ਰਾਹੁਲ ਵਿਰੁੱਧ ਵਾਇਨਾਡ ਤੋਂ ਤੂਸ਼ਾਰ ਵੇਲਾਪੱਲੀ ਹੋਣਗੇ NDA ਉਮੀਦਵਾਰ : ਸ਼ਾਹ

04/01/2019 4:14:48 PM

ਨਵੀਂ ਦਿੱਲੀ— ਕੇਰਲ ਦੀ ਵਾਇਨਾਡ ਸੀਟ ਤੋਂ ਐੱਨ.ਡੀ.ਏ. ਨੇ ਵੀ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸੋਮਵਾਰ ਨੂੰ ਟਵੀਟ ਕਰ ਕੇ ਦੱਸਿਆ ਕਿ ਭਾਰਤ ਧਰਮ ਜਨ ਸੈਨਾ ਦੇ ਪ੍ਰਧਾਨ ਤੂਸ਼ਾਰ ਵੇਲਾਪੱਲੀ ਵਾਇਨਾਡ ਤੋਂ ਐੱਨ.ਡੀ.ਏ. ਉਮੀਦਵਾਰ ਹੋਣਗੇ। ਦੱਸਣਯੋਗ ਹੈ ਕਿ ਵਾਇਨਾਡ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਮੀਦਵਾਰ ਹਨ। ਰਾਹੁਲ ਗਾਂਧੀ ਵਿਰੁੱਧ ਤੂਸ਼ਾਰ ਵੇਲਾਪੱਲੀ ਨੂੰ ਐੱਨ.ਡੀ.ਏ. ਵਲੋਂ ਉਮੀਦਵਾਰ ਐਲਾਨਿਆ ਗਿਆ ਹੈ।PunjabKesariਭਾਰਤ ਧਰਮ ਸੈਨਾ ਦੇ ਪ੍ਰਧਾਨ ਹਨ ਤੂਸ਼ਾਰ 
ਵੇਲਾਪੱਲੀ ਨਾਤੇਸਨ ਨੇ 2015 'ਚ ਕੇਰਲ 'ਚ ਭਾਰਤ ਧਰਮ ਸੈਨਾ ਦਾ ਗਠਨ ਕੀਤਾ ਸੀ, ਜਿਸ ਦੇ ਪ੍ਰਧਾਨ ਹੁਣ ਉਨ੍ਹਾਂ ਦੇ ਬੇਟੇ ਤੂਸ਼ਾਰ ਵੇਲਾਪੱਲੀ ਹਨ। ਇਹ ਕੇਰਲ 'ਚ ਐੱਨ.ਡੀ.ਏ. ਦਾ ਇਕ ਘਟਕ ਦਲ ਹੈ।

ਰਾਹੁਲ ਦੇ ਨਾਂ ਦਾ ਐਲਾਨ ਐਤਵਾਰ ਹੋਇਆ ਸੀ
ਐਤਵਾਰ ਨੂੰ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਰਾਹੁਲ ਗਾਂਧੀ ਅਮੇਠੀ ਤੋਂ ਇਲਾਵਾ ਕੇਰਲ ਦੀ ਵਾਇਨਾਡ ਸੀਟ ਤੋਂ ਵੀ ਚੋਣਾਂ ਲੜਨਗੇ। ਇਸ ਦੇ ਬਾਅਦ ਤੋਂ ਹੀ ਇਹ ਸੀਟ ਚਰਚਾ ਦਾ ਵਿਸ਼ਾ ਬਣ ਗਈ। ਰਾਹੁਲ ਪਹਿਲੀ ਵਾਰ ਕਿਸੇ ਦੱਖਣੀ ਭਾਰਤੀ ਰਾਜ ਤੋਂ ਚੋਣਾਂ ਲੜਨ ਜਾ ਰਹੇ ਹਨ। ਰਾਹੁਲ ਦੇ ਨਾਂ ਦਾ ਐਲਾਨ ਉਸ ਸਮੇਂ ਹੋਇਆ, ਜਦੋਂ ਉਹ ਐਤਵਾਰ ਨੂੰ ਦੱਖਣ ਭਾਰਤ ਦੇ ਦੌਰੇ 'ਤੇ ਸਨ। ਪਾਰਟੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਤੋਂ ਕਹਿੰਦੇ ਆਏ ਹਨ ਕਿ ਅਮੇਠੀ ਕਾਰਜ ਖੇਤਰ ਰਿਹਾ ਹੈ ਅਤੇ ਰਹੇਗਾ ਪਰ ਦੱਖਣ ਭਾਰਤ ਤੋਂ ਲਗਾਤਾਰ ਆ ਰਹੀਆਂ ਮੰਗਾਂ ਤੋਂ ਬਾਅਦ ਇਹ ਫੈਸਲਾ ਲਿਆ ਹੈ।


DIsha

Content Editor

Related News