ਦਿੱਲੀ ਪਹੁੰਚੀ ਐਂਜੇਲਾ ਮਰਕੇਲ, PM ਮੋਦੀ ਨਾਲ ਅਹਿਮ ਮੁੱਦਿਆ 'ਤੇ ਕਰਨਗੀ ਚਰਚਾ

10/31/2019 10:46:04 PM

ਨਵੀਂ ਦਿੱਲੀ — ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਵੀਰਵਾਰ ਸ਼ਾਮ ਨਵੀਂ ਦਿੱਲੀ ਪਹੁੰਚੀ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਉਨ੍ਹਾਂ ਦਾ ਹਵਾਈ ਅੱਡੇ 'ਤੇ ਸਵਾਗਤ ਕੀਤਾ। ਐਂਜੇਲਾ ਮਰਕੇਲ ਨਾਲ 12 ਮੰਤਰੀਆਂ ਦਾ ਵਫਦ ਭਾਰਤ ਦੌਰੇ 'ਤੇ ਆਇਆ ਹੈ। ਸੂਤਰਾਂ ਨੇ ਦੱਸਿਆ ਕਿ ਮਰਕੇਲ ਦੀ ਇਸ ਯਾਤਰਾ ਦੌਰਾਨ ਭਾਰਤ ਅਤੇ ਜਰਮਨੀ ਵੱਖ-ਵੱਖ ਖੇਤਰਾਂ ਨਾਲ ਜੁੜੇ ਕਰੀਬ 20 ਸਮਝੌਤਿਆਂ 'ਤੇ ਦਸਤਖਤ ਕਰਨਗੇ।

ਐਂਜੇਲਾ ਮਰਕੇਲ ਦੇ ਨਵੀਂ ਦਿੱਲੀ ਪਹੁੰਚਣ ਤੋਂ ਪਹਿਲਾਂ ਭਾਰਤ 'ਚ ਜਰਮਨੀ ਦੇ ਰਾਜਦੂਤ ਵਾਲਟਰ ਜੇ ਲਿੰਡਰ ਨੇ ਕਿਹਾ, 'ਭਾਰਤ ਅਤੇ ਜਰਮਨੀ ਵਿਚਾਲੇ ਲੰਬੀ ਮਿਆਦ ਦੇ ਰਿਸ਼ਤੇ ਹਨ ਅਤੇ ਭਵਿੱਖ 'ਚ ਵੱਖ-ਵੱਖ ਖੇਤਰਾਂ 'ਚ ਸਹਿਯੋਗ ਦੀ ਬੇਅੰਤ ਸੰਭਾਵਨਾ ਹੈ। ਜਦੋਂ ਲਿੰਡਰ ਤੋਂ ਪੁੱਛਿਆ ਗਿਆ ਕਿ ਕੀ ਮਰਕੇਲ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਕਸ਼ਮੀਰ ਮੁੱਦੇ 'ਤੇ ਵੀ ਚਰਚਾ ਹੋਵੇਗੀ, ਉਦੋਂ ਲਿੰਡਰਨ ਨੇ ਕਿਹਾ, 'ਦੋਵਾਂ ਨੇਤਾਵਾਂ ਵਿਚਾਲੇ ਬਹੁਤ ਹੀ ਮਜ਼ਬੂਤ ਸਬੰਧ ਹਨ ਅਤੇ ਕਿਸੇ ਵੀ ਮੁੱਦੇ 'ਤੇ ਚਰਚਾ ਕਰ ਸਕਦੇ ਹਨ।''

Inder Prajapati

This news is Content Editor Inder Prajapati