ਡਰ ਦੇ ਸਾਏ ''ਚ ਵਿਸ਼ਾਖਾਪਟਨਮ, ਗੈਸ ਲੀਕ ਦੀ ਅਫਵਾਹ ਫੈਲਦੇ ਹੀ ਘਰਾਂ ਤੋਂ ਬਾਹਰ ਦੌੜੇ ਲੋਕ

05/08/2020 1:13:27 PM

ਵਿਸ਼ਾਖਾਪਟਨਮ- ਆਂਧਰਾ ਪ੍ਰਦੇਸ਼ 'ਚ ਵਿਸ਼ਾਖਾਪਟਨਮ ਦੇ ਆਰ.ਆਰ. ਵੇਂਕਟਪੁਰਮ ਪਿੰਡ ਸਥਿਤ ਐੱਲ.ਜੀ. ਪਾਲਿਮਰ ਰਸਾਇਣ ਪਲਾਂਟ 'ਚ ਵੀਰਵਾਰ ਦੀ ਰਾਤ ਦੇ ਬਾਅਦ ਤੋਂ ਫਿਰ ਗੈਸ ਲੀਕ ਹੋਣ ਸੰਬੰਧੀ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਣ ਤੋਂ ਬਾਅਦ ਇਲਾਕੇ ਦੇ ਲੋਕ ਘਰੋਂ ਬਾਹਰ ਨਿਕਲ ਆਏ ਅਤੇ ਆਪਣੇ ਦੋਪਹੀਆ-ਚਾਰ ਪਹੀਆ ਵਾਹਨਾਂ ਰਾਹੀਂ ਅਤੇ ਪੈਦਲ ਹੀ ਦੂਜੀ ਜਗਾ ਨਿਕਲ ਪਏ। ਇਸ ਤੋਂ ਇਕ ਦਿਨ ਪਹਿਲਾਂ ਵੀਰਵਾਰ ਤੜਕੇ ਐੱਲ.ਜੀ. ਪਾਲਿਮਰ ਰਸਾਇਣ ਪਲਾਂਟ ਤੋਂ ਜ਼ਹਿਰੀਲੀ ਗੈਸ ਲੀਕ ਦੀ ਲਪੇਟ 'ਚ ਆ ਕੇ ਇਕ ਬੱਚੇ ਸਮੇਤ ਘੱਟੋ-ਘੱਟ 11 ਲੋਕਾਂ ਦੀ ਜਾਨ ਚੱਲੀ ਗਈ ਅਤੇ ਸੈਂਕੜੇ ਦੀ ਗਿਣਤੀ 'ਚ ਲੋਕ ਪ੍ਰਭਾਵਿਤ ਹੋਏ ਹਨ।

ਪੀੜਤਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਇਨਾਂ ਚੋਂ 20 ਦੀ ਹਾਲਤ ਗੰਭੀਰ ਅਤੇ ਉਨਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਰਾਤ ਇਕ ਵਜੇ ਇਲਾਕੇ 'ਚ ਅਫਵਾਹ ਫੈਲ ਗਈ ਕਿ ਪਲਾਂਟ 'ਚ ਫਿਰ ਤੋਂ ਗੈਸ ਲੀਕ ਹੋਈ ਹੈ। ਇਸ ਤੋਂ ਬਾਅਦ ਲੋਕ ਘਰੋਂ ਬਾਹਰ ਆ ਗਏ ਅਤੇ ਆਪਣੀਆਂ ਕਾਰਾਂ, ਦੋਪਹੀਆਂ ਵਾਹਨਾਂ 'ਤੇ ਦੂਜੀ ਜਗਾ ਲਈ ਨਿਕਲ ਪਏ।


DIsha

Content Editor

Related News