ਬਿਹਾਰ ਚੋਣਾਂ ਦੌਰਾਨ ਅਮੀਸ਼ਾ ਪਟੇਲ ਨੇ LJP ਉਮੀਦਵਾਰ ''ਤੇ ਲਾਏ ਗੰਭੀਰ ਦੋਸ਼, ਕਿਹਾ ''ਮੇਰਾ ਰੇਪ ਹੋ ਸਕਦਾ ਸੀ''

10/28/2020 1:28:48 PM

ਪਟਨਾ (ਬਿਊਰੋ) — ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਬਿਹਾਰ ਚੋਣਾਂ ਦੀ ਚਰਚਾ ਕਾਫ਼ੀ ਸੁਰਖੀਆਂ 'ਚ ਹੈ। ਬਿਹਾਰ ਵਿਧਾਨ ਸਭਾ ਚੋਣ ਪ੍ਰਚਾਰ ਲਈ ਕਈ ਉਮੀਦਵਾਰਾਂ ਨੇ ਫ਼ਿਲਮੀ ਸਿਤਾਰਿਆਂ ਨੂੰ ਬੁਲਾਇਆ ਸੀ। ਉਥੇ ਹੀ ਓਬਰਾ ਸੀਟ ਦੇ ਲੋਕ ਜਨਸ਼ਕਤੀ ਪਾਰਟੀ ਦੇ ਉਮੀਦਵਾਰ ਡਾਕਟਰ ਪ੍ਰਕਾਸ਼ ਚੰਦਰਾ ਨੇ ਪ੍ਰਚਾਰ ਲਈ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਨੂੰ ਬੁਲਾਇਆ ਸੀ। ਅਮੀਸ਼ਾ ਪਟੇਲ ਇਸ ਪ੍ਰਚਾਰ 'ਚ ਸ਼ਾਮਲ ਹੋਈ ਪਰ ਉਥੋਂ ਵਾਪਸ ਆਉਣ ਤੋਂ ਬਾਅਦ ਅਦਾਕਾਰਾ ਨੇ ਚੰਦਰਾ 'ਤੇ ਗੰਭੀਰ ਦੋਸ਼ ਲਾਏ ਹਨ।

ਹੁਣ ਅਮੀਸ਼ਾ ਪਟੇਲ ਦਾ ਇਕ ਵੀਡੀਓ ਇੰਟਰਨੈੱਟ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਡਾਕਟਰ ਪ੍ਰਕਾਸ਼ ਚੰਦਰਾ 'ਤੇ ਦੋਸ਼ ਲਾਉਂਦੇ ਹੋਏ ਆਖ ਰਹੀ ਹੈ 'ਉਨ੍ਹਾਂ ਨੇ ਮੈਨੂੰ ਜ਼ਬਰਨ ਚੋਣ ਪ੍ਰਚਾਰ ਕਰਨ ਲਈ ਬਲੈਕਮੇਲ ਕੀਤਾ। ਜਿਥੇ ਚੋਣ ਪ੍ਰਚਾਰ ਹੋਣਾ ਸੀ, ਉਹ ਜਗ੍ਹਾ ਪਟਨਾ ਦੇ ਨੇੜੇ ਹੈ ਪਰ ਓਬਰਾ ਉਥੋ ਕਾਫ਼ੀ ਦੂਰ ਸੀ। ਮੈਂ ਸ਼ਾਮ ਨੂੰ ਫਲਾਈਟ ਫੜ੍ਹਨੀ ਸੀ ਪਰ ਪ੍ਰਕਾਸ਼ ਚੰਦਰਾ ਨੇ ਮੇਰੇ ਤੋਂ ਜ਼ਬਰਨ ਹੀ ਚੋਣ ਪ੍ਰਚਾਰ ਕਰਵਾਇਆ। ਜਦੋਂ ਮੈਂ ਜਾਣ ਦੀ ਗੱਲ ਆਖੀ ਤਾਂ ਉਨ੍ਹਾਂ ਨੇ ਕਿਹਾ ਅਸੀਂ ਤੈਨੂੰ ਇਸੇ ਪਿੰਡ 'ਚ ਇਕੱਲੇ ਛੱਡ ਕੇ ਚਲੇ ਜਾਵਾਂਗੇ। ਤੂੰ ਇਕੱਲੀ ਇਥੇ ਮਰ ਜਾਂਵੇਗੀ।'

