ਨਗਰ ਨਿਗਮਾਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਹੀ ਦਿੱਲੀ ਸਰਕਾਰ, ਰਲੇਵਾਂ ਜ਼ਰੂਰੀ: ਅਮਿਤ ਸ਼ਾਹ

03/30/2022 6:02:00 PM

ਨਵੀਂ ਦਿੱਲੀ- ਲੋਕ ਸਭਾ ’ਚ ਬੁੱਧਵਾਰ ਯਾਨੀ  ਕਿ ਅੱਜ ਦਿੱਲੀ ’ਚ 3 ਨਗਰ ਨਿਗਮ ਨੂੰ ਇਕ ਕਰਨ ਦਾ ਮਹੱਤਵਪੂਰਨ ਬਿੱਲ ਕੇਂਦਰੀ ਗ੍ਰਹਿ ਮੰਤਰੀ  ਅਮਿਤ ਸ਼ਾਹ ਨੇ ਪੇਸ਼ ਕੀਤਾ। ਸ਼ਾਹ ਨੇ ਬਿੱਲ ’ਤੇ ਬੋਲਦੇ ਹੋਏ  ਕਿਹਾ ਕਿ ਇਸ ਦਾ ਮਕਸਦ ਸਿਰਫ 3 ਨਗਰ ਨਿਗਮਾਂ ਨੂੰ ਇਕ ਕਰਨ ਦਾ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲ ਦੇ ਅਨੁਭਵ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਅਤੇ ਤੱਥ ਜੋ ਸਾਹਮਣੇ ਆਏ ਹਨ, ਉਸ ਨੂੰ ਲੈ ਕੇ ਸਰਕਾਰ ਦੀ ਇਹ ਰਾਏ ਸੀ ਕਿ ਦਿੱਲੀ ਦੇ ਤਿੰਨੋਂ ਨਿਗਮਾਂ ਦਾ ਰਲੇਵਾਂ ਕਰ ਕੇ ਪਹਿਲੀ ਵਰਗੀ ਸਥਿਤੀ ਕੀਤੀ ਜਾਵੇ। ਇਹ ਵੰਡ ਹਫੜਾ-ਦਫੜੀ ’ਚ ਕੀਤੀ ਗਈ ਵੰਡ ਸੀ। ਇਸ ਦੇ ਕਈ ਸਿਆਸੀ ਉਦੇਸ਼ ਰਹੇ ਹੋਣਗੇ।

ਇਹ ਵੀ ਪੜ੍ਹੋ- ਕੇਜਰੀਵਾਲ ਬੋਲੇ- ਸਾਨੂੰ ਆਪਣੇ ਬੱਚਿਆਂ ਨੂੰ ਨੌਕਰੀ ਲੱਭਣ ਵਾਲਾ ਨਹੀਂ ਸਗੋਂ ਨੌਕਰੀ ਦੇਣ ਵਾਲਾ ਬਣਾਉਣਾ ਹੈ

ਸ਼ਾਹ ਨੇ ਲੋਕ ਸਭਾ ’ਚ ਕਿਹਾ ਕਿ ਪਹਿਲਾਂ ਇੱਥੇ ਇਕ ਨਿਗਮ ਹੀ ਹੋਇਆ ਕਰਦਾ ਸੀ, ਜਿਸ ਨੂੰ ਵੰਡ ਕੇ 3 ਨਿਗਮ ਬਣਾਏ ਗਏ ਸਨ।  ਦਿੱਲੀ ਨਗਰ ਨਿਗਮ 1957 ਐਕਟ ਤਹਿਤ ਇਸ ਦੀ ਸਥਾਪਨਾ ਹੋਈ ਅਤੇ 1993 ਅਤੇ 2011 ’ਚ ਸੋਧ ਕੀਤੇ ਗਏ ਅਤੇ ਇਸ ਤੋਂ ਬਾਅਦ ਉੱਤਰੀ, ਦੱਖਣੀ ਅਤੇ ਪੂਰਬੀ ਨਗਰ ਨਿਗਮ ’ਚ ਵੰਡਿਆ ਗਿਆ।

ਇਹ ਵੀ ਪੜ੍ਹੋ- ਚੰਡੀਗੜ੍ਹ ਭਾਵਨਾਤਮਕ ਮੁੱਦਾ, ਕੇਂਦਰ ਮਾਰ ਰਹੀ ਹੈ ਪੰਜਾਬ ਦੇ ਹੱਕਾਂ 'ਤੇ ਡਾਕਾ: ਹਰਸਿਮਰਤ ਬਾਦਲ

ਸ਼ਾਹ ਨੇ ਕਿਹਾ ਕਿ ਜ਼ਿੰਮੇਦਾਰੀ ਨਾਲ ਕਹਿਣਾ ਚਾਹੁੰਦਾ ਹਾਂ ਕਿ ਦਿੱਲੀ ਸਰਕਾਰ ਮਤਰੇਈ ਮਾਂ ਵਰਗਾ ਸਲੂਕ ਕਰ ਰਹੀ ਹੈ। ਇਸ ਲਈ ਜੋ ਬਿੱਲ ਲੈ ਕੇ ਆਇਆ ਹਾਂ, ਦਿੱਲੀ ਨਗਰ ਨਿਗਮ ਨੂੰ ਇਕ ਕਰਨ ਦੀ ਮੰਗ ਕਰਦਾ ਹੈ। ਇਕ ਵਾਰ ਫਿਰ ਇਕ ਨਗਰ ਨਿਗਮ ਬਣਾਇਆ ਜਾਵੇ। ਇਕ ਹੀ ਨਗਰ ਨਿਗਮ ਦਿੱਲੀ ਦਾ ਧਿਆਨ ਰੱਖੇਗੀ। ਦਿੱਲੀ ਦੇ ਕੌਂਸਲਰਾਂ ਦੀ ਗਿਣਤੀ 272 ਤੋਂ ਸੀਮਤ ਕਰ ਕੇ ਜ਼ਿਆਦਾ ਤੋਂ ਜ਼ਿਆਦਾ 250 ਕੀਤੀ ਜਾਵੇਗੀ। ਦੱਸ ਦੇਈਏ ਕਿ ਮੌਜੂਦਾ ਸਮੇਂ ’ਚ ਦਿੱਲੀ ’ਚ 3 ਨਗਰ ਨਿਗਮਾਂ- ਉੱਤਰੀ, ਦੱਖਣੀ ਅਤੇ ਪੂਰਬੀ ਦਿੱਲੀ ਨਗਰ ਨਿਗਮਾਂ ’ਚ ਕੁੱਲ 272 ਸੀਟਾਂ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਹੱਕ ’ਚ ਗਰਜੇ ਸੰਜੇ ਸਿੰਘ, ਕਿਹਾ- ਕੇਂਦਰ ਖੋਹਣਾ ਚਾਹੁੰਦੀ ਹੈ ਸੂਬੇ ਦੇ ਹੱਕ

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ।

Tanu

This news is Content Editor Tanu