'America's Got Talent' 'ਚ ਧੂੜਾ ਪੁੱਟਣਗੇ ਪੰਜਾਬੀ, ਸੁਖਬੀਰ ਨੇ ਕੀਤੀ ਵੋਟ ਦੀ ਅਪੀਲ (ਵੀਡੀਓ)

07/27/2019 4:40:49 PM

ਨਵੀਂ ਦਿੱਲੀ— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਭਾਵ ਸ਼ਨੀਵਾਰ ਨੂੰ ਦਿੱਲੀ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਕਾਨਫਰੰਸ ਵਿਚ ਜਿੱਥੇ ਉਨ੍ਹਾਂ ਨੇ ਇਰਾਕ ਤੋਂ ਪਰਤੇ 7 ਪੰਜਾਬੀ ਨੌਜਵਾਨਾਂ ਬਾਰੇ ਗੱਲ ਕੀਤੀ। ਉੱਥੇ ਹੀ ਉਨ੍ਹਾਂ ਨੇ 'ਬੀਰ ਖਾਲਸਾ ਦਲ' ਬਾਰੇ ਵੀ ਗੱਲ ਕੀਤੀ, ਜੋ ਕਿ ਅਮਰੀਕਾ ਗਾਟ ਟੈਲੇਂਟ 'ਚ ਹਿੱਸਾ ਲੈਣ ਲਈ ਅਮਰੀਕਾ ਜਾ ਰਿਹਾ ਹੈ। ਨੌਜਵਾਨਾਂ ਨੇ ਕਿਹਾ ਕਿ ਉਹ 2 ਅਗਸਤ ਨੂੰ ਅਮਰੀਕਾ ਜਾ ਰਹੇ ਹਨ। ਬੀਰ ਖਾਲਸਾ ਦਲ ਅਮਰੀਕਾ ਗਾਟ ਟੈਲੇਂਟ ਦੇ ਤੀਜੇ ਰਾਊਂਡ 'ਚ ਪਹੁੰਚ ਚੁੱਕਿਆ ਹੈ ਅਤੇ ਉਹ ਸੁਖਬੀਰ ਬਾਦਲ ਦਾ ਆਸ਼ੀਰਵਾਦ ਲੈਣ ਲਈ ਇੱਥੇ ਆਏ ਹਨ। ਇੱਥੇ ਦੱਸ ਦੇਈਏ ਇਕ ਅਮਰੀਕਾ ਗਾਟ ਟੈਲੇਂਟ ਦੁਨੀਆ ਦਾ ਸਭ ਤੋਂ ਮਸ਼ਹੂਰ ਸ਼ੋਅ ਹੈ। 


ਓਧਰ ਸੁਖਬੀਰ ਬਾਦਲ ਨੇ ਕਿਹਾ ਕਿ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪੰਥ ਦੀ ਮਾਰਸ਼ਲ ਸਪੋਰਟ ਹੈ ਗਤਕਾ। ਬੀਰ ਖਾਲਸਾ ਦਲ ਨੇ ਇੰਟਰਨੈਸ਼ਨਲ ਪੱਧਰ 'ਤੇ ਫੇਮ ਗਤਕਾ 'ਚ ਆਪਣੀ ਥਾਂ ਬਣਾਈ ਹੈ। 'ਅਮਰੀਕਾ ਗਾਟ ਟੈਲੇਂਟ' 'ਚ ਹਿੱਸਾ ਲੈਣ ਲਈ ਦੁਨੀਆ ਦੇ ਕੋਨੇ-ਕੋਨੇ 'ਚੋਂ ਤਕਰੀਬਨ 40,000 ਲੋਕ ਹਿੱਸਾ ਲੈਂਦੇ ਹਨ। ਉਨ੍ਹਾਂ 'ਚੋਂ ਚੋਣ ਕਰ ਕੇ ਮੁਕਾਬਲਾ ਹੁੰਦਾ ਹੈ। ਖੁਸ਼ੀ ਦੀ ਗੱਲ ਹੈ ਕਿ ਬੀਰ ਖਾਲਸਾ ਦਲ ਨੇ ਆਪਣੀ ਸਿੱਖ ਮਾਰਸ਼ਲ ਸਪੋਰਟ ਨੂੰ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚਾ ਦਿੱਤਾ ਹੈ। ਅੱਜ ਉਹ ਜੱਥਾ ਅਮਰੀਕਾ ਗਾਟ ਟੈਲੇਂਟ 'ਚ ਚੁਣਿਆ ਗਿਆ ਹੈ, ਆਖਰੀ ਤੀਜੇ ਰਾਊਂਡ 'ਚ ਪਹੁੰਚ ਗਿਆ ਹੈ। ਉਨ੍ਹਾਂ 'ਚ ਵੋਟਿੰਗ ਵੀ ਹੋਣੀ ਹੈ। ਮੈਂ ਦੇਸ਼ ਵਾਸੀਆਂ, ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਪੰਜਾਬੀਆਂ ਨੂੰ ਉਨ੍ਹਾਂ ਲਈ ਵੋਟ ਕਰਨ ਅਤੇ ਹੌਸਲਾ ਅਫਜ਼ਾਈ ਕਰਨ ਦੀ ਅਪੀਲ ਕਰਦਾ ਹਾਂ। ਦੱਸ ਦੇਈਏ ਕਿ ਇਸ ਸ਼ੋਅ ਦੀ ਵੋਟਿੰਗ 13 ਤਰੀਕ ਨੂੰ ਹੋਣੀ ਹੈ।  

Tanu

This news is Content Editor Tanu