ਅਮੀਸ਼ਾ ਨੇ ਅੱਗੇ ਦੋਸ਼ ਲਾਉਂਦਿਆਂ ਕਿਹਾ, 'ਪ੍ਰਕਾਸ਼ ਚੰਦਰਾ ਨੇ ਮੈਨੂੰ ਜ਼ਬਰਦਸਤੀ ਭੀੜ 'ਚ ਭੇਜਿਆ। ਚੋਣ ਪ੍ਰਚਾਰ ਦੌਰਾਨ ਹਜ਼ਾਰਾਂ ਲੋਕਾਂ ਦੀ ਭੀੜ ਸੀ, ਜੋ ਪਾਗਲਾਂ ਵਾਂਗ ਗੱਡੀ ਨੂੰ ਮਾਰ ਰਹੀ ਸੀ। ਪ੍ਰਕਾਸ਼ ਚੰਦਰਾ ਨੇ ਮੈਨੂੰ ਗੱਡੀ ਤੋਂ ਉਤਰ ਕੇ ਭੀੜ 'ਚ ਜਾਣ ਲਈ ਕਿਹਾ, ਜਿਥੇ ਲੋਕਾਂ ਦੀ ਭੀੜ ਕੱਪੜੇ ਉਛਾਲਣ ਲਈ ਤਿਆਰ ਸੀ। ਉਥੇ ਮੇਰਾ ਰੇਪ ਵੀ ਹੋ ਸਕਦਾ ਸੀ। ਪ੍ਰਚਾਰ ਤੋਂ ਬਾਅਦ ਮੈਂ 8 ਵਜੇ ਦੇ ਕਰੀਬ ਵਾਪਸ ਆਪਣੇ ਹੋਟਲ ਪਹੁੰਚੀ।

ਪ੍ਰਚਾਰ ਦਾ ਅਨੁਭਵ ਦੱਸਦੇ ਹੋਏ ਅਮੀਸ਼ਾ ਨੇ ਦੱਸਿਆ ਕਿ ਉਹ ਬਹੁਤ ਬੁਰੇ ਅਨੁਭਵ ਤੋਂ ਗੁਜਰੀ ਹੈ। ਚੋਣ ਪ੍ਰਚਾਰ ਤੋਂ ਬਾਅਦ ਉਹ ਹੋਟ 'ਚ ਕੁਝ ਵੀ ਢੰਗ ਨਾਲ ਖਾ-ਪੀ ਨਾ ਸਕੀ ਤੇ ਨਾ ਹੀ ਸੌ ਸਕੀ। ਅਮੀਸ਼ਾ ਨੇ ਕਿਹਾ, ਜਿਹੜਾ ਵਿਅਕਤੀ ਚੋਣਾਂ ਜਿੱਤਣ ਤੋਂ ਪਹਿਲਾਂ ਮੇਰੀ ਵਰਗੀ ਜਨਾਨੀ ਨਾਲ ਅਜਿਹਾ ਵਤੀਰਾ ਕਰ ਸਕਦਾ ਹੈ, ਉਹ ਚੋਣਾਂ ਜਿੱਤਣ ਤੋਂ ਬਾਅਦ ਜਨਤਾ ਨਾਲ ਕਿਵੇਂ ਦੀ ਵਰਤਾਓ ਕਰੇਗਾ। ਪ੍ਰਕਾਸ਼ ਚੰਦਰਾ ਬਹੁਤ ਝੂਠਾ, ਬਲੈਕਮੇਲਰ ਤੇ ਗੰਦਾ ਇਨਸਾਨ ਹੈ।'

sunita

This news is Content Editor sunita