ਬੀ. ਜੇ. ਪੀ. ਕਰਮਚਾਰੀ ਦੇ ਕਤਲ 'ਤੇ ਬੋਲੇ ਸ਼ਾਹ, ਮਮਤਾ ਨੂੰ ਸੱਤਾ 'ਚ ਰਹਿਣ ਦਾ ਅਧਿਕਾਰ ਨਹੀਂ

06/03/2018 11:34:08 AM

ਨੈਸ਼ਨਲ ਡੈਸਕ— ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੇ ਇਕ ਹੋਰ ਕਰਮਚਾਰੀ ਦੇ ਕਤਲ ਦੀ ਨਿੰਦਾ ਕਰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਪੱਛਮੀ ਬੰਗਾਲ 'ਚ ਹੋ ਰਹੀ ਇਹ ਬੇਰਹਿਮੀ ਅਤੇ ਹਿੰਸਾ ਸ਼ਰਮਿੰਦਾ ਅਤੇ ਅਣਮਨੁੱਖੀ ਹੈ। ਤ੍ਰਿਣਮੂਲ ਕਾਂਗਰਸ ਦੀ ਸਰਕਾਰ ਸੂਬੇ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ 'ਚ ਅਸਫਲ ਰਹੀ ਹੈ।

ਜਾਣਕਾਰੀ ਮੁਤਾਬਕ ਸ਼ਾਹ ਨੇ ਟਵੀਟ ਕਰਕੇ ਕਿਹਾ ਕਿ ਪੱਛਮੀ ਬੰਗਾਲ ਦੇ ਬਲਰਾਮਪੁਰ 'ਚ ਇਕ ਹੋਰ ਕਰਮਚਾਰੀ ਦੁਲਾਲ ਕੁਮਾਰ ਦੇ ਕਤਲ ਦੇ ਬਾਰੇ 'ਚ ਜਾਣ ਕੇ ਦੁੱਖੀ ਹਾਂ। ਮੈਂ ਸ਼ੋਕਾਕੁਲ ਪਰਿਵਾਰ ਲਈ ਡੂੰਘੀ ਸੰਵੇਦਨਾ ਪ੍ਰਕਟ ਕਰਦਾ ਹਾਂ, ਮੈਂ ਭਾਜਪਾ ਦੇ ਲੱਖਾਂ ਕਰਮਚਾਰੀਆਂ ਨਾਲ ਦੁਲਾਲ ਕੁਮਾਰ ਦੇ ਪਰਿਵਾਰ ਦਾ ਦੁੱਖ ਸਾਂਝਾ ਕਰਦਾ ਹਾਂ। ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਇਸ ਅਢੁੱਕਵੇਂ ਨੁਕਸਾਨ ਨੂੰ ਸਹਿਣ ਦੀ ਸ਼ਕਤੀ ਦੇਵੇ। ਭਾਜਪਾ ਪ੍ਰਧਾਨ ਨੇ ਸੀ. ਐੱਮ. ਮਮਤਾ ਨੂੰ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ, ਜਿਸ 'ਚ ਉਹ ਅਸਫਲ ਹੈ। ਇਸ ਲਈ ਉਨ੍ਹਾਂ ਨੂੰ ਸੱਤਾ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। 

ਦੱਸ ਦੇਈਏ ਕਿ ਸ਼ਨੀਵਾਰ ਨੂੰ 35 ਸਾਲਾ ਇਕ ਵਿਅਕਤੀ ਪੁਰੂਲੀਆ 'ਚ ਇਕ ਹਾਈ ਟੈਂਸ਼ਨ ਤਾਰ ਨਾਲ ਲਟਕਿਆ ਮਿਲਿਆ। ਇਸ ਤੋਂ ਬਾਅਦ ਜਿਸ ਵਿਰੋਧ 'ਚ ਸਥਾਨਕ ਲੋਕਾਂ ਨੇ ਪ੍ਰਦਰਸ਼ਨ ਕੀਤਾ। ਭਾਜਪਾ ਇਸ ਵਿਅਕਤੀ ਨੂੰ ਆਪਣਾ ਕਰਮਚਾਰੀ ਦੱਸ ਰਹੀ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਭਾਜਪਾ ਨੇ ਦਾਅਵਾ ਕੀਤਾ ਸੀ ਕਿ ਉਸ ਦਾ ਕਰਮਚਾਰੀ ਤ੍ਰਿਲੋਚਨ ਮਹਿਤਾ (20) ਦੀ ਤ੍ਰਿਣਮੂਲ ਕਾਂਗਰਸ ਦੋ ਲੋਕਾਂ ਨੇ ਕਤਲ ਕਰ ਦਿੱਤਾ। ਉਸ ਦੀ ਲਾਸ਼ 30 ਮਈ ਨੂੰ ਜ਼ਿਲੇ ਦੇ ਬਲਰਾਮਪੁਰ 'ਚ ਇਕ ਦਰੱਖਤ ਨਾਲ ਲਟਕਦੀ ਮਿਲੀ ਸੀ, ਜਦਕਿ ਸੂਬੇ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਇਸ ਦੋਸ਼ ਨੂੰ ਖਾਰਜ ਕਰ ਦਿੱਤਾ।