06/29/2022 4:09:52 PM

ਓਰੈਯਾ (ਵਾਰਤਾ)- ਉੱਤਰ ਪ੍ਰਦੇਸ਼ 'ਚ ਓਰੈਯਾ ਜ਼ਿਲ੍ਹੇ ਦੇ ਫਫੂੰਦ ਥਾਣਾ ਖੇਤਰ ਦੇ ਇਕ ਪਿੰਡ 'ਚ ਸ਼ਰਾਬ ਪੀ ਕੇ ਆਏ ਮੁੰਡੇ ਨੂੰ ਮਾਂ ਨੇ ਝਿੜਕਿਆ ਤਾਂ ਉਸ ਨੇ ਪਿੰਡ ਦੇ ਬਾਹਰ ਨਿੰਮ ਦੇ ਦਰੱਖਤ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਦੱਸਿਆ ਕਿ ਪਿੰਡ ਰਾਮਨਗਰ ਭੈਸੌਲ ਵਾਸੀ ਰਾਹੁਲ ਦੋਹਰੇ (17) ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਮੰਗਲਵਾਰ ਸਵੇਰੇ ਰਾਹੁਲ ਮਜ਼ਦੂਰੀ ਕਰਨ ਗਿਆ ਸੀ ਅਤੇ ਸ਼ਾਮ ਨੂੰ ਸ਼ਰਾਬ ਪੀ ਕੇ ਘਰ ਆਇਆ।

ਪੁੱਤਰ ਦੇ ਸ਼ਰਾਬ ਪੀ ਕੇ ਘਰ ਆਉਣ ਦੀ ਜਾਣਕਾਰੀ ਮਾਂ ਰਾਕੇਸ਼ ਕੁਮਾਰੀ ਨੂੰ ਹੋਈ ਤਾਂ ਉਨ੍ਹਾਂ ਨੇ ਰਾਹੁਲ ਨੂੰ ਝਿੜਕਦੇ ਹੋਏ ਸ਼ਰਾਬ ਪੀਣ ਤੋਂ ਮਨ੍ਹਾ ਕੀਤਾ ਅਤੇ ਸਮਝਿਆ ਜਿਸ ਤੋਂ ਬਾਅਦ ਉਹ ਖਾਣਾ ਖਾਣ ਚੱਲੀ ਗਈ। ਮਾਂ ਦੀ ਝਿੜਕ ਤੋਂ ਦੁਖੀ ਹੋ ਕੇ ਰਾਹੁਲ ਘਰੋਂ ਚੱਲਾ ਗਿਆ। ਮਾਂ ਜਦੋਂ ਖਾਣਾ ਲੈ ਕੇ ਆਈ ਤਾਂ ਰਾਹੁਲ ਘਰ ਨਹੀਂ ਸੀ। ਮਾਂ ਨੇ ਦੇਰ ਰਾਤ ਰਾਹੁਲ ਨੂੰ ਲੱਭਿਆ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ। ਬੁੱਧਵਾਰ ਸਵੇਰੇ ਪਿੰਡ ਵਾਸੀਆਂ ਨੇ ਪਿੰਡ ਦੇ ਬਹਾਰ ਰੋਡ ਦੇ ਕਿਨਾਰੇ ਲੱਗੇ ਨਿੰਮ ਦੇ ਦਰੱਖਤ 'ਤੇ ਰੱਸੀ ਦੇ ਸਹਾਰੇ ਰਾਹੁਲ ਦੀ ਲਾਸ਼ ਫਾਂਸੀ ਨਾਲ ਲਟਕੇ ਦੇਖਿਆ ਤਾਂ ਇਸ ਦੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਦਿੱਤੀ। ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ।

DIsha

This news is Content Editor DIsha