ਹੁਣ ਆ ਗਿਆ ਦੇਸ਼ ਦਾ ਸੱਚਾ ਇਤਿਹਾਸ ਲਿਖਣ ਦਾ ਵਕਤ: ਸ਼ਾਹ

09/29/2019 2:25:31 PM

ਨਵੀਂ ਦਿੱਲੀ—ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦਾ ਸੱਚਾ ਇਤਿਹਾਸ ਲਿਖਿਆ ਜਾਵੇ। ਅਮਿਤ ਸ਼ਾਹ ਨੇ ਕਿਹਾ ਹੈ ਕਿ ਆਜ਼ਾਦੀ ਦੇ ਸਮੇਂ 630 ਰਿਆਸਤਾਂ ਨੂੰ ਇੱਕ ਕਰਨ 'ਚ ਕੋਈ ਸਮੱਸਿਆ ਨਹੀਂ ਆਈ ਪਰ ਜੰਮੂ ਕਸ਼ਮੀਰ ਨੂੰ ਇੱਕ ਕਰਨ ਲਈ 5 ਅਗਸਤ 2019 ਦਾ ਇੰਤਜ਼ਾਰ ਕਰਨਾ ਪਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਦੇਸ਼ ਆਜ਼ਾਦ ਹੁੰਦਾ ਹੈ ਤਾਂ ਉਸ ਦੇ ਸਾਹਮਣੇ ਸਭ ਤੋਂ ਪਹਿਲਾਂ ਸੁਰੱਖਿਆ, ਸੰਵਿਧਾਨ ਬਣਾਉਣ ਵਰਗੇ ਕਈ ਪ੍ਰਕਾਰ ਦੇ ਸਵਾਲ ਹੁੰਦੇ ਹਨ ਪਰ ਸਾਡੇ ਸਾਹਮਣੇ 630 ਰਿਆਸਤਾਂ ਨੂੰ ਇੱਕ ਕਰਨ ਦਾ ਸਵਾਲ ਆ ਗਿਆ ਹੈ। ਦੱਸ ਦੇਈਏ ਕਿ ਅੱਜ ਭਾਵ ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ 'ਚ ਅੱਜ ਭਾਵ ਐਤਵਾਰ ਨੂੰ ਰਾਸ਼ਟਰੀ ਸਵੈ ਸੇਵਕ ਸੰਘ (ਆਰ ਐੱਸ ਐੱਸ) ਦੇ ਇੱਕ ਪ੍ਰੋਗਰਾਮ 'ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ 'ਤੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਧਾਰਾ 370 ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਇਸ ਨੂੰ ਲੈ ਕੇ ਕਈ ਗਲਤਫਹਿਮੀਆਂ ਸੀ। ਕਸ਼ਮੀਰ ਨੂੰ ਲੈ ਕੇ ਕਦੀ ਸੱਚ ਨਹੀਂ ਦੱਸਿਆ ਗਿਆ ਹੈ।

ਸ਼ਾਹ ਨੇ ਕਿਹਾ, ''ਬਹੁਤ ਸਾਰੀਆਂ ਗਲਤ ਫਹਿਮੀਆਂ ਧਾਰਾ 370 ਅਤੇ ਕਸ਼ਮੀਰ ਦੇ ਬਾਰੇ 'ਚ ਅੱਜ ਵੀ ਫੈਲੀਆਂ ਹੋਈਆ ਹਨ। ਉਨ੍ਹਾਂ ਦਾ ਸਪੱਸ਼ਣ ਹੋਣਾ ਜਰੂਰੀ ਹੈ, ਜਿੰਨਾ ਸਪੱਸ਼ਟ ਕਸ਼ਮੀਰ ਦੀ ਜਨਤਾ ਦੇ ਸਾਹਮਣੇ ਹੋਣਾ ਜਰੂਰੀ ਹੈ, ਉਨ੍ਹਾਂ ਹੀ ਸਪੱਸ਼ਟ ਭਾਰਤ ਦੀ ਜਨਤਾ ਸਾਹਮਣੇ ਵੀ ਹੋਣਾ ਜਰੂਰੀ ਹੈ।'' ਸਰਦਾਰ ਪਟੇਲ ਨੂੰ ਪ੍ਰਣਾਮ ਕਰਦੇ ਹੋਏ ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਹੈ ਕਿ 630 ਵੱਖ-ਵੱਖ ਸੂਬੇ ਇੱਕ ਖੰਡ ਦੇ ਅੰਦਰ ਇਕੱਠੇ ਕਰਨੇ ਅਤੇ ਅਖੰਡ ਭਾਰਤ ਬਣਾਉਣਾ ਸਾਡੇ ਲਈ ਬਹੁਤ ਵੱਡੀ ਚੁਣੌਤੀ ਦਾ ਕੰਮ ਸੀ।


Iqbalkaur

Content Editor

Related News