ਕਿਸੇ ਵੀ ਗੈਰ ਕਾਨੂੰਨੀ ਪ੍ਰਵਾਸੀ ਨੂੰ ਭਾਰਤ ''ਚ ਨਹੀਂ ਰਹਿਣ ਦਿੱਤਾ ਜਾਵੇਗਾ : ਸ਼ਾਹ

09/08/2019 5:11:41 PM

ਗੁਹਾਟੀ (ਭਾਸ਼ਾ)— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਵਿਚ ਕਿਸੇ ਵੀ ਗੈਰ ਕਾਨੂੰਨੀ ਪ੍ਰਵਾਸੀ ਨੂੰ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਸਾਮ ਵਿਚ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਦੀ ਕਵਾਇਦ ਸਮਾਂਬੱਧ ਤਰੀਕੇ ਨਾਲ ਪੂਰੀ ਕੀਤੀ ਗਈ। ਸ਼ਾਹ ਪੂਰਬੀ-ਉੱਤਰੀ ਪ੍ਰੀਸ਼ਦ ਦੇ ਪ੍ਰਧਾਨ ਵੀ ਹਨ। ਉਹ ਗੁਹਾਟੀ 'ਚ ਪ੍ਰੀਸ਼ਦ ਦੇ 68ਵੇਂ ਪੂਰਨ ਸੈਸ਼ਨ 'ਚ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੰਬੋਧਿਤ ਕਰ ਰਹੇ ਸਨ। 

ਸ਼ਾਹ ਨੇ ਕਿਹਾ, ''ਵੱਖ-ਵੱਖ ਲੋਕਾਂ ਨੇ ਐੱਨ. ਆਰ. ਸੀ. 'ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਕਿਸੇ ਵੀ ਗੈਰ ਕਾਨੂੰਨੀ ਪ੍ਰਵਾਸੀ ਨੂੰ ਦੇਸ਼ ਵਿਚ ਰਹਿਣ ਦਾ ਆਗਿਆ ਨਹੀਂ ਦੇਵੇਗੀ। ਇਹ ਸਾਡੀ ਵਚਨਬੱਧਤਾ ਹੈ। ਹਾਲ ਹੀ 'ਚ ਐੱਨ. ਆਰ. ਸੀ. ਦੀ ਸੂਚੀ ਜਾਰੀ ਹੋਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਸਮੇਂ ਬੱਧ ਢੰਗ ਨਾਲ ਪੂਰਾ ਕੀਤਾ ਗਿਆ ਹੈ। ਐੱਨ. ਆਰ. ਸੀ. ਸੂਬਾ ਕੋਆਰਡੀਨੇਟਰ ਦਫਤਰ ਨੇ 31 ਅਗਸਤ ਨੂੰ ਕਿਹਾ ਸੀ ਕਿ ਐੱਨ. ਆਰ. ਸੀ. 'ਚ ਸ਼ਾਮਲ ਹੋਣ ਲਈ 3,30,27,661 ਲੋਕਾਂ ਨੇ ਬੇਨਤੀ ਕੀਤੀ ਸੀ। ਇਨ੍ਹਾਂ 'ਚੋਂ 3,11,21,004 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਅਤੇ 19,06,657 ਲੋਕਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ। 

Tanu

This news is Content Editor Tanu