''ਮੈਂ ਅਮੇਠੀ ਦੀ ਜਨਤਾ ਲਈ ਦੀਦੀ ਹਾਂ, ਇੱਥੇ ਬਣਵਾਂਗੀ ਆਪਣਾ ਘਰ'': ਸਮ੍ਰਿਤੀ

06/23/2019 10:40:36 AM

ਅਮੇਠੀ—ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ ਕਿ ਅਮੇਠੀ 'ਚ ਇੱਕ ਸਮਾਂ ਅਜਿਹਾ ਸੀ ਕਿ ਜਦੋਂ ਸੰਸਦ ਮੈਂਬਰ ਪੰਜ ਸਾਲ ਬਾਅਦ ਨਜ਼ਰ ਆਉਂਦੇ ਸੀ। ਜਨਤਾ ਨੂੰ ਮਿਲਣ ਲਈ ਉਨ੍ਹਾਂ ਨੂੰ ਦਿੱਲੀ ਜਾਣਾ ਪੈਂਦਾ ਸੀ। 

ਸੰਸਦ ਮੈਂਬਰ ਸਮ੍ਰਿਤੀ ਨੇ ਕਿਹਾ ਕਿ ਗੌਰੀਗੰਜ 'ਚ ਜ਼ਮੀਨ ਦੇਖ ਲਈ ਗਈ ਹੈ ਅਤੇ ਆਪਣਾ ਘਰ ਇੱਥੇ ਹੀ ਬਣਾਵਾਂਗੀ ਤਾਂ ਕਿ ਅਮੇਠੀ ਦੀ ਜਨਤਾ ਨੂੰ ਸਮੱਸਿਆ ਦੱਸਣ ਲਈ ਭੱਜ-ਦੌੜ ਨਾ ਕਰਨੀ ਪਵੇ। ਸਮ੍ਰਿਤੀ ਈਰਾਨੀ ਸ਼ਨੀਵਾਰ ਨੂੰ ਰਾਜਾ ਵਿਸ਼ਵਨਾਥ ਇੰਟਰ ਕਾਲਜ ਤਿਲੋਈ 'ਚ ਉਦਘਾਟਨ ਕੀਤਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਅਮੇਠੀ 'ਚ ਹੁਣ ਤੱਕ ਨਾਮਵਰਾਂ ਦਾ ਹੀ ਬੋਲਬਾਲਾ ਸੀ, ਜੋ ਪੈਸਿਆਂ ਦੀ ਤਾਕਤ 'ਤੇ ਚੋਣ ਜਿੱਤਦੇ ਸੀ, ਪਰ ਇੱਥੋ ਦੀ ਜਨਤਾ ਨੇ ਇਸ ਵਾਰ ਨਾਮਵਾਰ ਨਹੀਂ ਬਲਕਿ ਕਾਮਗਾਰਾਂ ਨੂੰ ਚੁਣਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਲਈ ਇਹ ਮਾਣ ਦੀ ਗੱਲ ਹੈ ਕਿ ਮੈਂ ਇੱਥੋਂ ਦੀ ਜਨਤਾ ਦੀ ਦੀਦੀ ਹਾਂ ਅਤੇ ਇੱਕ ਸੰਸਦ ਮੈਂਬਰ ਭੈਣ ਹੋਣ ਦੇ ਕਰਕੇ ਤੁਹਾਡੀ ਸਾਰਿਆਂ ਦੀ ਸੇਵਾ ਕਰਾਂਗੀ।

ਦੱਸ ਦੇਈਏ ਕਿ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਸਮ੍ਰਿਤੀ ਈਰਾਨੀ ਪਹਿਲੀ ਵਾਰ ਦੋ ਦਿਨਾਂ ਦੌਰੇ ਦੌਰਾਨ ਸ਼ਨੀਵਾਰ ਅਮੇਠੀ ਪਹੁੰਚੀ। ਦੌਰੇ ਦੇ ਪਹਿਲੇ ਦਿਨ ਬਰੌਲੀਆਂ 'ਚ ਮਰਹੂਮ ਸਾਬਕਾ ਸਰਪੰਚ ਸੁਰਿੰਦਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਇਸ ਸਮੇਂ ਉਨ੍ਹਾਂ ਨਾਲ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਵੀ ਮੌਜੂਦ ਸੀ।


Iqbalkaur

Content Editor

Related News