ਨਕਸਲੀਆਂ ਨਾਲ ਮੁਕਾਬਲੇ ਪਿੱਛੋਂ ਅਮਰੀਕੀ ਹਥਿਆਰ ਬਰਾਮਦ

12/05/2022 1:11:53 PM

ਰਾਏਪੁਰ (ਭਾਸ਼ਾ)- ਸੁਰੱਖਿਆ ਫ਼ੋਰਸਾਂ ਨੇ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਪਿਛਲੇ ਮਹੀਨੇ ਮਾਓਵਾਦੀਆਂ ਨਾਲ ਹੋਏ ਮੁਕਾਬਲੇ ਤੋਂ ਬਾਅਦ ਅਮਰੀਕਾ ਦੇ ਬਣੇ ਹਥਿਆਰ ਬਰਾਮਦ ਕੀਤੇ ਹਨ। ਪੁਲਸ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ 26 ਨਵੰਬਰ ਨੂੰ ਮੀਰਤੂਰ ਥਾਣਾ ਖੇਤਰ ਅਧੀਨ ਪੋਮਰਾ ਜੰਗਲ ’ਚ ਇਕ ਮੁਕਾਬਲੇ ਦੌਰਾਨ 4 ਮਾਓਵਾਦੀਆਂ ਨੂੰ ਮਾਰ ਦਿੱਤਾ ਗਿਆ ਸੀ। 

ਮੁਕਾਬਲੇ ਵਾਲੀ ਥਾਂ ਤੋਂ ਅਮਰੀਕਾ ਦੀ ਬਣੀ ਐੱਮ-1 ਕਾਰਬਾਈਨ ਸਮੇਤ ਘੱਟੋ-ਘੱਟ 4 ਹਥਿਆਰ ਬਰਾਮਦ ਕੀਤੇ ਗਏ ਸਨ। ਉਕਤ ਵਿਦੇਸ਼ੀ ਹਥਿਆਰਾਂ ਦਾ ਬੈਰਲ ਹੋਰ ਰਾਈਫਲਾਂ ਦੇ ਮੁਕਾਬਲੇ ਛੋਟਾ ਹੈ। ਬਰਾਮਦ ਹਥਿਆਰਾਂ ਦੇ ਸੀਰੀਅਲ ਨੰਬਰ ਨੂੰ ਦੇਖਦੇ ਹੋਏ ਪੁਲਸ ਨੇ ਇਹ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਨਕਸਲੀਆਂ ਨੇ ਇਹ ਅਤਿ ਆਧੁਨਿਕ ਹਥਿਆਰ ਕਿੱਥੋਂ ਅਤੇ ਕਿਵੇਂ ਲਿਆਂਦੇ?


DIsha

Content Editor

Related News