ਦਸੰਬਰ ਤੱਕ ਅਮਿਤ ਸ਼ਾਹ ਬਣੇ ਰਹਿਣਗੇ ਭਾਜਪਾ ਦੇ ਸ਼ਹਿਨਸ਼ਾਹ

06/13/2019 8:16:20 PM

ਨਵੀਂ ਦਿੱਲੀ: ਨਵ ਨਿਯੁਕਤ ਗ੍ਰਹਿ ਮੰਤਰੀ ਅਮਿਤ ਸ਼ਾਹ ਦਸੰਬਰ ਤਕ ਭਾਜਪਾ ਪ੍ਰਧਾਨ ਦੇ ਅਹੁਦੇ 'ਤੇ ਬਣੇ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ, ਝਾਰਖੰਡ ਤੇ ਹਰਿਆਣਾ ਵਿਧਾਨਸਭਾ ਚੋਣਾਂ 'ਚ ਉਹ ਪਾਰਟੀ ਦੀ ਅਗਵਾਈ ਕਰਨਗੇ। ਭਾਜਪਾ ਦੇ ਅਹੁਦੇਦਾਰਾਂ ਦੀ ਸ਼ਾਹ ਦੀ ਅਗਵਾਈ 'ਚ ਬੈਠਕ ਹੋਈ, ਜਿਸ 'ਚ ਪਾਰਟੀ ਦੇ ਸੰਗਠਨਾਤਮਕ ਚੋਣਾਂ ਸਬੰਧੀ ਚਰਚਾ ਕੀਤੀ ਗਈ। ਬੈਠਕ 'ਚ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ 'ਚ ਨਵੀਂ ਮੈਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਤੇ 20 ਫੀਸਦੀ ਨਵੇਂ ਮੈਂਬਰ ਬਣਾਉਣ ਦਾ ਫੈਲਸਾ ਕੀਤਾ ਗਿਆ ਹੈ।
ਨਵੇਂ ਭਾਜਪਾ ਪ੍ਰਧਾਨ ਦੇ ਸਬੰਧ 'ਚ ਪੁੱਛੇ ਗਏ ਪ੍ਰਸ਼ਨ ਦੇ ਉਤਰ 'ਚ ਪਾਰਟੀ ਨੇਤਾਵਾਂ ਨੇ ਕਿਹਾ ਕਿ ਮੈਂਬਰਿਸ਼ਪ ਮੁਹਿੰਮ ਸੰਗਠਨ ਦੀਆਂ ਚੋਣਾਂ ਦੀ ਪਹਿਲੀ ਪ੍ਰਕਿਰਿਆ ਹੈ। ਸੂਤਰਾਂ ਨੇ ਦੱਸਿਆ ਕਿ ਸ਼ਾਹ ਦੇ ਦਸੰਬਰ ਤਕ ਪਾਰਟੀ ਪ੍ਰਧਾਨ ਦੇ ਅਹੁਦੇ ਤਕ ਬਣੇ ਰਹਿਣ ਦੀ ਸੰਭਾਵਨਾ ਹੈ ਤਾਂ ਕਿ ਉਹ ਇਸ ਸਾਲ 3 ਸੂਬਿਆਂ ਦੇ ਵਿਧਾਨਸਾਭ ਚੋਣਾਂ ਦੀ ਅਗਵਾਈ ਕਰ ਸਕੇ। ਅਮਿਤ ਸ਼ਾਹ ਨੇ 2014 ਦੀਆਂ ਆਮ ਚੋਣਾਂ 'ਚ ਸੂਬੇ ਦੀ ਜਿੱਤ ਤੋਂ ਬਾਅਦ ਭਾਜਪਾ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ। 31 ਮਈ ਨੂੰ ਸ਼ਾਹ ਦੇ ਗ੍ਰਹਿ ਮੰਤਰੀ ਨਿਯੁਕਤ ਕੀਤੇ ਜਾਣ ਦੇ ਬਾਅਦ ਨਵੇਂ ਭਾਜਪਾ ਪ੍ਰਧਾਨ ਦੀ ਚੋਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਸਨ ਪਰ ਅਜਿਹਾ ਦਿਖਾਈ ਦਿੰਦਾ ਹੈ ਕਿ ਨਵਾਂ ਭਾਜਪਾ ਪ੍ਰਧਾਨ ਅਗਲੇ ਸਾਲ ਦੇ ਸ਼ੁਰੂ 'ਚ ਮਿਲੇਗਾ।