ਕਾਂਗਰਸ ਦਾ ਕੰਮ ਵਿਰੋਧ ਕਰਨਾ ਹੈ, ਚਾਹੇ ਰਾਫੇਲ ਹੋਵੇ ਜਾਂ ਫਿਰ ਧਾਰਾ 370: ਸ਼ਾਹ

10/09/2019 2:29:33 PM

ਕੈਥਲ—ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਕਿਸਾਨਾਂ ਦੀ ਜ਼ਮੀਨ ਹਰਿਆਣਾ 'ਚ ਭਾਜਪਾ 75 ਪਾਰ ਦੇ ਉਦੇਸ਼ ਨਾਲ ਫਿਰ ਸਰਕਾਰ ਬਣਾਏਗੀ। ਉਨ੍ਹਾਂ ਨੇ ਕਾਂਗਰਸ ਨੂੰ ਰਾਫੇਲ ਅਤੇ ਧਾਰਾ 370 ਦੇ ਮਾਮਲੇ 'ਤੇ ਘੇਰਦਿਆਂ ਹੋਇਆ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਕਾਂਗਰਸ ਦਾ ਕੰਮ ਵਿਰੋਧ ਕਰਨਾ ਹੈ, ਚਾਹੇ ਰਾਫੇਲ ਮੁੱਦਾ ਹੋਵੇ ਜਾਂ ਫਿਰ ਧਾਰਾ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਹੈ।

ਦੱਸ ਦੇਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭਾਵ ਬੁੱਧਵਾਰ ਨੂੰ ਆਪਣੀ ਪਹਿਲੀ ਰੈਲੀ ਲਈ ਕੈਥਲ ਪਹੁੰਚੇ। ਵਿਜੇ ਸੰਕਲਪ ਰੈਲੀ ਦੇ ਮੰਚ 'ਚ ਪਹੁੰਚਣ 'ਤੇ ਲੋਕਾਂ ਨੇ ਨਾਅਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਉਹ ਇੱਥੇ 3 ਵਿਧਾਨਸਭਾ ਖੇਤਰਾਂ ਕੈਥਲ, ਪੂੰਡਰੀ ਅਤੇ ਗ੍ਰਹਿਲਾ ਚੀਕਾ ਦੇ ਭਾਜਪਾ ਉਮੀਦਵਾਰਾਂ ਦੇ ਪੱਖ 'ਚ ਰੈਲੀ ਨੂੰ ਸੰਬੋਧਿਤ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੈਲੀਕਾਪਟਰ ਕੈਥਲ ਪਹੁੰਚ ਚੁੱਕਾ ਹੈ। ਰੈਲੀ 'ਚ ਪਹੁੰਚਣ 'ਤੇ ਅਮਿਤ ਸ਼ਾਹ ਨੇ ਹੱਥ ਹਿਲਾ ਕੇ ਲੋਕਾਂ ਦਾ ਧੰਨਵਾਦ ਕੀਤਾ।


Iqbalkaur

Content Editor

Related News