ਪਿਤਾ ਦੀ ਖ਼ੁਦਕੁਸ਼ੀ ਤੋਂ ਦੁਖੀ 2 ਭੈਣਾਂ ਨੇ ਚੱਲਦੀ ਟਰੇਨ ਅੱਗੇ ਮਾਰੀ ਛਾਲ

08/08/2020 6:24:22 PM

ਕਡੱਪਾ- ਆਂਧਰਾ ਪ੍ਰਦੇਸ਼ ਦੇ ਕਡੱਪਾ ਜ਼ਿਲ੍ਹੇ ਦੇ ਥਿੱਪਲੁਰੂ ਪਿੰਡ 'ਚ ਸ਼ਨੀਵਾਰ ਨੂੰ 2 ਭੈਣਾਂ ਆਪਣੇ ਪਿਤਾ ਦੀ ਖ਼ੁਦਕੁਸ਼ੀ ਤੋਂ ਦੁਖੀ ਹੋ ਕੇ ਟਰੇਨ ਅੱਗੇ ਛਾਲ ਮਾਰ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਭੈਣਾਂ ਦੇ ਪਿਤਾ ਬਾਬੂ ਰੈੱਡੀ ਨੇ ਸ਼ੁੱਕਰਵਾਰ ਸ਼ਾਮ ਪ੍ਰੋਡਦੁਰੂ 'ਚ ਆਪਣੇ ਘਰ ਖ਼ੁਦਕੁਸ਼ੀ ਕਰ ਲਈ ਸੀ। ਰੈੱਡੀ ਨੇ 2 ਸਾਲ ਪਹਿਲਾਂ ਆਪਣੀ ਧੀ ਸਵੇਤਾ ਦਾ ਵਿਆਹ ਸੁਰੇਸ਼ ਕੁਮਾਰ ਰੈੱਡੀ ਨਾਲ ਕੀਤਾ ਸੀ ਪਰ ਜੋੜੇ ਦਰਮਿਆਨ ਮਤਭੇਦ ਸਨ। ਸੁਰੇਸ਼ ਕੁਮਾਰ ਰੈੱਡੀ ਸ਼ੁੱਕਰਵਾਰ ਸ਼ਾਮ ਬਾਬੂ ਰੈੱਡੀ ਦੇ ਘਰ ਆਇਆ ਅਤੇ ਉਨ੍ਹਾਂ ਨਾਲ ਗਲਤ ਵਤੀਰਾ ਕੀਤਾ। ਅਪਮਾਨਤ ਬਾਬੂ ਰੈੱਡੀ ਨੇ ਆਪਣੇ ਘਰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।

ਇਕ ਸੈਲਫੀ-ਵੀਡੀਓ 'ਚ ਬਾਬੂ ਰੈੱਡੀ ਨੇ ਆਪਣੇ ਜਵਾਈ 'ਤੇ ਧੀ ਨੂੰ ਪਰੇਸ਼ਾਨ ਕਰਨ ਅਤੇ ਉਸ ਨਾਲ ਹੋਏ ਅਨਿਆਂ ਕਰਨ ਨੂੰ ਖ਼ੁਦਕੁਸ਼ੀ ਦਾ ਕਾਰਨ ਦੱਸਿਆ। ਆਪਣੇ ਪਿਤਾ ਦੀ ਖ਼ੁਦਕੁਸ਼ੀ ਬਾਰੇ ਪਤਾ ਲੱਗਣ 'ਤੇ ਉਸ ਦੀਆਂ ਦੋਹਾਂ ਧੀਆਂ ਸਵੇਤਾ ਅਤੇ ਸਾਈ ਨੇ ਵੀ ਚੱਲਦੀ ਟਰੇਨ ਅੱਗੇ ਛਾਲ ਮਾਰ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮਾਮਲਾ ਦਰਜ ਕਰ ਕੇ ਸੁਰੇਸ਼ ਰੈੱਡੀ ਨੂੰ ਗ੍ਰਿਫਤਾਰ ਕਰ ਲਿਆ ਹੈ।

DIsha

This news is Content Editor DIsha