ਆਂਧਰਾ ਪ੍ਰਦੇਸ਼ ''ਚ ਰਹੱਸਮਈ ਬੀਮਾਰੀ ਨਾਲ ਲੋਕਾਂ ''ਚ ਡਰ, ਇਕ ਦੀ ਮੌਤ, 292 ਬੀਮਾਰ

12/07/2020 11:56:45 AM

ਅਮਰਾਵਤੀ- ਆਂਧਰਾ ਪ੍ਰਦੇਸ਼ ਦੇ ਏਲੁਰੂ 'ਚ ਫੈਲ ਰਹੀ ਇਕ ਰਹੱਸਮਈ ਬੀਮਾਰੀ ਨਾਲ ਐਤਵਾਰ ਨੂੰ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਰੀਬ 292 ਲੋਕ ਬੀਮਾਰ ਪੈ ਗਏ। ਪੱਛਮੀ ਗੋਦਾਵਰੀ ਜ਼ਿਲ੍ਹੇ 'ਚ ਮੈਡੀਕਲ ਅਤੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ 140 ਤੋਂ ਵੱਧ ਰੋਗੀ ਇਲਾਜ ਤੋਂ ਬਾਅਦ ਹਸਪਤਾਲਾਂ ਤੋਂ ਘਰ ਜਾ ਚੁਕੇ ਹਨ। ਉੱਥੇ ਹੀ ਹੋਰ ਲੋਕਾਂ ਦੀ ਹਾਲਤ ਸਥਿਰ ਹੈ। ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਬੀਮਾਰੀ ਕਿਸ ਕਾਰਨ ਫੈਲੀ ਹੈ, ਜਿਸ 'ਚ ਲੋਕ ਅਚਾਨਕ ਚੱਕਰ ਆਉਣ ਤੋਂ ਬਾਅਦ ਬੇਹੋਸ਼ ਹੋ ਰਹੇ ਹਨ।

ਇਹ ਵੀ ਪੜ੍ਹੋ : ਦਿੱਲੀ ਪੁਲਸ ਦੇ ਹੱਥ ਲੱਗੀ ਕਾਮਯਾਬੀ, ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ 'ਚ ਬੈਠੇ 5 ਵਿਅਕਤੀ ਗ੍ਰਿਫ਼ਤਾਰ

ਵਿਜੇਵਾੜਾ ਦੇ ਸਰਕਾਰੀ ਹਸਪਤਾਲ 'ਚ 45 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ। ਜਿਨ੍ਹਾਂ ਨੂੰ ਚੱਕਰ ਆਉਣੇ ਅਤੇ ਦੌਰੇ ਪੈਣ ਦੇ ਲੱਛਣਾਂ ਤੋਂ ਬਾਅਦ ਸੋਮਵਾਰ ਸਵੇਰੇ ਦਾਖ਼ਲ ਕਰਵਾਇਆ ਗਿਆ ਸੀ। ਜ਼ਿਆਦਾਤਰ ਲੋਕ ਕੁਝ ਮਿੰਟ 'ਚ ਸਹੀ ਹੋ ਗਏ ਪਰ ਘੱਟੋ-ਘੱਟ 7 ਲੋਕਾਂ ਨੂੰ ਐਤਵਾਰ ਨੂੰ ਬਿਹਤਰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਰੋਗੀਆਂ ਦੇ ਇਲਾਜ ਲਈ ਡਾਕਟਰਾਂ ਦੇ ਵਿਸ਼ੇਸ਼ ਦਲ ਏਲੁਰੂ ਪਹੁੰਚ ਗਏ ਹਨ ਅਤੇ ਘਰ-ਘਰ ਜਾ ਕੇ ਪਤਾ ਲਗਾਇਆ ਜਾ ਰਿਹਾ ਹੈ। ਪ੍ਰਦੇਸ਼ ਦੇ ਸਿਹਤ ਸੁਪਰਡੈਂਟ ਕਟਮਾਨੇਨੀ ਭਾਸਕਰ ਵੀ ਹਾਲਾਤ ਦਾ ਜਾਇਜ਼ਾ ਲੈਣ ਲਈ ਏਲੁਰੂ ਪਹੁੰਚੇ।

ਇਹ ਵੀ ਪੜ੍ਹੋ : ਪਰਫਿਊਮ ਦੀਆਂ ਖਾਲੀ ਬੋਤਲਾਂ ਨੂੰ ਚੁੱਕਦੇ ਸਮੇਂ ਹੋਇਆ ਧਮਾਕਾ, 4 ਨੌਜਵਾਨ ਝੁਲਸੇ

DIsha

This news is Content Editor DIsha