ਕੈਲੀਫੋਰਨੀਆ ਅਤੇ ਸਿੰਗਾਪੁਰ ਦੀ ਲਾਈਨ ''ਚ ਸ਼ਾਮਲ ਹੋਵੇਗਾ ਅਮੇਠੀ- ਰਾਹੁਲ ਗਾਂਧੀ

04/18/2018 11:42:25 AM

ਅਮੇਠੀ— ਆਪਣੇ ਸੰਸਦੀ ਖੇਤਰ ਅਮੇਠੀ ਦੇ ਤਿੰਨ ਦਿਨਾ ਦੌਰੇ 'ਤੇ ਪੁੱਜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਅਮੇਠੀ ਆਉਣ ਵਾਲੇ 10 ਤੋਂ 15 ਸਾਲਾਂ 'ਚ ਕੈਲੀਫੋਰਨੀਆ ਅਤੇ ਸਿੰਗਾਪੁਰ ਵਰਗੇ ਵਿਸ਼ਵ ਦੇ ਵੱਡੇ ਸ਼ਹਿਰਾਂ ਦੀ ਲਾਈਨ 'ਚ ਸ਼ਾਮਲ ਹੋਵੇਗਾ। ਅਮੇਠੀ ਪੁੱਜੇ ਰਾਹੁਲ ਗਾਂਧੀ ਨੇ ਕਿਹਾ,''ਤੁਸੀਂ ਸਾਰੇ ਦੇਖਣਾ, ਅੱਜ ਤੋਂ 10-15 ਸਾਲ ਬਾਅਦ ਜਦੋਂ ਕੈਲੀਫੋਰਨੀਆ ਦਾ ਨਾਂ ਲਿਆ ਜਾਂਦਾ ਹੈ, ਸਿੰਗਾਪੁਰ ਦਾ ਨਾਂ ਲਿਆ ਜਾਂਦਾ ਹੈ, ਉਦੋਂ ਅਮੇਠੀ ਦਾ ਨਾਂ ਵੀ ਲਿਆ ਜਾਵੇਗਾ। ਭਾਵੇਂ ਸਾਨੂੰ ਰੋਕਣ ਦੀ ਕਿੰਨੀ ਵੀ ਕੋਸ਼ਿਸ਼ ਕਿਉਂ ਨਾ ਕਰ ਲਿਆ ਜਾਵੇ। ਭਾਵੇਂ ਹੀ ਫੂਡ ਪਾਰਕ, ਹਿੰਦੁਸਤਾਨ ਪੈਟਰੋਲੀਅਮ ਅਤੇ ਆਈ.ਆਈ.ਈ.ਟੀ. ਖੋਹ ਲਵੋ ਪਰ ਅਮੇਠੀ ਦੁਨੀਆ ਦਾ ਮਸ਼ਹੂਰ ਐਜ਼ੂਕੇਸ਼ਨ ਹੱਬ ਬਣ ਕੇ ਰਹੇਗਾ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕੇਂਦਰ 'ਤੇ ਹਮਲਾਵਰ ਰੁਖ ਜਾਰੀ ਰੱਖਿਆ। ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਸੰਸਦ 'ਚ ਪੀ.ਐੱਮ. ਬੋਲਣ ਨਹੀਂ ਦਿੰਦੇ। ਸਿਰਫ 15 ਮਿੰਟ ਬੋਲਣ ਦਿਓ ਤਾਂ ਪੀ.ਐੱਮ. ਸੰਸਦ 'ਚ ਖੜ੍ਹੇ ਨਹੀਂ ਹੋ ਸਕਣਗੇ। ਭਾਵੇਂ ਉਹ ਰਾਫੇਲ ਡੀਲ ਦਾ ਮਾਮਲਾ ਹੋਵੇ ਜਾਂ ਨੋਟਬੰਦੀ ਦਾ। ਅਮੇਠੀ 'ਚ ਵਿਕਾਸ ਦੇ ਮੁੱਦੇ 'ਤੇ ਇਕ ਵਿਦਿਆਰਥਣ ਦੇ ਸਵਾਲ ਦੇ ਜਵਾਬ 'ਚ ਰਾਹੁਲ ਗਾਂਧੀ ਨੇ ਕਿਹਾ,''ਅਮੇਠੀ ਨੂੰ ਤਾਂ ਯੋਗੀ ਜੀ ਚੱਲਾ ਰਹੇ ਹਨ। ਮੇਰਾ ਕੰਮ ਲੋਕ ਸਭਾ 'ਚ ਕਾਨੂੰਨ ਬਣਾਉਣ ਦਾ ਹੈ, ਅਮੇਠੀ ਤਾਂ ਉਨ੍ਹਾਂ ਨੇ ਚਲਾਉਣੀ ਹੈ। ਨਾ ਹੀ ਉਹ ਬਿਜਲੀ ਦੇ ਰਹੇ ਹਨ, ਨਾ ਪਾਣੀ ਦੇਰਹੇ ਹਨ। ਇਹ ਸਭ ਕੰਮ ਉਨ੍ਹਾਂ ਨੂੰ ਕਰਨੇ ਚਾਹੀਦੇ ਹਨ ਪਰ ਉਹ ਤਾਂ ਕੁਝ ਹੋਰ ਕਰ ਰਹੇ ਹਨ।''