ਲੋਕ ਸਭਾ ''ਚ ਬੋਲੇ ਸ਼ਾਹ- 10 ਸਾਲ ''ਚ ਕਰੀਬ 21 ਹਜ਼ਾਰ ਲੋਕਾਂ ਨੂੰ ਦਿੱਤੀ ਗਈ ਨਾਗਰਿਕਤਾ

02/04/2020 3:36:06 PM

ਨਵੀਂ ਦਿੱਲੀ (ਵਾਰਤਾ)— ਸਰਕਾਰ ਨੇ ਪਿਛਲੇ 10 ਸਾਲਾਂ ਵਿਚ 21,408 ਲੋਕਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਹੈ, ਜਦਕਿ ਸਾਲ 2016 ਤੋਂ 2018 ਤਕ 3 ਸਾਲ 'ਚ 804 ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਭਾਵ ਅੱਜ ਲੋਕ ਸਭਾ ਵਿਚ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਇਹ ਗੱਲ ਆਖੀ। ਨਾਗਰਿਕਤਾ ਸੋਧ ਐਕਟ (ਸੀ. ਏ. ਏ.), 2019 ਬਾਰੇ ਪੁੱਛੇ ਗਏ ਪ੍ਰਸ਼ਨ ਦੇ ਉੱਤਰ ਵਿਚ ਸ਼ਾਹ ਨੇ ਦੱਸਿਆ ਕਿ ਸਾਲ 2016 'ਚ 308, 2017 'ਚ 51 ਅਤੇ ਸਾਲ 2018 'ਚ 445 ਅਪ੍ਰਵਾਸੀ ਬੰਗਲਾਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਗਿਆ। ਉੱਥੇ ਹੀ 2010 ਤੋਂ 2019 ਦੇ ਕੁੱਲ 21,408 ਨਾਗਰਿਕਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ ਹੈ। 

ਇਨ੍ਹਾਂ 'ਚ 2015 'ਚ ਭਾਰਤ-ਬੰਗਲਾਦੇਸ਼ ਜ਼ਮੀਨ-ਸੀਮਾ ਸਮਝੌਤਾ ਹੋਣ ਤੋਂ ਬਾਅਦ ਬੰਗਲਾਦੇਸ਼ 53 ਖੇਤਰਾਂ ਨੂੰ ਭਾਰਤੀ ਖੇਤਰ 'ਚ ਸ਼ਾਮਲ ਕਰਨ ਕਾਰਨ ਨਾਗਰਿਕਤਾ ਪ੍ਰਾਪਤ ਕਰਨ ਵਾਲੇ 14,864 ਬੰਗਲੇਦਾਸ਼ੀ ਵੀ ਸ਼ਾਮਲ ਹਨ। ਇਸ ਸਮਝੌਤੇ ਤੋਂ ਬਾਅਦ ਇਨ੍ਹਾਂ 10 ਸਾਲਾਂ ਦੌਰਾਨ ਸਭ ਤੋਂ ਜ਼ਿਆਦਾ 1,106 ਲੋਕਾਂ ਨੂੰ ਪਿਛਲੇ ਸਾਲ ਭਾਰਤੀ ਨਾਗਰਿਕਤਾ ਦਿੱਤੀ ਗਈ ਹੈ। ਸਾਲ 2017 'ਚ 817, ਸਾਲ 2018 'ਚ 628 ਅਤੇ ਸਾਲ 2019 'ਚ 987 ਵਿਦੇਸ਼ੀਆਂ ਨੂੰ ਦੇਸ਼ ਦੀ ਨਾਗਰਿਕਤਾ ਮਿਲੀ। ਸਰਕਾਰ ਨੇ ਕਿਹਾ ਹੈ ਕਿ ਸੀ. ਏ. ਏ. ਕਾਨੂੰਨ ਲਾਗੂ ਹੋਣ ਤੋਂ ਬਾਅਦ ਕਿਸੇ ਵੀ ਸ਼੍ਰੇਣੀ ਦੇ ਕਾਨੂੰਨੀ ਪ੍ਰਵਾਸੀ ਵਲੋਂ ਨਾਗਰਿਕਤਾ ਐਕਟ ਦੀ ਧਾਰਾ-6 ਅਤੇ ਰਜਿਸਟ੍ਰੇਸ਼ਨ ਐਕਟ ਦੀ ਧਾਰਾ-5 ਜ਼ਰੀਏ ਭਾਰਤੀ ਨਾਗਰਿਕਤਾ ਹਾਸਲ ਕਰਨ ਦੀ ਮੌਜੂਦਾ ਕਾਨੂੰਨੀ ਪ੍ਰਕਿਰਿਆ 'ਚ ਕੋਈ ਸੋਧ ਨਹੀਂ ਹੋਈ ਹੈ।

Tanu

This news is Content Editor Tanu