ਕੋਵਿਡ-19 ਵਿਰੁੱਧ ਜੰਗ ''ਚ ਭਾਰਤ ਦੀ ਸਥਿਤੀ ਬਿਹਤਰ : ਅਮਿਤ ਸ਼ਾਹ

07/12/2020 3:31:36 PM

ਗੁਰੂਗ੍ਰਾਮ- ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਨਾਲ ਨਜਿੱਠਣ ਦੀ ਜੰਗ 'ਚ ਬਿਹਤਰ ਸਥਿਤੀ 'ਚ ਹੈ ਅਤੇ ਦੇਸ਼ ਪੂਰੀ ਦ੍ਰਿੜਤਾ ਅਤੇ ਜੋਸ਼ ਨਾਲ ਇਸ ਬੀਮਾਰੀ ਨਾਲ ਲੜੇਗਾ। ਸ਼ਾਹ ਨੇ ਕੇਂਦਰੀ ਹਥਿਆਰਬੰਦ ਪੁਲਸ ਫੋਰਸ (ਸੀ.ਏ.ਪੀ.ਐੱਫ.) ਦੀ ਰੁਖ ਲਗਾਉਣ ਦੀ ਮੁਹਿੰਮ ਪਹਿਲ 'ਚ ਹਿੱਸਾ ਲੈਣ ਤੋਂ ਬਾਅਦ ਇਹ ਗੱਲ ਕਹੀ। ਸੀ.ਏ.ਪੀ.ਐੱਫ. ਨੇ ਇਸ ਮਹੀਨੇ ਦੇ ਅੰਤ ਤੱਕ ਦੇਸ਼ ਭਰ ਦੇ ਕੰਪਲੈਕਸਾਂ 'ਚ 1.37 ਕਰੋੜ ਦਰੱਖਤ ਲਗਾਉਣ ਦਾ ਟੀਚਾ ਰੱਖਿਆ ਹੈ। ਸ਼ਾਹ ਨੇ ਕਿਹਾ,''ਦੁਨੀਆ ਦੇਖ ਰਹੀ ਹੈ ਕਿ ਜੇਕਰ ਵਿਸ਼ਵ 'ਚ ਕਿਤੇ ਵੀ ਕੋਰੋਨਾ ਵਾਇਰਸ ਵਿਰੁੱਧ ਸਫ਼ਲਤਾਪੂਰਵਕ ਲੜਾਈ ਲੜੀ ਗਈ ਹੈ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ 'ਚ ਲੜੀ ਗਈ ਹੈ।'' ਉਨ੍ਹਾਂ ਨੇ ਕਿਹਾ,''ਅਜਿਹਾ ਡਰ ਸੀ ਕਿ ਸਾਡੇ ਵਰਗੇ ਵੱਡੇ ਦੇਸ਼ 'ਚ ਇਸ ਚੁਣੌਤੀ ਦਾ ਸਾਹਮਣਾ ਕਿਵੇਂ ਕੀਤਾ ਜਾਵੇਗਾ, ਜਿੱਥੇ ਦੇ ਸ਼ਾਸਨ ਦਾ ਢਾਂਚਾ ਸੰਘੀਏ ਹੈ, 130 ਕਰੋੜ ਲੋਕਾਂ, ਸਾਰੇ ਰਾਜਾਂ ਅਤੇ ਹਰੇਕ ਵਿਅਕਤੀ ਨੇ ਕੋਵਿਡ-19 ਵਿਰੁੱਧ ਜੰਗ ਇਕ ਰਾਸ਼ਟਰ ਦੇ ਤੌਰ 'ਤੇ ਲੜੀ। 

