ਆਨੰਦੀਬੇਨ ਨੇ ਲਿਆ ਟੀਬੀ ਰੋਗ ਪੀੜਤ ਬੱਚੀ ਨੂੰ ਗੋਦ

08/25/2019 3:53:08 PM

ਲਖਨਊ (ਵਾਰਤਾ)—  ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਐਤਵਾਰ ਨੂੰ ਟੀਬੀ ਰੋਗ ਤੋਂ ਪੀੜਤ ਇਕ ਮਾਸੂਮ ਬੱਚੀ ਨੂੰ ਗੋਦ ਲੈ ਕੇ ਸੂਬੇ ਦੇ ਲੋਕਾਂ ਨੂੰ ਇਸ ਮੁਹਿੰਮ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਰਾਜ ਭਵਨ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਪਟੇਲ ਨੇ ਟੀਬੀ ਰੋਗ ਤੋਂ ਪੀੜਤ ਇਕ ਬੱਚੀ ਨੂੰ ਗੋਦ ਲਿਆ। ਇਸ ਦੇ ਨਾਲ ਹੀ ਟੀਬੀ ਰੋਗ ਤੋਂ ਪੀੜਤ 21 ਹੋਰ ਬੱਚਿਆਂ ਨੂੰ ਰਾਜ ਭਵਨ ਦੇ ਸਾਰੇ ਅਧਿਕਾਰੀਆਂ ਨੇ ਸਹਿਯੋਗ ਦੀ ਨਜ਼ਰ ਨਾਲ ਗੋਦ ਲਿਆ। ਗੋਦ ਲੈਣ ਵਾਲੇ ਅਧਿਕਾਰੀਆਂ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਹ ਬੱਚਿਆਂ ਨੂੰ ਸਰਕਾਰੀ ਦਵਾਈ ਸੁਚਾਰੂ ਰੂਪ ਨਾਲ ਮਿਲਦੇ ਰਹੇ ਅਤੇ ਬੱਚਾ ਨਿਯਮਿਤ ਰੂਪ ਨਾਲ ਦਵਾਈ ਦੀ ਵਰਤੋਂ ਕਰੇ ਅਤੇ ਪੌਸ਼ਟਿਕ ਆਹਾਰ ਦਾ ਸੇਵਨ ਕਰੇ, ਇਸ ਗੱਲ ਦਾ ਖਿਆਲ ਰੱਖਣਗੇ। 
ਰਾਜਪਾਲ ਨੇ ਸਲਾਹ ਦਿੱਤੀ ਕਿ ਬੱਚਿਆਂ ਦੀ ਸਿੱਖਿਆ ਵਿਚ ਕੋਈ ਰੁਕਾਵਟ ਆਵੇ ਤਾਂ ਉਸ ਦਾ ਵੀ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਨੇ ਰਾਜ ਭਵਨ ਆਏ ਸਾਰੇ ਬੱਚਿਆਂ ਨੂੰ ਖੁਰਾਕ ਸਮੱਗਰੀ ਅਤੇ ਫਲ ਵੰਡੇ। ਇਹ ਸਾਰੇ ਬੱਚੇ ਰਾਜ ਭਵਨ ਦੇ ਨੇੜਲੇ ਖੇਤਰ ਵਿਚ ਰਹਿਣ ਵਾਲੇ ਹਨ। ਇਸ ਮੌਕੇ ਰਾਜਪਾਲ ਦੇ ਐਡੀਸ਼ਨਲ ਮੁੱਖ ਸਕੱਤਰ ਹੇਮੰਤ ਰਾਵ, ਵਿਸ਼ੇਸ਼ ਸਕੱਤਰ ਡਾ. ਅਸ਼ੋਕ ਚੰਦਰ, ਜ਼ਿਲਾ ਟੀਬੀ ਰੋਗ ਨਿਵਾਰਨ ਅਧਿਕਾਰੀ ਡਾ. ਪੀ. ਕੇ. ਗੁਪਤਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2025 ਤਕ ਭਾਰਤ ਨੂੰ ਟੀਬੀ ਰੋਗ ਤੋਂ ਮੁਕਤ ਕਰਨ ਦਾ ਟੀਚਾ ਤੈਅ ਕੀਤਾ ਹੈ। ਇਸ ਲਈ ਤੈਅ ਕੀਤਾ ਗਿਆ ਹੈ ਕਿ ਟੀਬੀ ਰੋਗ ਤੋਂ ਪੀੜਤ ਬੱਚਿਆਂ ਨੂੰ ਗੋਦ ਲੈਣ ਦੀ ਪਹਿਲ ਦੀ ਰਾਜ ਸਭਾ ਤੋਂ ਸ਼ੁਰੂਆਤ ਕੀਤੀ ਜਾਵੇ। ਓਧਰ ਆਨੰਦੀਬੇਨ ਪਟੇਲ ਨੇ ਕਿਹਾ ਕਿ ਲੋਕ ਸਿੱਖਿਆ, ਸਿਹਤ, ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਦੇ ਘਾਟ ਕਾਰਨ ਲਾਭ ਨਹੀਂ ਚੁੱਕ ਪਾਉਂਦੇ। ਇਹ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਸਰਕਾਰੀ ਯੋਜਨਾ ਦਾ ਲਾਭ ਹਰ ਵਿਅਕਤੀ ਤਕ ਪੁੱਜੇ। ਸਾਰੀਆਂ ਥਾਂਵਾਂ 'ਤੇ ਸਰਕਾਰ ਨਹੀਂ ਪੁੱਜਦੀ। ਅਜਿਹੀ ਸਥਿਤੀ ਵਿਚ ਸਮਾਜ ਦੇ ਜ਼ਿੰਮੇਵਾਰ, ਸੰਪੰਨ ਅਤੇ ਖੁਸ਼ਹਾਲ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਖੁਦ ਨੂੰ ੋਰੋਗੀ ਦੇ ਪਰਿਵਾਰ ਨਾਲ ਜੋੜਨ, ਚਰਚਾ ਕਰਨ ਅਤੇ ਹੱਲ ਕੱਢਣ 'ਚ ਉਨ੍ਹਾਂ ਦਾ ਸਹਿਯੋਗ ਕਰਨ।

Tanu

This news is Content Editor Tanu