ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਐਲਾਨ- CAPF ਕੈਂਟੀਨਾਂ ਤੋਂ ਹੁਣ ਮਿਲੇਗਾ ਸਿਰਫ ਦੇਸੀ ਉਤਪਾਦ

05/13/2020 4:12:59 PM

ਨਵੀਂ ਦਿੱਲੀ— ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਨਿਰਭਰ ਭਾਰਤ ਮੁਹਿੰਮ ਦੇ ਸਮਰਥਨ ਵਿਚ ਐਲਾਨ ਕੀਤਾ ਹੈ ਕਿ ਸਾਰੇ ਕੇਂਦਰੀ ਹਥਿਆਰਬੰਦ ਪੁਲਸ ਫੋਰਸਾਂ (ਸੀ. ਏ. ਪੀ. ਐੱਫ.) ਦੀਆਂ ਕੈਂਟੀਨਾਂ ਵਿਚ ਹੁਣ ਸਿਰਫ ਦੇਸੀ ਉਤਪਾਦਾਂ ਦੀ ਹੀ ਵਿਕਰੀ ਹੋਵੇਗੀ। 1 ਜੂਨ 2020 ਤੋਂ ਦੇਸ਼ ਭਰ ਦੀਆਂ ਸਾਰੀਆਂ ਸੀ. ਏ. ਪੀ. ਐੱਫ. ਕੈਂਟੀਨਾਂ 'ਤੇ ਇਹ ਆਦੇਸ਼ ਲਾਗੂ ਹੋਵੇਗਾ।


ਅਮਿਤ ਸ਼ਾਹ ਨੇ ਬੁੱਧਵਾਰ ਭਾਵ ਅੱਜ ਟਵੀਟ ਕਰਦਿਆਂ ਲਿਖਿਆ ਕਿ ਅੱਜ ਗ੍ਰਹਿ ਮੰਤਰਾਲਾ ਨੇ ਇਹ ਫੈਸਲਾ ਲਿਆ ਹੈ ਕਿ ਸਾਰੇ ਕੇਂਦਰੀ ਹਥਿਆਰਬੰਦ ਪੁਲਸ ਫੋਰਸਾਂ ਦੀਆਂ ਕੈਂਟੀਨਾਂ 'ਤੇ ਹੁਣ ਸਿਰਫ ਦੇਸੀ ਉਤਪਾਦਾਂ ਦੀ ਹੀ ਵਿਕਰੀ ਹੋਵੇਗੀ। 1 ਜੂਨ 2020 ਤੋਂ ਦੇਸ਼ ਭਰ ਦੀਆਂ ਸਾਰੀਆਂ ਸੀ. ਏ. ਪੀ. ਐੱਫ. ਕੈਂਟੀਨਾਂ 'ਤੇ ਇਹ ਲਾਗੂ ਹੋਵੇਗਾ। ਇਸ ਨਾਲ ਲੱਗਭਗ 10 ਲੱਖ ਸੀ. ਏ. ਪੀ. ਐੱਫ. ਕਰਮਚਾਰੀਆਂ ਦੇ 50 ਲੱਖ ਪਰਿਵਾਰਾਂ ਨੂੰ ਦੇਸੀ ਸਾਮਾਨ ਦੀ ਵਰਤੋਂ ਕਰਨਗੇ। ਸੀ.ਏ.ਪੀ.ਐਫ- ਸੀ.ਆਰ.ਪੀ.ਐਫ, ਬੀ.ਐਸ. ਐਫ, ਸੀ.ਆਈ.ਐਸ.ਐਫ, ਆਈ.ਟੀ.ਬੀ.ਪੀ, ਐਸ.ਐਸ.ਬੀ, ਐਨ.ਐਸ.ਜੀ. ਅਤੇ ਅਸਾਮ ਰਾਈਫਲਜ਼ ਮਿਲ ਕੇ ਸਾਲਾਨਾ ਲਗਭਗ 2,800 ਕਰੋੜ ਰੁਪਏ ਦੇ ਉਤਪਾਦ ਵੇਚਦੇ ਹਨ।



ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਹੋਰ ਟਵੀਟ ਵਿਚ ਲਿਖਿਆ ਕਿ ਕੱਲ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਅਤੇ ਲੋਕਲ ਪ੍ਰੋਡੈਕਟਸ (ਭਾਰਤ ਵਿਚ ਬਣੇ ਉਤਪਾਦ) ਵਰਤੋਂ ਕਰਨ ਦੀ ਇਕ ਅਪੀਲ ਕੀਤੀ ਹੈ, ਜੋ ਕਿ ਨਿਸ਼ਚਿਤ ਰੂਪ ਨਾਲ ਆਉਣ ਵਾਲੇ ਸਮੇਂ 'ਚ ਭਾਰਤ ਨੂੰ ਦੁਨੀਆ ਦੀ ਅਗਵਾਈ ਕਰਨ ਦਾ ਰਾਹ ਖੋਲ੍ਹੇਗੀ। ਸ਼ਾਹ ਨੇ ਅੱਗੇ ਲਿਖਿਆ ਕਿ ਮੈਂ ਦੇਸ਼ ਦੀ ਜਨਤਾ ਨੂੰ ਵੀ ਅਪੀਲ ਕਰਦਾ ਹਾਂ ਕਿ ਦੇਸ਼ ਵਿਚ ਬਣੇ ਉਤਪਾਦਾਂ ਨੂੰ ਵੱਧ ਤੋਂ ਵੱਧ ਵਰਤੋਂ ਵਿਚ ਲਿਆਓ ਅਤੇ ਹੋਰ ਲੋਕਾਂ ਨੂੰ ਵੀ ਇਸ ਪ੍ਰਤੀ ਉਤਸ਼ਾਹਿਤ ਕਰੋ। ਹਰ ਭਾਰਤੀ ਜੇਕਰ ਭਾਰਤ ਵਿਚ ਬਣੇ ਉਤਪਾਦਾਂ ਦੀ ਵਰਤੋਂ ਕਰਨ ਦਾ ਸੰਕਲਪ ਲਵੇਗਾ ਤਾਂ 5 ਸਾਲਾਂ ਵਿਚ ਦੇਸ਼ ਦਾ ਲੋਕਤੰਤਰ ਆਤਮ ਨਿਰਭਰ ਬਣ ਸਕਦਾ ਹੈ।

Tanu

This news is Content Editor Tanu