ਸਰਕਾਰ ਤੋਂ ਨਾਰਾਜ਼ ਪਰਿਵਾਰ ਨੇ ਵਿਆਹ ਦੇ ਕਾਰਡ ''ਤੇ ਛਪਵਾਇਆ, ''ਸਾਡੀ ਭੁੱਲ, ਕਮਲ ਦਾ ਫੁੱਲ''

01/16/2018 9:16:16 AM

ਭੋਪਾਲ - ਮੱਧ ਪ੍ਰਦੇਸ਼ ਦੇ ਸਾਗਰ ਜ਼ਿਲੇ 'ਚ ਇਕ ਪਰਿਵਾਰ ਸੂਬਾ ਸਰਕਾਰ ਤੋਂ ਇੰਨਾ ਨਾਰਾਜ਼ ਹੈ ਕਿ ਉਸ ਨੇ ਵਿਰੋਧ 'ਚ ਆਪਣੀ ਧੀ ਦੇ ਵਿਆਹ ਦਾ ਕਾਰਡ ਛਪਵਾਇਆ ਤਾਂ ਉਸ 'ਤੇ 'ਸਾਡੀ ਭੁੱਲ, ਕਮਲ ਦਾ ਫੁੱਲ, ਛਪਵਾ ਕੇ ਅਨੋਖੀ ਤਰ੍ਹਾਂ ਵਿਰੋਧ ਜ਼ਾਹਿਰ ਕੀਤਾ। 6 ਫਰਵਰੀ ਨੂੰ ਦੇਵਰੀ ਤਹਿਸੀਲ ਦੇ ਰਾਜਿੰਦਰ ਦੀ ਧੀ ਦਾ ਵਿਆਹ ਹੈ। ਉਸ ਨੂੰ ਵਿਆਹ ਲਈ ਖੇਤ ਗਿਰਵੀ ਰੱਖਣ ਦੀ ਨੌਬਤ ਆ ਗਈ, ਕਿਉਂਕਿ ਉਸ ਦਾ ਬੇਟਾ ਅਨੁਰਾਗ ਜੈਨ, ਜੋ 2010 ਤੋਂ ਸਿਹਤ ਵਿਭਾਗ 'ਚ ਕੰਟਰੈਕਟ 'ਤੇ ਕੰਮ ਕਰ ਰਿਹਾ ਸੀ, ਦੇ ਨਾਲ 473 ਕਰਮਚਾਰੀਆਂ ਨੂੰ ਸਰਕਾਰ ਨੇ ਨੌਕਰੀ ਤੋਂ ਕੱਢ ਦਿੱਤਾ ਸੀ।