ਦਿੱਲੀ ''ਚ ਕੋਰੋਨਾ ਦਾ ਕਹਿਰ : ਅਮਿਤ ਸ਼ਾਹ ਨੇ 4 IAS ਅਧਿਕਾਰੀਆਂ ਨੂੰ ਤੁਰੰਤ ਦਿੱਲੀ ਬੁਲਾਇਆ

06/14/2020 4:34:56 PM

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜਧਾਨੀ ਦਿੱਲੀ 'ਚ ਕੋਰੋਨਾ ਮਹਾਮਾਰੀ ਦੀ ਸਥਿਤੀ ਦੇ ਪ੍ਰਬੰਧਨ 'ਚ ਦਿੱਲੀ ਸਰਕਾਰ ਦੀ ਮਦਦ ਕਰਨ ਲਈ ਚਾਰ ਸੀਨੀਅਰ ਆਈ.ਏ.ਐੱਸ. ਅਧਿਕਾਰੀਆਂ ਦਾ ਦਿੱਲੀ ਤਬਾਦਲਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਮਿਤ ਸ਼ਾਹ ਨੇ ਅਵਿਨਾਸ਼ ਕੁਮਾਰ ਅਤੇ ਮੋਨਿਕਾ ਪ੍ਰਿਯਦਰਸ਼ੀ ਨੂੰ ਅੰਡਮਾਨ ਨਿਕੋਬਾਰ ਦੀਪ ਸਮੂਹ ਤੋਂ ਅਤੇ ਗੌਰਵ ਸਿੰਘ ਰਜਾਵਤ ਅਤੇ ਵਿਕਰਮ ਸਿੰਘ ਮਲਿਕ ਨੂੰ ਅਰੁਣਾਚਲ ਪ੍ਰਦੇਸ਼ ਤੋਂ ਦਿੱਲੀ ਟਰਾਂਸਫਰ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਚਾਰੇ ਅਧਿਕਾਰੀ ਕੋਰੋਨਾ ਮਹਾਮਾਰੀ ਦੇ ਪ੍ਰਬੰਧਨ 'ਚ ਦਿੱਲੀ ਸਰਕਾਰ ਦੀ ਮਦਦ ਕਰਨਗੇ।

ਇਕ ਹੋਰ ਫੈਸਲੇ 'ਚ ਸ਼ਾਹ ਨੇ ਕੇਂਦਰ ਸਰਕਾਰ ਦੇ 2 ਸੀਨੀਅਰ ਅਧਿਕਾਰੀਆਂ ਐੱਸ.ਸੀ.ਐੱਲ. ਦਾਸ ਅਤੇ ਐੱਸ.ਐੱਸ. ਯਾਦਵ ਨੂੰ ਵੀ ਦਿੱਲੀ ਸਰਕਾਰ ਨਾਲ ਅਟੈਚ ਰਹਿਣ ਦਾ ਆਦੇਸ਼ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ਾਹ ਨੇ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਇਕ ਬੈਠਕ 'ਚ ਰਾਜਧਾਨੀ 'ਚ ਕੋਰੋਨਾ ਮਹਾਮਾਰੀ ਕਾਰਨ ਪੈਦਾ ਸਥਿਤੀ ਦੀ ਸਮੀਖਿਆ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਕੇਂਦਰ ਦੇ ਚਾਰ ਸੀਨੀਅਰ ਅਧਿਕਾਰੀਆਂ ਨੂੰ ਦਿੱਲੀ ਸਰਕਾਰ ਦੀ ਮਦਦ ਲਈ ਭੇਜਿਆ ਜਾਵੇਗਾ।

DIsha

This news is Content Editor DIsha