ਇੰਦੌਰ ''ਚ ਗੈਰ-ਕਾਨੂੰਨੀ 4 ਮੰਜ਼ਲਾ ਹੋਸਟਲ ਨੂੰ 1 ਮਿੰਟ ''ਚ ਕੀਤਾ ਗਿਆ ਜ਼ਮੀਨਦੋਜ

07/16/2019 5:13:09 PM

ਇੰਦੌਰ (ਭਾਸ਼ਾ)— ਹਰਿਤ ਪੱਟੀ (ਗਰੀਨ ਬੈਲਟ) ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਰੂਪ ਨਾਲ ਬਣਾਈ ਗਈਆਂ ਇਮਾਰਤਾਂ ਨੂੰ ਢਾਉਣ ਦੀ ਮੁਹਿੰਮ ਤਹਿਤ ਇੰਦੌਰ ਨਗਰ ਨਿਗਮ (ਆਈ. ਐੱਮ. ਸੀ.) ਨੇ ਮੰਗਲਵਾਰ ਨੂੰ 4 ਮੰਜ਼ਲਾ ਹੋਸਟਲ ਨੂੰ ਧਮਾਕੇ ਨਾਲ ਜ਼ਮੀਨਦੋਜ ਕਰ ਦਿੱਤਾ। ਆਈ. ਐੱਮ. ਸੀ. ਦੇ ਕਮਿਸ਼ਨਰ ਆਸ਼ੀਸ਼ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਲਪ ਕਾਮਧੇਨੁ ਨਗਰ ਦੇ ਇਸ ਹੋਸਟਲ ਨੂੰ ਖਾਲੀ ਕਰਵਾਇਆ ਗਿਆ ਅਤੇ ਵਿਸਫੋਟਕ ਲਾ ਕੇ ਉਸ ਨੂੰ ਢਾਹ ਦਿੱਤਾ ਗਿਆ। ਵਿਸਫੋਟਕ ਇੰਨੇ ਸ਼ਕਤੀਸ਼ਾਲੀ ਸਨ ਕਿ ਧਮਾਕੇ ਤੋਂ ਬਾਅਦ ਇਕ ਮਿੰਟ ਵਿਚ 4 ਮੰਜ਼ਲਾ ਇਮਾਰਤ ਮਲਬੇ ਦੇ ਢੇਰ 'ਚ ਬਦਲ ਹੋ ਗਈ।

 

 

ਉਨ੍ਹਾਂ ਨੇ ਦੱਸਿਆ ਕਿ ਕਲਪ ਕਾਮਧੇਨੁ ਨਗਰ 'ਚ ਹੀ ਹਰਿਤ ਪੱਟੀ ਦੀ ਜ਼ਮੀਨ 'ਤੇ ਇਕ ਹੋਰ ਇਮਾਰਤ ਬਣਾਈ ਗਈ ਹੈ। ਇਸ ਇਮਾਰਤ ਨੂੰ ਢਾਉਣ ਲਈ ਵੀ ਆਈ. ਐੱਮ. ਸੀ. ਨੂੰ ਸਥਾਨਕ ਅਦਾਲਤ ਦੀ ਮਨਜ਼ੂਰੀ ਮਿਲ ਗਈ ਹੈ। ਆਈ. ਐੱਮ. ਸੀ. ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰੀ ਬਾਡੀਜ਼ ਨੂੰ ਸਰਵਾਨੰਦ ਨਗਰ ਅਤੇ ਬ੍ਰਹਮਾਪੁਰੀ ਕਾਲੋਨੀ ਵਿਚ ਵੀ ਦੋ ਹੋਸਟਲਾਂ ਦੇ ਗੈਰ-ਕਾਨੂੰਨੀ ਨਿਰਮਾਣ ਦੀ ਜਾਣਕਾਰੀ ਮਿਲੀ। ਇਨ੍ਹਾਂ ਇਮਾਰਤਾਂ ਨੂੰ 20 ਜੁਲਾਈ ਤਕ ਢਾਹੇ ਜਾਣ ਦੀ ਯੋਜਨਾ ਹੈ।

Tanu

This news is Content Editor Tanu