PunjabKesariਸ਼ਾਹ ਨੇ ਕਿਹਾ ਕਿ ਦੁਨੀਆ ਭਰ 'ਚ ਸਰਕਾਰਾਂ ਇਸ ਬੀਮਾਰੀ ਨਾਲ ਲੜ ਰਹੀਆਂ ਹਨ ਪਰ ਸਾਡੇ ਦੇਸ਼ 'ਚ ਸਾਰੇ ਮਿਲ ਕੇ ਇਸ ਦਾ ਮੁਕਾਬਲਾ ਕਰ ਰਹੇ ਹਨ। ਸ਼ਾਹ ਨੇ ਵੱਖ-ਵੱਖ ਸੀ.ਏ.ਪੀ.ਐੱਫ. ਮੁਖੀਆਂ ਅਤੇ ਫੌਜੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਅਸੀਂ ਇਸ ਕੋਰੋਨਾ ਵਾਇਰਸ ਲੜਾਈ 'ਚ ਬਿਹਤਰ ਸਥਿਤੀ 'ਚ ਹਨ ਅਤੇ ਇਸ ਜੰਗ ਨੂੰ ਦ੍ਰਿੜਤਾ ਨਾਲ ਲੜਨਾ ਜਾਰੀ ਰੱਖਣਗੇ ਅਤੇ ਡਰ ਦਾ ਕੋਈ ਮਾਹੌਲ ਨਹੀਂ ਹੈ। ਅਸੀਂ ਇਸ ਨਾਲ ਲੜ ਦਾ ਜੁਨੂੰਨ ਅਤੇ ਇਸ ਨੂੰ ਹਰਾਉਣ ਦਾ ਜੋਸ਼ ਹੈ।'' ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਗ੍ਰਹਿ ਮੰਤਰੀ ਹੋਣ ਦੇ ਨਾਤੇ ਉਹ ਇਹ ਗੱਲ ਮਾਣ ਨਾਲ ਕਹਿ ਸਕਦੇ ਹਨ ਕਿ ਦੇਸ਼ ਦੇ ਸੁਰੱਖਿਆ ਦਸਤਿਆਂ ਦੀ ਭਾਰਤ ਵਲੋਂ ਲਖੀ ਜਾ ਰਹੀ ਇਸ ਲੜਾਈ 'ਚ ਵੱਡੀ ਭੂਮਿਕਾ ਹੈ। ਸੀ.ਏ.ਪੀ.ਐੱਫ. ਅਤੇ ਹੋਰ ਸੁਰੱਖਿਆ ਅਤੇ ਪੁਲਸ ਫੋਰਸਾਂ ਨੇ ਕੋਰੋਨਾ ਯੋਧਿਆ ਨੂੰ ਸਲਾਮ ਕਰਦੇ ਹੋਏ ਕਿਹਾ,''ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਡਿਊਟੀ ਨਿਭਾਉਣ ਦੇ ਨਾਲ ਹੀ ਗਲੋਬਲ ਮਹਾਮਾਰੀ ਨਾਲ ਲੜਨ ਦਾ ਕੰਮ ਕਰ ਕੇ ਇਕ ਨਵਾਂ ਉਦਾਹਰਣ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੀ.ਏ.ਪੀ.ਐੱਫ. ਦੇ ਕਰੀਬ 31 ਕਰਮੀਆਂ ਨੇ ਕੋਵਿਡ-19 ਡਿਊਟੀ ਨਿਭਾਉਂਦੇ ਹੋਏ ਆਪਣੀ ਜਾਨ ਦਿੱਤੀ ਹੈ, ਜਿਨ੍ਹਾਂ 'ਚੋਂ 10 ਕਰਮੀ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਸਨ। ਸ਼ਾਹ ਨੇ ਕਿਹਾ,''ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਤੁਹਾਡਾ ਬਲੀਦਾਨ ਬੇਕਾਰ ਨਹੀਂ ਜਾਵੇਗਾ। ਇਸ ਨੂੰ ਸੋਨੇ ਦੇ ਅੱਖਰਾਂ 'ਚ ਲਿਖਿਆ ਜਾਵੇਗਾ।''


DIsha

Content Editor

Related News