ਆਂਧਰਾ ਪ੍ਰਦੇਸ਼ : ਵਿਸ਼ਾਖਾਪਟਨਮ ''ਚ ਕਰੇਨ ਡਿੱਗਣ ਨਾਲ ਵੱਡਾ ਹਾਦਸਾ, 11 ਲੋਕਾਂ ਦੀ ਮੌਤ

08/01/2020 3:38:39 PM

ਵਿਸ਼ਾਖਾਪਟਨਮ- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਹਿੰਦੁਸਤਾਨ ਸ਼ਿਪਯਾਰਡ 'ਚ ਕਰੇਨ ਹਾਦਸੇ 'ਚ 11 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ। ਵਿਸ਼ਾਖਾਪਟਨਮ ਜ਼ਿਲ੍ਹਾ ਕਲੈਕਟਰ ਵਿਨੇ ਚੰਦ ਨੇ ਮਾਮਲੇ ਦੀ ਪੁਸ਼ਟੀ ਕੀਤੀ। ਹਾਦਸੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ 'ਚ ਦਿੱਸ ਰਿਹਾ ਹੈ ਕਿ ਸ਼ਿਪਯਾਰਡ 'ਚ ਲੱਗਾ ਕਰੇਨ ਅਚਾਨਕ ਹੇਠਾਂ ਡਿੱਗ ਜਾਂਦਾ ਹੈ। ਕਰੇਨ ਦੇ ਹੇਠਾਂ ਦੱਬਣ ਨਾਲ ਲੋਕਾਂ ਦੀ ਮੌਤ ਹੋ ਗਈ।

ਉੱਥੇ ਹੀ ਮੰਤਰੀ ਅਵੰਤੀ ਸ਼੍ਰੀਨਿਵਾਸ ਨੇ ਘਟਨਾ ਦੀ ਜਾਣਕਾਰੀ ਲੈਂਦੇ ਹੋਏ ਅਧਿਕਾਰੀਆਂ ਨੂੰ ਉੱਚਿਤ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ। ਮੀਡੀਆ ਰਿਪੋਰਟ ਅਨੁਸਾਰ ਭਾਰੀ ਕਰੇਨ ਕੋਲ ਕੁੱਲ 18 ਮਜ਼ਦੂਰ ਕੰਮ ਕਰ ਰਹੇ ਸਨ। ਇਸ ਵਿਚ ਅਚਾਨਕ ਕਰੇਨ ਟੁੱਟ ਕੇ ਹੇਠਾਂ ਡਿੱਗ ਗਿਆ। ਕਰੇਨ ਦੀ ਲਪੇਟ 'ਚ ਆਉਣ ਨਾਲ 11 ਮਜ਼ੂਦਰਾਂ ਦੀ ਮੌਤ ਹੋ ਗਈ। ਇਕ ਜ਼ਖਮੀ ਮਜ਼ਦੂਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਦੇ ਸਮੇਂ ਕਰੇਨ ਤੋਂ ਲੋਡਿੰਗ ਦਾ ਟ੍ਰਾਇਲ ਕੀਤਾ ਜਾ ਰਿਹਾ ਸੀ।

DIsha

This news is Content Editor DIsha