ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੀਆਂ ਸ਼ਾਹੀਨ ਬਾਗ ਦੀਆਂ ਔਰਤਾਂ

02/15/2020 4:00:40 PM

ਨਵੀਂ ਦਿੱਲੀ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਧਰਨੇ 'ਤੇ ਬੈਠੀਆਂ ਸ਼ਾਹੀਨ ਬਾਗ ਦੀਆਂ ਔਰਤਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਗੱਲਬਾਤ ਲਈ ਰੱਖੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਪ੍ਰਦਰਸ਼ਨਕਾਰੀ ਔਰਤਾਂ ਦਾ ਇਕ ਵਫ਼ਤ ਐਤਵਾਰ ਨੂੰ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰੇਗਾ। ਹਾਲਾਂਕਿ, ਇਸ ਨੂੰ ਲੈ ਕੇ ਹਾਲੇ ਮਤਭੇਦ ਵੀ ਹਨ।

ਦੱਸਣਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਅਗਲੇ ਤਿੰਨ ਦਿਨਾਂ 'ਚ ਸੀ.ਏ.ਏ. ਨੂੰ ਲੈ ਕੇ ਕੋਈ ਵੀ ਉਨ੍ਹਾਂ ਨਾਲ ਆ ਕੇ ਮੁਲਾਕਾਤ ਕਰ ਸਕਦਾ ਹੈ। ਸ਼ਾਹ ਨੇ ਕਿਹਾ ਕਿ ਜਿਸ ਕਿਸੇ ਨੂੰ ਵੀ ਸੀ.ਏ.ਏ. ਨੂੰ ਲੈ ਕੇ ਇਤਰਾਜ਼ ਹੈ, ਉਹ ਉਨ੍ਹਾਂ ਨਾਲ ਗੱਲ ਕਰਨ ਲਈ ਤਿਆਰ ਹਨ। 

ਸ਼ਾਹੀਨ ਬਾਗ 'ਚ ਦਸੰਬਰ ਤੋਂ ਹੀ ਧਰਨੇ 'ਤੇ ਬੈਠੀਆਂ ਔਰਤਾਂ ਸੀ.ਏ.ਏ. ਦੇ ਨਾਲ ਹੀ ਐੱਨ.ਆਰ.ਸੀ. ਅਤੇ ਐੱਨ.ਪੀ.ਆਰ. ਦਾ ਵੀ ਵਿਰੋਧ ਕਰ ਰਹੀਆਂ ਹਨ। ਔਰਤਾਂ ਨੇ ਹੁਣ ਗ੍ਰਹਿ ਮੰਤਰੀ ਨਾਲ ਮਿਲ ਕੇ ਆਪਣੀ ਗੱਲ ਰੱਖਣ ਦਾ ਫੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ 2 ਵਜੇ ਅਮਿਤ ਸ਼ਾਹ ਨਾਲ ਮੁਲਾਕਾਤ ਹੋਵੇਗੀ। ਹਾਲਾਂਕਿ ਪ੍ਰਦਰਸ਼ਨਕਾਰੀਆਂ ਦਰਮਿਆਨ ਇਸ ਨੂੰ ਲੈ ਕੇ ਮਤਭੇਦ ਹੈ ਅਤੇ ਇਕ ਧਿਰ ਮੀਟਿੰਗ ਕਰਨ ਦੇ ਪੱਖ 'ਚ ਅਤੇ ਦੂਜਾ ਵਿਰੋਧ 'ਚ ਹੈ। ਅੱਜ ਇਹ ਤੈਅ ਕਰ ਲਿਆ ਜਾਵੇਗਾ ਕਿ ਕੌਣ-ਕੌਣ ਇਸ ਵਫ਼ਦ 'ਚ ਸ਼ਾਮਲ ਹੋਵੇਗਾ।

DIsha

This news is Content Editor DIsha