AN-32 ਹਾਦਸਾ : ਬਲਿਆ ''ਚ ਹਵਾਈ ਫੌਜ ਦੇ ਜਵਾਨ ਦੀ ਮ੍ਰਿਤਕ ਦੇਹ ਦਾ ਇੰਤਜ਼ਾਰ

06/17/2019 11:51:49 PM

ਵਾਰਾਨਸੀ: ਲਾਪਤਾ ਹੋਏ ਏ. ਐਨ.-32 ਜਹਾਜ਼ 'ਚ ਸਵਾਰ ਹਵਾਈ ਫੌਜ ਦੇ 13 ਜਵਾਨਾਂ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਜਿਲੇ ਦੇ ਬਲਿਆ 'ਚ ਸ਼ੋਭਾ ਛਪਰਾ ਪਿੰਡ 'ਚ 3 ਦਿਨ ਤੋਂ ਚੁੱਲਾ ਨਹੀਂ ਬਲਿਆ ਹੈ। ਇਸ ਹਾਦਸੇ 'ਚ ਬਲਿਆ ਪਿੰਡ ਦਾ ਜਵਾਨ ਸੂਰਜ ਕੁਮਾਰ ਸਿੰਘ ਵੀ ਮੌਜੂਦ ਸੀ, ਜਿਸ ਦੀ ਮ੍ਰਿਤਕ ਦੇਹ ਦਾ ਪਿੰਡ 'ਚ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਹਾਜ਼ ਦੇ ਲਾਪਤਾ ਹੋਣ ਦੀ ਖਬਰ ਸੁਣਦੇ ਹੀ ਸੂਰਜ ਦੀ ਪਤਨੀ ਦੀ ਹਾਲਤ ਵਿਗੜ ਗਈ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਜਹਾਜ਼ ਦੇ ਲਾਪਤਾ ਹੋਣ ਦੀ ਖਬਰ ਮਿਲਦੇ ਹੀ ਇਸ ਪਿੰਡ ਦੇ ਜਵਾਨ ਸੂਰਜ ਕੁਮਾਰ ਸਿੰਘ ਦੀ ਸਲਾਮਤੀ ਲਈ 10 ਦਿਨ ਤਕ ਮੰਦਰ 'ਚ ਭਜਨ ਕੀਰਤਨ ਤੋਂ ਲੈ ਕੇ ਮੰਨਤਾਂ ਦਾ ਦੌਰ ਚੱਲਦਾ ਰਿਹਾ ਪਰ ਬੀਤੇ ਸ਼ੁੱਕਰਵਾਰ ਨੂੰ ਜਹਾਜ਼ 'ਚ ਸਵਾਰ ਸਾਰੇ ਜਵਾਨਾਂ ਦੀ ਮੌਤ ਦੀ ਬੂਰੀ ਖਬਰ ਮਿਲਣ ਤੋਂ ਬਾਅਦ ਪੂਰੇ ਪਿੰਡ 'ਚ ਮਾਤਮ ਛਾ ਗਿਆ। ਜਿਸ ਤੋਂ ਬਾਅਦ ਸੂਰਜ ਦੀ ਮ੍ਰਿਤਕ ਦੇਹ ਦੇ ਇੰਤਜ਼ਾਰ 'ਚ ਸਿਰਫ ਉਨ੍ਹਾਂ ਦੇ ਘਰ ਦੇ ਹੀ ਨਹੀਂ ਬਲਕਿ ਨੇੜਲੇ ਰਿਸ਼ਤੇਦਾਰਾਂ ਦੇ ਘਰ ਵੀ ਚੁੱਲਾ ਨਹੀਂ ਬਲਿਆ ਹੈ। ਸਭ ਨੂੰ ਸੂਰਜ ਦੀ ਮ੍ਰਿਤਕ ਦੇਹ ਦਾ ਘਰ ਆਉਣ ਦਾ ਇੰਤਜ਼ਾਰ ਹੈ ਤਾਂ ਜੋ ਉਸ ਨੂੰ ਅੰਤਿਮ ਵਿਦਾਈ ਦਿੱਤੀ ਜਾ ਸਕੇ।
ਭਾਰਤੀ ਹਵਾਈ ਫੌਜ ਦਾ ਜਹਾਜ਼ ਏ. ਐਨ-32 ਦੇ ਲਾਪਤਾ ਹੋਣ ਦੇ ਬਾਅਦ ਹਵਾਈ ਫੌਜ ਦੇ ਜਵਾਨ ਸੂਰਜ ਦੀ ਪਤਨੀ ਸ਼ਾਲੂ ਦੀ ਸਿਹਤ ਵਿਗੜ ਗਈ। ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਤਦ ਤੋਂ ਉਹ ਹਸਪਤਾਲ 'ਚ ਹੀ ਹੈ। ਦੂਜੇ ਪਾਸੇ ਘਰ 'ਚ ਪੁੱਤਰ ਦੀ ਮੌਤ ਦੇ ਗਮ 'ਚ ਰੌਂਦੇ-ਰੌਂਦੇ ਮਾਂ ਦੀਆਂ ਅੱਖਾਂ ਸੁੱਜ ਗਈਆਂ ਹਨ। ਇਸ ਦੇ ਨਾਲ ਹੀ ਸੂਰਜ ਦੇ ਪਿਤਾ ਵਿਨੋਦ ਸਿੰਘ ਸਮੇਤ ਉਨ੍ਹਾਂ ਦੇ ਭਰਾ ਵਿਕਰਾਂਤ ਨੇ ਸਰਕਾਰ ਤੋਂ ਹਵਾਈ ਫੌਜ ਦੇ ਬੇੜੇ ਤੋਂ ਏ. ਐਨ.-32 ਜਹਾਜ਼ ਨੂੰ ਹਟਾਉਣ ਦੀ ਮੰਗ ਕੀਤੀ ਹੈ। ਉਥੇ ਹੀ ਸੂਰਜ ਦਾ ਮਾਮਾ ਵੀ ਏ. ਐਨ. -32 ਜਹਾਜ਼ ਕ੍ਰੈਸ਼ ਹੋ ਜਾਣ ਕਾਰਨ ਜਾਨ ਗਵਾ ਬੈਠਾ ਸੀ।


Related News