ਗ੍ਰਹਿ ਮੰਤਰੀ ਸ਼ਾਹ ਦੀ ਦੋ ਟੂਕ, 'ਕਿੰਨਾ ਵੀ ਵਿਰੋਧ ਕਰ ਲਵੋ, ਸ਼ਰਣਾਰਥੀਆਂ ਨੂੰ ਨਾਗਰਿਕਤਾ ਦੇ ਕੇ ਰਹਾਂਗੇ'

12/17/2019 7:40:44 PM

ਨਵੀਂ ਦਿੱਲੀ — ਨਾਗਰਿਕਤਾ ਸੋਧ ਕਾਨੂੰਨ ਖਿਲਾਫ ਹੋ ਰਹੇ ਹਿੰਸਕ ਵਿਰੋਧ ਦੇ ਬਾਵਜੂਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋ ਟੂਕ ਕਹਿ ਦਿੱਤਾ ਹੈ। ਕਿ ਭਾਵੇਂ ਕਿੰਨਾ ਵੀ ਸਿਆਸੀ ਵਿਰੋਧ ਹੁੰਦਾ ਰਹੇ ਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਰੇ ਸ਼ਰਣਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਦੇ ਕੇ ਰਹੇਗੀ।
ਸ਼ਾਹ ਨੇ ਕਿਹਾ, ਸ਼ਰਣਾਰਥੀਆਂ ਨੂੰ ਨਾਗਰਿਕਤਾ ਮਿਲੇਗੀ। ਉਹ ਭਾਰਤ ਦੇ ਨਾਗਰਿਕ ਬਣਨਗੇ ਅਤੇ ਸਨਮਾਨ ਨਾਲ ਰਹਿਣਗੇ। ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਹਾਨੂੰ ਸਿਆਸੀ ਵਿਰੋਧ ਕਰਨਾ ਹੈ ਉਹ ਕਰੋ, ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਦਾ ਇਰਾਦਾ ਇਸ ਦੇ ਲਈ ਪੱਕਾ ਹੈ।'
 

ਗ੍ਰਹਿ ਮੰਤਰੀ ਨੇ ਸਪੱਸ਼ਟ ਕੀਤਾ ਕਿ ਨਾਗਰਿਕਤਾ ਸੋਧ ਬਿੱਲ 'ਚ ਕਿਤੇ ਵੀ ਕਿਸੇ ਦੀ ਨਾਗਰਿਕਤਾ ਵਾਪਸ ਲੈਣ ਦਾ ਪ੍ਰੋਵੀਜ਼ਨ ਹੈ ਜਾਂ ਨਹੀ, ਇਸ 'ਚ ਨਾਗਰਿਕਤਾ ਦੇਣ ਦਾ ਪ੍ਰੋਵੀਜ਼ਨ ਹੈ। ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ 'ਚ ਧਾਰਮਿਕ ਅੱਤਿਆਚਾਰ ਦਾ ਸ਼ਿਕਾਰ ਹੋ ਕੇ ਇਥੇ ਆਏ ਘੱਟ ਗਿਣਤੀਆਂ ਨੂੰ ਨਾਗਰਿਕਤਾ ਮਿਲੇਗੀ। ਸ਼ਾਹ ਨੇ ਕਿਹਾ, 'ਜੋ ਇਸ ਦੇਸ਼ ਦਾ ਨਾਗਰਿਕ ਹੈ, ਉਸ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ, ਇਸ ਦੇਸ਼ ਦੇ ਨਾਗਰਿਕ ਇਕ ਵੀ ਮੁਸਲਮਾਨ ਨਾਲ ਜ਼ੁਲਮ ਨਹੀਂ ਹੋਵੇਗਾ, ਮੈਂ ਇਸ ਦਾ ਭਰੋਸਾ ਦਿੰਦਾ ਹਾਂ।''

Inder Prajapati

This news is Content Editor Inder Prajapati